No Result
View All Result
Monday, July 28, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਹੜ੍ਹਾਂ ਦੌਰਾਨ ਐੱਸ. ਐੱਸ. ਪੀ. ਦਿਨ-ਰਾਤ ਰੱਖ ਰਹੇ ਨੇ ਸਥਿਤੀ ’ਤੇ ਨਜ਼ਰ ਤੇ ਕਰ ਰਹੇ ਲੋਕ-ਸੇਵਾ

admin by admin
July 18, 2023
in BREAKING, COVER STORY, PUNJAB
0
ਹੜ੍ਹਾਂ ਦੌਰਾਨ ਐੱਸ. ਐੱਸ. ਪੀ. ਦਿਨ-ਰਾਤ ਰੱਖ ਰਹੇ ਨੇ ਸਥਿਤੀ ’ਤੇ ਨਜ਼ਰ ਤੇ ਕਰ ਰਹੇ ਲੋਕ-ਸੇਵਾ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪਟਿਆਲਾ, 18 ਜੁਲਾਈ (ਪ੍ਰੈਸ ਕਿ ਤਾਕਤ ਬਿਊਰੋ): 30 ਸਾਲਾਂ ਬਾਅਦ ਪਟਿਆਲਾ ਨੂੰ ਇਕ ਵਾਰ ਫਿਰ ਤੋਂ ਹੜ੍ਹਾਂ ਦੀ ਮਾਰ ਦਾ ਸਾਹਮਣਾ ਕਰਨਾ ਪਿਆ। ਕੀ ਸ਼ਹਿਰ ਅਤੇ ਕੀ ਪਿੰਡ ਸਮੁੱਚਾ ਜ਼ਿਲ੍ਹਾ ਹੜ੍ਹਾਂ ਨੇ ਲਪੇਟ ’ਚ ਲੈ ਲਿਆ। ਅਜਿਹੇ ’ਚ ਜਿਥੇ ਸਿਵਲ ਪ੍ਰਸ਼ਾਸਨ ਤੇ ਲੋਕ ਹੜ੍ਹ ਪੀੜ੍ਹਤਾਂ ਦੀ ਮਦਦ ਵਿਚ ਜੁਟੇ, ਉਥੇ ਪਟਿਆਲਾ ਪੁਲਸ ਨੇ ਇਸ ਵਾਰ ਨਿਵੇਕਲੀ ਪਹਿਲ ਕਰਦਿਆਂ ਦੋਹਰੀ ਭੂਮਿਕਾ ਨਿਭਾਈ। ਖੁੱਦ ਐੱਸ. ਐੱਸ. ਪੀ. ਵਰੁਣ ਸ਼ਰਮਾ ਦਿਨ ਰਾਤ ਲੋਕਾਂ ਦੀ ਸੇਵਾ ਵਿਚ ਜੁਟੇ ਰਹੇ। ਜਿਥੇ ਉਨ੍ਹਾਂ ਨੇ ਅਮਨ ਤੇ ਕਾਨੂੰਨ ਨੂੰ ਪੂਰੀ ਤਰ੍ਹਾਂ ਕੰਟਰੋਲ ਵਿਚ ਰੱਖਿਆ, ਉਥੇ ਹੀ ਹੜ੍ਹ ਪੀੜ੍ਹਤਾਂ ਤੱਕ ਰਾਸ਼ਨ ਅਤੇ ਹੋਰ ਖਾਣਪੀਣ ਦੀ ਸਮੱਗਰੀ, ਪੀਣ ਵਾਲਾ ਪਾਣੀ, ਦਵਾਈਆਂ ਮੁਹੱਈਆ ਕਰਵਾਈਆਂ। ਇਸ ਦੇ ਨਾਲ ਹੀ ਸੈਂਕੜੇ ਦੀ ਗਿਣਤੀ ਵਿਚ ਲੋਕਾਂ ਨੂੰ ਘਰਾਂ ਵਿਚੋਂ ਕੱਢ ਕੇ ਰਾਹਤ ਕੈਂਪਾਂ ਤੱਕ ਪਹੁੰਚਾਇਆ। ਇਸ ਸਮੁੱਚੇ ਕਾਰਜ ਦੀ ਨਿਗਰਾਨੀ ਖੁੱਦ ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਕੀਤੀ ਤੇ ਉਨ੍ਹਾਂ ਦੇ ਨਾਲ ਐੱਸ. ਪੀ. ਸਿਟੀ ਸਰਫਰਾਜ ਆਲਮ, ਐੱਸ. ਪੀ. ਇਨਵੈਸਟੀਗੇਸ਼ਨ ਹਰਬੀਰ ਸਿੰਘ ਅਟਵਾਲ, ਡੀ. ਐੱਸ. ਪੀ. ਸਿਟੀ ਜਸਵਿੰਦਰ ਸਿੰਘ ਟਿਵਾਣਾ, ਡੀ. ਐੱਸ. ਪੀ. ਦਿਹਾਤੀ ਗੁਰਦੇਵ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ’ਤੇ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਅੱਗੇ ਆਏ ਅਤੇ ਸੰਕਟ ਦੀ ਇਸ ਘੜੀ ਵਿਚ ਲੋਕਾਂ ਦਾ ਸਾਥ ਦਿੱਤਾ। ਪਟਿਆਲਾ ਪੁਲਸ ਲਈ ਅਮਨ ਅਤੇ ਕਾਨੂੰਨ ਇਸ ਲਈ ਇਕ ਵੱਡੀ ਚੁਣੌਤੀ ਸੀ ਕਿ ਪਾਣੀ ਦੀ ਨਿਕਾਸੀ ਨੂੰ ਲੈ ਕੇ ਹੋਣ ਵਾਲੇ ਝਗਡ਼ਿਆਂ ਅਤੇ ਹੜ੍ਹ ਪੀੜ੍ਹਤਾਂ ਦੇ ਸਾਮਾਨ ਦੀ ਸੁਰੱਖਿਆ ਬਹੁਤ ਵੱਡਾ ਮੁੱਦਾ ਸੀ ਪਰ ਪਟਿਆਲਾ ਪੁਲਸ ਨੇ ਇਸ ਨੂੰ ਬਾਖੂਬੀ ਨਿਭਾਇਆ।

ਸਭ ਤੋਂ ਅਹਿਮ ਇਹ ਗੱਲ ਦੇਖਣ ਵਾਲੀ ਰਹੀ ਕਿ ਆਰਮੀ ਅਤੇ ਐੱਨ. ਡੀ. ਆਰ. ਐੱਫ. ਦੀਆਂ ਟੀਮਾਂ ਦੇ ਨਾਲ ਨਾਲ ਪਟਿਆਲਾ ਪੁਲਸ ਵਲੋਂ ਵੱਡੇ ਪੱਧਰ ’ਤੇ ਸੈਂਕੜੇ ਦੀ ਗਿਣਤੀ ਵਿਚ ਲੋਕਾਂ ਨੂੰ ਘਰਾਂ ਦੀਆਂ ਛੱਤਾਂ ਤੋਂ ਲੈ ਕੇ ਰਾਹਤ ਕੈਂਪਾਂ ਤੱਕ ਪਹੁੰਚਾਇਆ। ਹਾਲਾਂਕਿ ਇਸ ਦੌਰਾਨ ਐੱਸ. ਪੀ. ਸਿਟੀ ਸਰਫਰਾਜ ਆਲਮ, ਡੀ. ਐੱਸ. ਪੀ. ਦਿਹਾਤੀ ਗੁਰਦੇਵ ਸਿੰਘ ਧਾਲੀਵਾਲ ਅਤੇ ਥਾਣਾ ਜੁਲਕਾਂ ਦੇ ਐੱਸ. ਐੱਚ. ਓ. ਇੰਸ. ਹਰਜਿੰਦਰ ਸਿੰਘ ਜਿਹਡ਼ੀ ਮੋਟਰਬੋਟ ਵਿਚ ਸਵਾਰ ਸਨ, ਉਹ ਹੜ੍ਹ ਪੀੜ੍ਹਤਾਂ ਦੀ ਮਦਦ ਕਰਦੇ ਹੋਏ ਹਾਦਸੇ ਦਾ ਸ਼ਿਕਾਰ ਵੀ ਹੋ ਗਈ ਸੀ। ਇਸ ਤਰ੍ਹਾਂ ਪਟਿਆਲਾ ਪੁਲਸ ਨੇ ਜਾਨ ’ਤੇ ਖੇਡ ਕੇ ਲੋਕਾਂ ਦੀ ਰੱਖਿਆ ਕੀਤੀ।

ਇਸ ਸੰਬੰਧੀ ਐੱਸ. ਐੱਸ. ਪੀ. ਵਰੁਣ ਸ਼ਰਮਾ ਦਾ ਕਹਿਣਾ ਹੈ ਕਿ ਲੋਕਾਂ ਦੀ ਸੇਵਾ ਹੀ ਸਾਡਾ ਫਰਜ਼ ਹੈ। ਖਾਸ ਤੌਰ ’ਤੇ ਜਦੋਂ ਸੰਕਟ ਦਾ ਸਮਾਂ ਹੋਵੇ ਭਾਵੇਂ ਉਹ ਕਰੋਨਾ ਕਾਲ ਸੀ ਜਾਂ ਫਿਰ ਹੁਣ ਹੜ੍ਹਾਂ ਦੀ ਮਾਰ ਤਾਂ ਪੁਲਸ ਦੀ ਜ਼ਿੰਮੇਵਾਰੀ ਹੋਰ ਜ਼ਿਆਦਾ ਵੱਧ ਜਾਂਦੀ ਹੈ ਕਿਉਂਕਿ ਇਕ ਪਾਸੇ ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣਾ ਹੁੰਦਾ ਹੈ ਅਤੇ ਦੂਜੇ ਪਾਸੇ ਲੋਕਾਂ ਦੇ ਜਾਨ ਤੇ ਮਾਲ ਦੀ ਰੱਖਿਆ ਕਰਨ ਦੇ ਨਾਲ ਨਾਲ ਉਨ੍ਹਾਂ ਤੱਕ ਰਾਹਤ ਪਹੁੰਚਾਉਣਾ ਵੀ ਹੁੰਦਾ ਹੈ। ਹੜ੍ਹ ਅਚਾਨਕ ਆਏ, ਮੁੱਖ ਮੰਤਰੀ ਭਗਵੰਤ ਮਾਨ, ਡੀ. ਜੀ. ਪੀ. ਗੌਰਵ ਯਾਦਵ ਅਤੇ ਆਈ. ਜੀ. ਪਟਿਆਲਾ ਮੁਖਵਿੰਦਰ ਸਿੰਘ ਛੀਨਾ ਵੱਲੋਂ ਸਪਸ਼ਟ ਹੁਕਮ ਸਨ ਕਿ ਜਿੰਨੇ ਲੋਕਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾ ਸਕੇ, ਮਦਦ ਕਰੋ।

ਸਮੁੱਚੇ ਸਬ ਡਵੀਜ਼ਨ ਦੇ ਡਿਪਟੀ ਸਾਹਿਬਾਨ, ਥਾਣਿਆਂ ਦੇ ਮੁਖੀ ਅਤੇ ਸਮੁੱਚੇ ਸਟਾਫ ਵਲੋਂ ਦਿਨ-ਰਾਤ ਇਕ ਕਰ ਕੇ ਲੋਕਾਂ ਦੀ ਮਦਦ ਕੀਤੀ ਗਈ। ਉਨ੍ਹਾਂ ਪਟਿਆਲਾ ਜ਼ਿਲ੍ਹੇ ਦੇ ਲੋਕਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਸੰਕਟ ਦੇ ਸਮੇਂ ਵਿਚ ਪੂਰਨ ਸਹਿਯੋਗ ਦਿੱਤਾ ਅਤੇ ਸਮੁੱਚੇ ਅਫਸਰਾਂ ਨੇ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਇਆ।

Post Views: 123
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: bloombergbreaking newsflash floodflood newsheadlinesHeavy Rain In Punjabmarkets todaynewsnews todaynews18 punjabnews18 punjab haryananews18 punjab latest newspunjab da mausampunjab newsPunjab Weatherpunjab weather newspunjab weather reportpunjabi newsreutersreuters youtubethomson reuterstoday news punjabtoday weather updatetop newsweather newsweather todayweather update today
Previous Post

ਹੁਣ ਝੋਨੇ ਦੀ ਪਨੀਰੀ ਦਾ ਫਿਕਰ ਨਾ ਕਰੋ, ਸਰਕਾਰ ਨੇ ਨੰਬਰ ਕੀਤਾ ਜਾਰੀ, ਮਦਦ ਲਈ ਕੰਟਰੋਲ ਰੂਮ ਸਥਾਪਤ

Next Post

ਗੁਜਰਾਤ ਹਾਈ ਕੋਰਟ ਦੇ ਫ਼ੈਸਲੇ ਖ਼ਿਲਾਫ਼ ਰਾਹੁਲ ਦੀ ਪਟੀਸ਼ਨ ”ਤੇ SC ”ਚ ਹੋਵੇਗੀ ਸੁਣਵਾਈ

Next Post
ਖ਼ਤਰੇ ਵਿੱਚ ਹੈ ਰਾਹੁਲ ਗਾਂਧੀ ਦੀ ਸੰਸਦ?

ਗੁਜਰਾਤ ਹਾਈ ਕੋਰਟ ਦੇ ਫ਼ੈਸਲੇ ਖ਼ਿਲਾਫ਼ ਰਾਹੁਲ ਦੀ ਪਟੀਸ਼ਨ ''ਤੇ SC ''ਚ ਹੋਵੇਗੀ ਸੁਣਵਾਈ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In