ਮੁੰਬਈ ‘ਚ ਅਗਰੀਪਾੜਾ ਥਾਣੇ ਨੇੜੇ 21 ਮੰਜ਼ਿਲਾ ਰਿਹਾਇਸ਼ੀ ਇਮਾਰਤ ‘ਚ ਅੱਜ ਸਵੇਰੇ ਅੱਗ ਲੱਗ ਗਈ। ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਵੱਖ-ਵੱਖ ਮੰਜ਼ਿਲਾਂ ‘ਤੇ ਬੈਠੇ ਜ਼ਿਆਦਾਤਰ ਲੋਕਾਂ ਨੂੰ ਪੌੜੀਆਂ ਰਾਹੀਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਮੁੰਬਈ ਸੈਂਟਰਲ ਇਲਾਕੇ ‘ਚ ਅਗਰੀਪਾੜਾ ਥਾਣੇ ਨੇੜੇ ਜਹਾਂਗੀਰ ਬੋਮਨ ਬਹਿਰਾਮ ਮਾਰਗ ‘ਤੇ ਸਥਿਤ ਇਮਾਰਤ ‘ਚ ਸਵੇਰੇ 8.07 ਵਜੇ ਅੱਗ ਲੱਗ ਗਈ। ਇਹ ਅੱਗ ਪੰਜਵੀਂ ਤੋਂ ਸੱਤਵੀਂ ਮੰਜ਼ਿਲ ਤੱਕ ਬਿਜਲੀ ਦੀਆਂ ਤਾਰਾਂ, ਉਪਕਰਨਾਂ ਤੱਕ ਸੀਮਤ ਸੀ।