ਪਟਿਆਲਾ,10-02-23(ਪ੍ਰੈਸ ਕੀ ਤਾਕਤ ਬਿਊਰੋ): ਹਰ ਕੋਈ ਆਪਣੀ ਉਨੱਤੀ ਖੁਸ਼ਹਾਲੀ ਸਨਮਾਨ ਅਤੇ ਸ਼ੋਹਰਤਾਂ ਲਈ ਯਤਨਸ਼ੀਲ ਹੈ ਪਰ ਪੰਜਾਬ ਵਿੱਚ ਸ਼੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਜਿਲਾ ਟ੍ਰੇਨਿੰਗ ਅਫ਼ਸਰ ਰੈੰਡ ਕਰਾਸ ਆਫ਼ਤ ਪ੍ਰਬੰਧਨ ਟ੍ਰੇਨਰ ਸੱਭ ਦੀ ਸੁਰੱਖਿਆ ਬਚਾਉ ਮਦਦ ਸਨਮਾਨ ਹਿਤ ਨੋਜਵਾਨਾਂ ਨੂੰ ਤਿਆਰ ਕਰਨ ਲਈ ਯਤਨਸ਼ੀਲ ਰਹਿੰਦੇ ਹਨ ਅਤੇ ਨਿਸ਼ਕਾਮ ਭਾਵਨਾ ਨਾਲ ਫਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ ਬਾਰੇ ਟ੍ਰੇਨਿੰਗ ਦੇਣ ਲਈ ਪੰਜਾਬ ਦੇ ਜ਼ਿਲਿਆਂ ਵਿਖੇ ਜਾਕੇ ਵਿਦਿਆਰਥੀਆਂ ਅਧਿਆਪਕਾਂ ਪੁਲਿਸ ਫੈਕਟਰੀ ਕਰਮਚਾਰੀਆਂ ਐਨ ਐਸ ਐਸ ਵੰਲਟੀਅਰਾਂ ਐਨ ਸੀ ਸੀ ਕੈਡਿਟਸ ਨੂੰ ਟ੍ਰੇਨਿੰਗ ਦੇ ਰਹੇ ਹਨ ਇਸ ਲਈ ਯੂਨੀਵਰਸਿਟੀ ਕਾਲਜ ਘਨੋਰ ਦੇ ਐਨ ਐਸ ਐਸ ਕੈਂਪ ਵਿਖੇ ਵਿਖੇ ਸ਼੍ਰੀ ਕਾਕਾ ਰਾਮ ਵਰਮਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਇਨ੍ਹਾਂ ਦੀ ਲੰਮੀ ਉਮਰ, ਸਿਹਤ ਤਦਰੁੰਸਤੀ ਲਈ ਅਰਦਾਸ ਕੀਤੀ ਗਈ ਇਹ ਵਿਚਾਰ ਡਾਕਟਰ ਲਖਬੀਰ ਸਿੰਘ ਗਿੱਲ, ਪ੍ਰਿੰਸੀਪਲ ਯੂਨੀਵਰਸਿਟੀ ਕਾਲਜ ਘਨੌਰ ਨੇ ਪ੍ਰਗਟ ਕੀਤੇ। ਕੈਂਪ ਇੰਚਾਰਜ ਡਾਕਟਰ ਮਨਿੰਦਰ ਕੌਰ, ਡਾਕਟਰ ਰਵਿੰਦਰ ਸਿੰਘ ਅਤੇ ਡਾਕਟਰ ਜਸਵਿੰਦਰ ਕੌਰ ਨੇ ਦੱਸਿਆ ਕਿ ਸ਼੍ਰੀ ਕਾਕਾ ਰਾਮ ਵਰਮਾ ਜੀ ਪਿਛਲੇ 40 ਸਾਲਾਂ ਤੋਂ ਵਿਦਿਆਰਥੀਆਂ, ਅਧਿਆਪਕਾਂ ਅਤੇ ਪਿੰਡ ਵਾਸੀਆਂ ਨੂੰ ਐਨ ਐਸ ਐਸ ਕੈਂਪਾਂ ਵਿਖੇ ਫਸਟ ਏਡ ਸੀ ਪੀ ਆਰ ਜ਼ਖਮੀਆਂ ਦੀ ਸੇਵਾ ਸੰਭਾਲ ਫਾਇਰ ਸੇਫਟੀ ਸਿਲੰਡਰਾਂ ਦੀ ਵਰਤੋਂ ਘਰਾਂ ਮੁਹੱਲਿਆਂ ਦੁਕਾਨਾਂ ਵਿਖੇ ਗੈਸਾਂ ਲੀਕ ਹੋਣ, ਬਿਜਲੀ ਕਰੰਟ ਲੱਗਣ ਤੋਂ ਬਚਾਉਣ ਅਤੇ ਪੀੜਤਾਂ ਦੀ ਸਹਾਇਤਾ ਕਰਨ ਦੀ ਟ੍ਰੇਨਿੰਗ ਦੇਕੇ ਨੋਜਵਾਨਾਂ ਅੰਦਰ ਰਾਸ਼ਟਰ ਸਮਾਜ ਮਾਨਵਤਾ ਦੀ ਸੇਵਾ ਸੰਭਾਲ ਬਚਾਉ ਮਦਦ ਦੇ ਜਜ਼ਬੇ ਭਰ ਰਹੇ ਹਨ। ਗੁਰੂਦਵਾਰਾ ਕਾਮੀ ਕਲਾਂ ਵਿਖੇ ਲਗਾਏ ਐਨ ਐਸ ਐਸ ਕੈਂਪ ਵਿਖੇ ਸ਼੍ਰੀ ਕਾਕਾ ਰਾਮ ਵਰਮਾ ਨੇ ਸਬੰਧਤ ਵਿਸ਼ਿਆਂ ਬਾਰੇ ਟ੍ਰੇਨਿੰਗ ਦਿੱਤੀ ਅਤੇ ਵਿਦਿਆਰਥੀਆਂ ਨੂੰ ਸੜਕੀ ਹਾਦਸਿਆਂ ਅਤੇ ਅਚਾਨਕ ਵਾਪਰੀਆਂ ਘਟਨਾਵਾਂ ਦੇ ਪੀੜਤਾਂ ਦੀ ਮਦਦ ਕਰਨ ਲਈ ਅਤੇ ਸੰਕਟ ਸਮੇਂ 112 ਨੰਬਰ ਪੁਲਿਸ ਸਹਾਇਤਾ ਲੈਣ ਲਈ ਉਤਸ਼ਾਹਿਤ ਕੀਤਾ ਕਿਉਂਕਿ ਹਾਦਸਿਆਂ ਘਟਨਾਵਾਂ ਅਤੇ ਕਿਸੇ ਦੇ ਅਚਾਨਕ ਬੇਹੋਸ਼ ਹੋਣ ਦਿਲ ਦਾ ਦੌਰਾ ਪੈਣ ਜਾਂ ਕਿਸੇ ਹੋਰ ਕਾਰਨ ਪੀੜਤ ਹੋਣ ਤੇ ਪਿੰਡਾਂ ਤੋਂ ਹਸਪਤਾਲਾਂ ਤੱਕ ਪਹੁੰਚਣ ਲਈ ਕਾਫੀ ਸਮਾਂ ਲਗਦਾ ਪਰ ਠੀਕ ਫਸਟ ਏਡ, ਸੀ ਪੀ ਆਰ ਕਰਕੇ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਇਸ ਮੌਕੇ ਕਾਲਜ ਵਿਦਿਆਰਥੀਆਂ ਤੋਂ ਇਲਾਵਾ ਪਿੰਡ ਦੇ ਮਰਦ ਔਰਤਾਂ ਵੀ ਹਾਜਰ ਸਨ। ਡਾਕਟਰ ਮਨਿੰਦਰ ਕੌਰ ਅਤੇ ਡਾਕਟਰ ਰਾਵਿੰਦਰ ਸਿੰਘ ਨੇ ਕਿਹਾ ਕਿ ਫਸਟ ਏਡ ਸੀ ਪੀ ਆਰ ਅਤੇ ਜਾਨੀ ਅਤੇ ਮਾਲੀ ਨੁਕਸਾਨ ਘਟਾਉਣ ਦੇ ਢੰਗ ਤਰੀਕਿਆਂ ਦੀ ਜਾਣਕਾਰੀ ਬਹੁਤ ਜ਼ਰੂਰੀ ਹੈ ਅਤੇ ਸ਼੍ਰੀ ਕਾਕਾ ਰਾਮ ਵਰਮਾ ਜੀ ਫੋਨ ਕਰਨ ਤੇ ਹੀ ਟ੍ਰੇਨਿੰਗ ਦੇਣ ਪਹੁੰਚ ਜਾਂਦੇ ਹਨ। ਵਲੋਂ ਡਾਕਟਰ ਮਨਿੰਦਰ ਕੌਰ ਇੰਚਾਰਜ ਐਨ ਐਸ ਐਸ ਕੈਂਪ।