ਪਟਿਆਲਾ, 13-03-23(ਪ੍ਰੈਸ ਕੀ ਤਾਕਤ ਬਿਊਰੋ):- ਹਿਮਾਚਲ ਪ੍ਰਦੇਸ਼ ਦੇ ਬੱਦੀ ਦੇ ਹਿੱਲ ਵਿਯੂ ਵਿਖੇ ਖੇਤਰ ਦੇ ਲੋਕਾਂ ਨੋਜਵਾਨਾਂ ਬਜ਼ੁਰਗਾਂ ਅਤੇ ਵਿਦਿਆਰਥੀਆਂ ਨੂੰ ਫਸਟ ਏਡ ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ, ਫਾਇਰ ਸੇਫਟੀ ਐਲ ਪੀ ਗੈਸ ਸਿਲੰਡਰਾਂ ਦੀ ਵਰਤੋਂ, ਦਿਲ ਦੇ ਦੌਰੇ ਅਨਜਾਇਨਾ, ਕਾਰਡੀਅਕ, ਅਰੈਸਟ, ਮਿਰਗੀ, ਬਲੱਡ ਪਰੈਸ਼ਰ ਸ਼ੂਗਰ ਅਤੇ ਸੰਕਟ ਸਮੇਂ ਪੀੜਤਾਂ ਨੂੰ ਰੈਸਕਿਯੂ ਟਰਾਂਸਪੋਰਟ ਕਰਨ ਦੇ ਮੌਕ ਡਰਿੱਲ ਪ੍ਰੋਗਰਾਮ ਡਾਕਟਰ ਰੁਪਿੰਦਰ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਜਿਸ ਵਿਖੇ ਪਟਿਆਲਾ ਦੇ ਸਮਾਜ ਸੁਧਾਰਕ ਅਤੇ ਰੈਡ ਕਰਾਸ ਸੁਸਾਇਟੀ ਦੇ ਸੇਵਾ ਮੁਕਤ ਜਿਲਾ ਟ੍ਰੇਨਿੰਗ ਅਫ਼ਸਰ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਦੇ ਟ੍ਰੇਨਰ ਸ੍ਰੀ ਕਾਕਾ ਰਾਮ ਵਰਮਾ ਨੇ ਬੱਦੀ ਵਿਖੇ ਪਹੁੰਚਕੇ ਟ੍ਰੇਨਿੰਗ ਦਿੱਤੀ।
ਡਾਕਟਰ ਰੁਪਿੰਦਰ ਕੌਰ ਕਾਲੋਨੀ ਦੇ ਪ੍ਰਧਾਨ ਜੀ, ਸਕੱਤਰ ਸਾਹਿਬ ਅਤੇ ਹਾਜ਼ਰ ਮਾਪਿਆਂ ਨੇ ਧੰਨਵਾਦ ਕਰਦੇ ਹੋਏ ਦੱਸਿਆ ਕਿ ਕਾਲੋਨੀ ਵਿਖੇ ਸੈਂਕੜੇ ਪਰਿਵਾਰ ਰਲਮਿਲ ਕੇ ਰਹਿੰਦੇ ਹਨ ਪਰ ਕਿਸੇ ਵੀ ਬਜ਼ੁਰਗ, ਸੇਵਾ ਮੁਕਤ ਅਧਿਕਾਰੀ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਫਸਟ ਏਡ ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ, ਫਾਇਰ ਸੇਫਟੀ ਸਿਲੰਡਰਾਂ ਦੀ ਵਰਤੋਂ ਹੱਡੀਆਂ ਟੁੱਟਣ, ਦਿਲ ਦੇ ਦੌਰੇ, ਮਿਰਗੀ, ਬਲੱਡ ਪਰੈਸ਼ਰ, ਸ਼ੂਗਰ ਦੇ ਘਟਣ ਜਾ ਵਧਣ ਸਮੇਂ ਪੀੜਤਾਂ ਦੀ ਠੀਕ ਮਦਦ ਕਿਵੇਂ ਕਰਨੀ ਹੈ ਬਾਰੇ ਜਾਣਕਾਰੀ ਅਤੇ ਟ੍ਰੇਨਿੰਗ ਨਹੀਂ ਸੀ ਜਦਕਿ ਕਾਲੋਨੀ ਵਿਖੇ ਅਨੇਕਾਂ ਬੱਚਿਆਂ ਨੋਜਵਾਨਾਂ ਅਤੇ ਬਜ਼ੁਰਗਾਂ ਦੀ ਦਿਲ ਦੇ ਦੌਰੇ, ਮਿਰਗੀ, ਕਰੰਟ ਲੱਗਣ, ਗੈਸਾਂ ਅਤੇ ਅੱਗਾਂ ਦੇ ਧੂੰਏ ਕਾਰਨ ਮੌਤਾਂ ਹੋਈਆਂ ਹਨ ਅਤੇ ਅਕਸਰ ਐਂਬੂਲੈਂਸ ਅਧਿਕਾਰੀ, ਹਸਪਤਾਲਾਂ ਦੇ ਡਾਕਟਰਾਂ ਵਲੋਂ ਕਿਹਾ ਜਾਂਦਾ ਹੈ ਕਿ ਤੁਸੀਂ ਪੜੇ ਲਿਖੇ ਵਿਦਵਾਨ ਗਿਆਨਵਾਨ ਲੋਕ ਹੋ ਤੁਹਾਨੂੰ ਆਪਣੀ ਸੁਰੱਖਿਆ ਬਚਾਉ ਅਤੇ ਪੀੜਤਾਂ ਦੀ ਮੌਕੇ ਤੇ ਠੀਕ ਫਸਟ ਏਡ ਸੀ ਪੀ ਆਰ ਅੱਗਾਂ ਬੁਝਾਉਣ ਸਿਲੰਡਰਾਂ ਦੀ ਵਰਤੋਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਇਸ ਲਈ ਐਨ ਡੀ ਆਰ ਐਫ ਜਵਾਨਾਂ ਵਾਂਗ ਟੀਮਾਂ ਬਣਾਕੇ ਲਗਾਤਾਰ ਟ੍ਰੇਨਿੰਗ ਪ੍ਰੋਗਰਾਮ ਕਰਵਾਉਣੇ ਚਾਹੀਦੇ ਹਨ ਕਿਉਂਕਿ ਅਨੇਕਾਂ ਕਾਰਨਾਂ ਕਰਕੇ ਇਨਸਾਨਾਂ ਦੀ ਕੁਝ ਮਿੰਟਾਂ ਵਿੱਚ ਮੋਤਾਂ ਹੋ ਰਹੀਆਂ ਹਨ, ਇਸ ਲਈ ਡਾਕਟਰ ਰੁਪਿੰਦਰ ਕੌਰ ਜੋਂ ਗੋਬਿੰਦਗੜ੍ਹ ਪਬਲਿਕ ਕਾਲਜ ਵਿਖੇ ਐਨ ਐਸ ਐਸ ਪ੍ਰੋਗਰਾਮ ਅਫ਼ਸਰ ਹਨ, ਨੇ ਕਾਲੋਨੀ ਦੀ ਮੀਟਿੰਗ ਦੌਰਾਨ ਪ੍ਰਧਾਨ, ਸਕੱਤਰ ਅਤੇ ਮੈਂਬਰਾਂ ਦੀ ਪ੍ਰਵਾਨਗੀ ਅਨੁਸਾਰ ਇਹ ਜਿੰਦਗੀ ਬਚਾਉ ਟ੍ਰੇਨਿੰਗ ਪ੍ਰੋਗਰਾਮ ਕਰਵਾਏ ਜੋਂ ਸਾਰੇ ਬਜ਼ੁਰਗਾਂ, ਮਾਪਿਆਂ ਅਤੇ ਬੱਚਿਆਂ ਲਈ ਬਹੁਤ ਲਾਭਕਾਰੀ ਸਾਬਤ ਹੋਣਗੇ ਅਤੇ ਕਾਲੋਨੀ ਦੇ ਵਾਸੀ ਪੱਕੇ ਫਸਟ ਏਡਰ, ਫਾਇਰ ਫਾਈਟਰਜ਼ ਅਤੇ ਪੀੜਤਾਂ ਦੇ ਮਦਦਗਾਰ ਦੋਸਤ ਬਣ ਗਏ ਹਨ ਅਤੇ ਹਰ ਹਫ਼ਤੇ ਸਵੇਰੇ ਦੀ ਸਭਾ ਦੌਰਾਨ ਇਨ੍ਹਾਂ ਜ਼ਿੰਦਗੀ ਅਤੇ ਘਰ ਪਰਿਵਾਰ ਗੱਡੀਆਂ ਦੇ ਬਚਾਓ, ਆਵਾਜਾਈ ਨਿਯਮਾਂ ਕਾਨੂੰਨਾਂ ਅਸੂਲਾਂ ਮਰਿਆਦਾਵਾਂ ਫਰਜ਼ਾਂ ਦੀ ਗਲਬਾਤ ਹੁੰਦੀ ਰਹੇਗੀ। ਕਿਉਂਕਿ ਕਲੱਚਰ ਸਭਿਆਚਾਰ ਅਤੇ ਧਾਰਮਿਕ ਪ੍ਰੋਗਰਾਮਾਂ ਤੋਂ ਵੱਧ ਆਪਣੀ ਅਤੇ ਆਪਣੇ ਘਰ ਪਰਿਵਾਰ ਮਹੱਲੇ ਦੀ ਸੁਰੱਖਿਆ ਬਚਾਉ ਮਦਦ ਸਨਮਾਨ ਜ਼ਰੂਰੀ ਹਨ।