ਦਿੱਲੀ ਦੀਆਂ ਤਿੰਨ ਤੇ ਸਿੱਕਿਮ ਦੀ ਇਕ ਰਾਜ ਸਭਾ ਸੀਟ ਲਈ ਚੋਣ 19 ਜਨਵਰੀ ਨੂੰ ਹੋਵੇਗੀ। ਦੱਸਣਯੋਗ ਹੈ ਕਿ ‘ਆਪ’ ਦੇ ਸੰਜੇ ਸਿੰਘ, ਸੁਸ਼ੀਲ ਕੁਮਾਰ ਗੁਪਤਾ ਤੇ ਨਰੈਣ ਦਾਸ ਗੁਪਤਾ ਦਾ ਛੇ ਸਾਲ ਦਾ ਕਾਰਜਕਾਲ ਅਗਲੇ ਸਾਲ 27 ਜਨਵਰੀ ਨੂੰ ਖ਼ਤਮ ਹੋ ਰਿਹਾ ਹੈ। ਸਿੱਕਿਮ ਡੈਮੋਕਰੈਟਿਕ ਫਰੰਟ ਦੇ ਹਿਸ਼ੇ ਲਚੁੰਗਪਾ ਦਾ ਕਾਰਜਕਾਲ ਵੀ 23 ਫਰਵਰੀ ਨੂੰ ਖ਼ਤਮ ਹੋ ਰਿਹਾ ਹੈ। ਸੰਜੇ ਸਿੰਘ ਨੂੰ ਈਡੀ ਨੇ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ਗ੍ਰਿਫਤਾਰ ਕੀਤਾ ਸੀ। ਉਹ 24 ਜੁਲਾਈ ਤੋਂ ਰਾਜ ਸਭਾ ਵਿਚੋਂ ਮੁਅੱਤਲ ਚੱਲ ਰਹੇ ਹਨ। ਚਾਰ ਰਾਜ ਸਭਾ ਸੀਟਾਂ ਲਈ ਨਾਮਜ਼ਦਗੀਆਂ ਦੀ ਪ੍ਰਕਿਰਿਆ 2 ਜਨਵਰੀ ਨੂੰ ਸ਼ੁਰੂ ਹੋਵੇਗੀ ਤੇ 9 ਜਨਵਰੀ ਤੱਕ ਜਾਰੀ ਰਹੇਗੀ।