ਚੰਡੀਗੜ੍ਹ, 15 ਅਕਤੂਬਰ: ਸੂਬੇ ਵਿੱਚ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਗ੍ਰਾਮ ਪੰਚਾਇਤਾਂ ਵਿਚ ‘ਸਰਪੰਚ’ ਅਤੇ ‘ਪੰਚ’ ਦੇ ਅਹੁਦਿਆਂ ਲਈ ਬੈਲਟ ਬਾਕਸਾਂ ਰਾਹੀਂ ਵੋਟਾਂ ਪੈਣ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੋ ਗਿਆ ਹੈ ਅਤੇ ਸ਼ਾਮ 4 ਵਜੇ ਤੱਕ ਜਾਰੀ ਰਹੇਗਾ। ਅਧਿਕਾਰੀਆਂ ਨੇ ਦੱਸਿਆ ਕਿ ਪੋਲਿੰਗ ਤੋਂ ਬਾਅਦ ਪੋਲਿੰਗ ਸਟੇਸ਼ਨਾਂ ’ਤੇ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਚੋਣਾਂ ਲਈ 19,110 ਪੋਲਿੰਗ ਬੂਥ ਹਨ, ਜਿਨ੍ਹਾਂ ਵਿੱਚੋਂ 1,187 ਨੂੰ ਅਤਿ ਸੰਵੇਦਨਸ਼ੀਲ ਵਜੋਂ ਚੁਣਿਆ ਗਿਆ ਹੈ।
ਸੂਬੇ ਵਿਚ ਵਿੱਚ 13,225 ਗ੍ਰਾਮ ਪੰਚਾਇਤਾਂ ਹਨ। ਇਕ ਅਧਿਕਾਰੀ ਅਨੁਸਾਰ 9,398 ਗ੍ਰਾਮ ਪੰਚਾਇਤਾਂ ‘ਸਰਪੰਚ’ ਦੀ ਚੋਣ ਕਰਨਗੀਆਂ। ਅਧਿਕਾਰੀਆਂ ਨੇ ਦੱਸਿਆ ਕਿ ‘ਸਰਪੰਚ’ ਦੇ ਅਹੁਦੇ ਲਈ 3,798 ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਚੁਣੇ ਜਾ ਚੁੱਕੇ ਹਨ।ਇਸ ਚੋਣ ਲਈ ਕੁੱਲ 1.33 ਕਰੋੜ ਰਜਿਸਟਰਡ ਵੋਟਰ ਹਨ। ਅਧਿਕਾਰੀਆਂ ਨੇ ਦੱਸਿਆ ਕਿ ‘ਸਰਪੰਚ’ ਦੇ ਅਹੁਦਿਆਂ ਲਈ 25,588 ਉਮੀਦਵਾਰ ਹਨ ਅਤੇ ‘ਪੰਚ’ ਦੇ ਅਹੁਦਿਆਂ ਲਈ 80,598 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਚੋਣ ਡਿਊਟੀ ‘ਤੇ ਕਰੀਬ 96,000 ਕਰਮਚਾਰੀ ਤੈਨਾਤ ਕੀਤੇ ਗਏ ਹਨ।