No Result
View All Result
Wednesday, July 30, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home PUNJAB

ਪਟਿਆਲਾ ਜ਼ਿਲ੍ਹੇ ‘ਚ ਉਦਯੋਗਿਕ ਇਕਾਈਆਂ ‘ਚ ਵੀ ਕੰਮ ਸ਼ੁਰੂ ਕਰਨ ਦੀ ਇਜ਼ਾਜਤ * ਪਹਿਲਾਂ ਚੱਲ ਰਹੇ ਉਸਾਰੀ ਕਾਰਜ ਹੀ ਸ਼ੁਰੂ ਕੀਤੇ ਜਾ ਸਕਣਗੇ -ਜ਼ਿਲ੍ਹਾ ਮੈਜਿਸਟਰੇਟ

admin by admin
May 1, 2020
in PUNJAB
0
ਪਟਿਆਲਾ ਜ਼ਿਲ੍ਹੇ ਚ ਮਿਲੀ 4 ਘੰਟੇ ਦੀ ਢਿੱਲ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪਟਿਆਲਾ ਜ਼ਿਲ੍ਹੇ ਅੰਦਰ ਦਿਹਾਤੀ ਖੇਤਰਾਂ ‘ਚ ਇਮਾਰਤ ਉਸਾਰੀ ਕਾਰਜ ਸ਼ੁਰੂ ਕਰਨ ਦੀ ਆਗਿਆ
-ਸ਼ਹਿਰੀ ਖੇਤਰਾਂ ‘ਚ ਪਹਿਲਾਂ ਚੱਲ ਰਹੇ ਉਸਾਰੀ ਕਾਰਜ ਹੀ ਸ਼ੁਰੂ ਕੀਤੇ ਜਾ ਸਕਣਗੇ
-ਉਦਯੋਗਿਕ ਇਕਾਈਆਂ ‘ਚ ਵੀ ਕੰਮ ਸ਼ੁਰੂ ਕਰਨ ਦੀ ਇਜ਼ਾਜਤ-ਜ਼ਿਲ੍ਹਾ ਮੈਜਿਸਟਰੇਟ
-ਮਜਦੂਰਾਂ ਦੀ ਸਵੇਰੇ-ਸ਼ਾਮ ਆਵਾਜਾਈ ਲਈ ਵੀ ਸਮਾਂ ਨਿਰਧਾਰਤ ਕੀਤਾ
ਪਟਿਆਲਾ, 1 ਮਈ (ਪੀਤੰਬਰ ਸ਼ਰਮਾ) : ਪਟਿਆਲਾ ਜ਼ਿਲ੍ਹੇ ਦੀ ਹਦੂਦ ਅੰਦਰ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਕਰਫਿਊ ਦੌਰਾਨ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਅੱਜ ਜ਼ਿਲ੍ਹੇ ਅੰਦਰ ਕੁਝ ਇਮਾਰਤ ਉਸਾਰੀ ਕਾਰਜਾਂ ਨੂੰ ਸ਼ੁਰੂ ਕਰਨ ਦੀ ਆਗਿਆ ਦਿੱਤੀ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਅੰਦਰ ਉਦਯੋਗਿਕ ਇਕਾਈਆਂ ਨੂੰ ਵੀ ਸ਼ਰਤਾਂ ਤਹਿਤ ਕੰਮ ਸ਼ੁਰੂ ਕਰਨ ਦੀ ਇਜ਼ਾਜਤ ਦਿੱਤੀ ਗਈ ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਇਹ ਹੁਕਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਫਿਊ ‘ਚ ਕੁਝ ਢਿੱਲ ਦਿੱਤੇ ਜਾਣ ਸਬੰਧੀਂ ਕੀਤੇ ਐਲਾਨ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਗ੍ਰਹਿ ਤੇ ਨਿਆਂ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਸਨਮੁੱਖ ਜਾਰੀ ਕੀਤੇ ਹਨ। ਕਿਸੇ ਵੀ ਸ਼ਿਕਾਇਤ ਹੋਣ ਦੀ ਸੂਰਤ ‘ਚ ਸਹਾਇਕ ਕਿਰਤ ਕਮਿਸ਼ਨਰ ਪਟਿਆਲਾ ਨੂੰ ਉਸਾਰੀ ਕਾਰਜਾਂ ਸਬੰਧੀਂ ਨੋਡਲ ਅਫ਼ਸਰ ਤਾਇਨਾਤ ਕੀਤਾ ਗਿਆ ਹੈ।
ਹੁਕਮਾਂ ਮੁਤਾਬਕ ਦਿਹਾਤੀ ਖੇਤਰਾਂ ਵਿੱਚ ਸਾਰੇ ਨਵੇਂ ਅਤੇ ਚੱਲ ਰਹੇ ਉਸਾਰੀ ਕਾਰਜ ਸ਼ੁਰੂ ਕਰਨ ਦੀ ਆਗਿਆ ਹੈ। ਜਦੋਂਕਿ ਸ਼ਹਿਰੀ ਖੇਤਰਾਂ ਵਿੱਚ ਕੇਵਲ ਪਹਿਲਾਂ ਚੱਲ ਰਹੇ ਉਸਾਰੀ ਕਾਰਜ ਹੀ ਅਜਿਹੀਆਂ ਥਾਵਾਂ ‘ਤੇ ਮਜ਼ਦੂਰਾਂ ਦੀ ਉਪਲਬੱਧਤਾ ਹੋਣ ਦੇ ਸਨਮੁੱਖ ਸ਼ੁਰੂ ਕੀਤੇ ਜਾ ਸਕਣਗੇ। ਜਦੋਂਕਿ ਚੱਲ ਰਹੇ ਅਜਿਹੀਆਂ ਉਸਾਰੀ ਕਾਰਜਾਂ ਵਾਲੀਆਂ ਥਾਵਾਂ, ਜਿੱਥੇ ਕਿ ਮਜ਼ਦੂਰ ਪਹਿਲਾਂ ਹੀ ਰਹਿ ਰਹੇ ਹੋਣ, ਵਿਖੇ ਵੀ ਉਸਾਰੀ ਕਾਰਜ ਮੁੜ ਸ਼ੁਰੂ ਕੀਤੇ ਜਾ ਸਕਦੇ ਹਨ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਸ ਤੋਂ ਇਲਾਵਾ ਪਟਿਆਲਾ ਜ਼ਿਲ੍ਹੇ ਦੀ ਹਦੂਦ ਅੰਦਰ, ਦਿਹਾਤੀ ਖੇਤਰਾਂ ‘ਚ ਸਥਿਤ ਅਤੇ ਮਿਊਂਸੀਪਲ ਕਾਰਪੋਰੇਸ਼ਨ, ਕਮੇਟੀ ਜਾਂ ਨਗਰ ਪੰਚਾਇਤ ਹੱਦ ਤੋਂ ਬਾਹਰ ਸਾਰੇ ਉਦਯੋਗ, ਸਾਰੇ ਫੋਕਲ ਪੁਆਇੰਟਸ, ਸਾਰੇ ਉਦਯੋਗਿਕ ਕਲਸਟਰਾਂ ਪਰੰਤੂ ਕੰਟੇਨਮੈਂਟ ਜੋਨ ਤੋਂ ਬਾਹਰਲੀਆਂ ਉਦਯੋਗਿਕ ਇਕਾਈਆਂ ਨੂੰ ਵੀ ਕੰਮ ਸ਼ੁਰੂ ਕਰਨ ਦੀ ਆਗਿਆ ਦਿੱਤੀ ਗਈ ਹੈ। ਪਰ ਕੰਟੇਨਮੈਂਟ ਜੋਨ ਵਿੱਚ ਕੋਈ ਉਦਯੋਗਿਕ ਇਕਾਈ ਚਲਦੀ ਪਾਈ ਗਈ ਤਾਂ ਉਸ ਵਿਰੁੱਧ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਉਕਤ ਦਰਸਾਈਆਂ ਅਤੇ ਉਦਯੋਗ ਚਲਾਉਣ ਯੋਗ ਖੇਤਰਾਂ ‘ਚ ਸਥਿਤ ਉਦਯੋਗਿਕ ਇਕਾਈਆਂ ਨੂੰ ਮੁੜ ਚਲਾਉਣ ਲਈ ਕਿਸੇ ਵੀ ਲਿਖਤੀ ਆਗਿਆ ਦੀ ਲੋੜ ਨਹੀਂ ਹੈ। ਜੇਕਰ ਉਦਯੋਗਿਕ ਇਕਾਈਆਂ ਇਹ ਯਕੀਨੀ ਬਣਾ ਲੈਣ ਕਿ ਉਨ੍ਹਾਂ ਨੇ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਨਿਰਧਾਰਤ ਨੇਮਾਂ ਦੀ ਪਾਲਣਾ ਯਕੀਨੀ ਬਣਾ ਲਈ ਹੈ ਤਾਂ ਉਹ ਆਪਣੀ ਇਕਾਈ ‘ਚ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਨੂੰ ਉਨ੍ਹਾਂ ਦੀ ਈਮੇਲ ਆਈਡੀ ‘ਜੀਐਮਪੀਟੀਏਕਰਫਿਊਪਾਸ ਐਟ ਜੀਮੇਲ ਡਾਟ ਕਾਮ’ ਉਪਰ ਸਵੈ ਘੋਸ਼ਣਾ ਪੱਤਰ ਭੇਜਣਗੇ।
ਜ਼ਿਲ੍ਹਾ ਮੈਜਿਸਟਰੇਟ ਸ੍ਰੀ ਕੁਮਾਰ ਅਮਿਤ ਵੱਲੋਂ ਜਾਰੀ ਹੁਕਮਾਂ ਮੁਤਾਬਕ ਉਸਾਰੀ ਕਾਰਜਾਂ ਅਤੇ ਉਦਯੋਗਿਕ ਇਕਾਈਆਂ ‘ਚ ਕੰਮ ਕਰਦੇ ਮਜ਼ਦੂਰ ਜਨਤਕ ਟਰਾਂਸਪੋਰਟ, ਆਟੋ ਰਿਕਸ਼ਾ ਜਾਂ ਸਟੇਟ ਟਰਾਂਸਪੋਰਟ ਦੀਆਂ ਬੱਸਾਂ ਆਦਿ ਦੀ ਵਰਤੋਂ ਨਹੀਂ ਕਰਨਗੇ। ਪਰੰਤੂ ਉਹ ਪੈਦਲ ਜਾਂ ਆਪਣੇ ਸਾਇਕਲ ਆਦਿ ‘ਤੇ ਆਪਣੇ ਘਰ ਤੋਂ ਨੇੜਲੀ ਤੇ ਘੱਟ ਦੂਰੀ ਵਾਲੇ ਕੰਮ ਵਾਲੀ ਥਾਂ ‘ਤੇ ਜਾ ਸਕਦੇ ਹਨ। ਉਦਯੋਗਿਕ ਇਕਾਈਆਂ ਦੇ ਮਜ਼ਦੂਰਾਂ ਦੀ ਆਵਾਜਾਈ ਲਈ ਵੀ ਸਵੇਰੇ 7 ਵਜੇ ਤੋਂ ਸਵੇਰੇ 9 ਵਜੇ ਤੱਕ ਅਤੇ ਸ਼ਾਮ ਨੂੰ 5 ਤੋਂ 7 ਵਜੇ ਤੱਕ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ।
ਸ੍ਰੀ ਕੁਮਾਰ ਅਮਿਤ ਨੇ ਮੁੜ ਸਪਸ਼ਟ ਕੀਤਾ ਕਿ ਜ਼ਿਲ੍ਹਾ ਮੈਜਿਸਟਰੇਟ ਤੇ ਸਿਹਤ ਵਿਭਾਗ ਵੱਲੋਂ ਪਹਿਲਾਂ ਐਲਾਨੇ ਜਾਂ ਸਮੇਂ ਸਮੇਂ ‘ਤੇ ਐਲਾਨੇ ਜਾਣ ਵਾਲੇ ਕੰਟੇਨਮੈਂਟ ਜੋਨ ਵਿੱਚ ਕਿਸੇ ਵੀ ਉਦਯੋਗਿਕ ਇਕਾਈ ਵੱਲੋਂ ਕੰਮ ਕੀਤੇ ਜਾਣ ‘ਤੇ ਪੂਰਨ ਪਾਬੰਦੀ ਹੈ ਅਤੇ ਉਲੰਘਣਾ ਕਰਨ ਦੀ ਸੂਰਤ ਵਿੱਚ ਡਿਜਾਸਟਰ ਮੈਨੇਜਮੈਂਟ ਐਕਟ 2005 ਅਤੇ ਆਈ.ਪੀ.ਸੀ. 1860 ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ।

Post Views: 95
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: carona cerfew updatescrime news in patialajust now patiala newsLatest News and Updates on Patialalive footage patiala nihang attack videolive updates of patialamandeep singh sidhu ssp patialaparas pitamber sharma Raftaar News channelpatiala crime newspatiala live viral video newsPatiala local latest newspatiala nihang dera police attack videoPatiala politicspunjab police patiala districtpunjab police patiala firPunjabi khabranpunjabi latest newsRaftaar rapperRaftaarnewsraftar tvsenior superintendent of police patiala
Previous Post

ਪਟਿਆਲਾ ਜ਼ਿਲ੍ਹੇ ਚ ਮਿਲੀ 4 ਘੰਟੇ ਦੀ ਢਿੱਲ

Next Post

ਪਟਿਆਲਾ ਵਿਚ 24 ਕਰੋਨਾ ਵਾਇਰਸ ਦੇ ਮਰੀਜ ਦੇ ਮਰੀਜ ਹੋਰ ਵੱਧੇ, ਹੁਣ ਕੁਲ ਮਰੀਜ 89

Next Post
ਨਾਈਂ ਦੀ ਦੁਕਾਨ ”ਤੇ ਕਟਵਾਏ ਵਾਲ, ਇਕ ਹੀ ਪਿੰਡ ਦੇ 6 ਲੋਕ ਕੋਰੋਨਾ ਪਾਜ਼ੀਟਿਵ

ਪਟਿਆਲਾ ਵਿਚ 24 ਕਰੋਨਾ ਵਾਇਰਸ ਦੇ ਮਰੀਜ ਦੇ ਮਰੀਜ ਹੋਰ ਵੱਧੇ, ਹੁਣ ਕੁਲ ਮਰੀਜ 89

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In