ਸੰਗਰੂਰ, 2 ਸਤੰਬਰ ( ਜਗਤਾਰ ਬਾਵਾ ) ਜ਼ਿਲ੍ਹਾ ਸੰਗਰੂਰ ਦੇ ਦਿੜ੍ਹਬਾ ਮੰਡੀ ਵਿਖੇ DSP ਸ੍ਰ. ਪ੍ਰਿਥਵੀ ਸਿੰਘ ਚਾਹਿਲ,ਨੇ ਸਬ ਡਵੀਜ਼ਨ ਡੀਐਸਪੀ ਦਫਤਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਕਿਸੇ ਵੀ ਅਪਰਾਧੀ ਅਤੇ ਸਮਾਜ ਵਿਰੋਧੀ ਤੱਤ ਨੂੰ ਸਮਾਜ ਵਿੱਚ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹਾਇਤਾ ਨਾਲ ਸਬ -ਡਵੀਜ਼ਨ ਦਿੜ੍ਹਬਾ ਨੂੰ ਅਪਰਾਧ ਮੁਕਤ ਬਣਾਇਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਅਪਰਾਧ ਰੋਕਣ ਲਈ ਰਾਤ ਵੇਲੇ ਪੁਲਿਸ ਦੀ ਗਸ਼ਤ ਵਧਾ ਦਿੱਤੀ ਗਈ ਹੈ। ਚੋਣਾਂ ਅਤੇ ਤਿਉਹਾਰਾਂ ਦੇ ਮੱਦੇਨਜ਼ਰ ਚੌਕਸੀ ਤੇਜ਼ ਕਰਦਿਆਂ ਗੈਰ-ਸਮਾਜਿਕ ਤੱਤਾਂ ਦੀ ਪਛਾਣ ਕੀਤੀ ਜਾ ਰਹੀ ਹੈ। ਉਨ੍ਹਾਂ ਸਮਾਜਿਕ ਸੰਸਥਾਵਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਤਾਂ ਜੋ ਸਮਾਜ ਨੂੰ ਭੈਅ-ਰਹਿਤ ਬਣਾਇਆ ਜਾ ਸਕੇ। ਸ਼ਹਿਰ ਵਿੱਚ ਦੁਕਾਨਾਂ ਵਿੱਚ ਹੋ ਰਹੀਆਂ ਚੋਰੀਆਂ ਬਾਰੇ ਉਨ੍ਹਾਂ ਕਿਹਾ ਕਿ ਹਰੇਕ ਦੁਕਾਨਦਾਰ ਨੂੰ ਆਪਣੀ ਦੁਕਾਨ ਦੇ ਬਾਹਰ ਅਤੇ ਅੰਦਰ CCTV ਕੈਮਰੇ ਲਾਉਣੇ ਚਾਹੀਦੇ ਹਨ। ਆਵਾਜਾਈ ਦੇ ਸੰਬੰਧ ਵਿੱਚ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੇ ਵਾਹਨ ਨੂੰ ਗਲਤ ਜਗ੍ਹਾ ਤੇ ਪਾਰਕ ਨਹੀਂ ਕੀਤਾ ਜਾਣਾ ਚਾਹੀਦਾ ਹੈ. ਗਲਤ ਪਾਸੇ ਆਉਣ ਵਾਲੇ ਵਾਹਨਾ ਦੇ ਡਰਾਈਵਰਾਂ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ, ਕਿਉਂਕਿ ਜ਼ਿਆਦਾਤਰ ਗ਼ਲਤ ਸਾਈਡ ਤੇ ਵਾਹਨ ਚਲਾਉਣ ਵਾਲੇ ਲੋਕ ਐਕਸੀਡੈਂਟਾਂ ਦਾ ਕਾਰਨ ਬਣਦੇ ਹਨ DSP ਸਾਹਿਬ ਨੇ ਮਾਪਿਆਂ ਨੂੰ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਾਹਨ ਚਲਾਉਣ ਦੀ ਆਗਿਆ ਨਹੀਂ ਦੇਣੀ ਚਾਹੀਦੀ ਉਨ੍ਹਾਂ ਕਿਹਾ ਕਿ ਜੇਕਰ ਕੋਈ ਸ਼ੱਕੀ ਤੱਤ ਨਜ਼ਰ ਆਉਂਦਾ ਹੈ ਤਾਂ ਤੁਰੰਤ ਪੁਲਿਸ ਸੂਚਿਤ ਕੀਤਾ ਜਾਵੇ। ਇਸ ਮੌਕੇ ਡੀਐਸਪੀ ਰੀਡਰ ਮਹੀਪਾਲ ਸਿੰਘ ਹਾਜ਼ਰ ਸਨ।