ਚੰਡੀਗੜ੍ਹ, 9 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ)- ਹਰਿਆਣਾ ਸਰਕਾਰ ਵੱਲੋਂ ਡਾ. ਭੀਮਰਾਓ ਅੰਬੇਦਕਰ ਮੇਧਾਵੀ ਵਿਦਿਆਰਥੀ ਸੋਧ ਯੋਜਨਾ ਦੇ ਲਈ ਬਿਨੈ ਕਰਨ ਦੀ ਮਿੱਤੀ ਹੁਣ 31 ਜਨਵਰੀ, 2024 ਤਕ ਵਧਾ ਦਿੱਤੀ ਗਈ ਹੈ।
ਅਨੁਸੂਚਿਤ ਜਾਤੀ ਅਤੇ ਪਿਛੜੇ ਵਰਗ ਭਲਾਈ ਵਿਭਾਗ ਦੇ ਇਕ ਬੁਲਾਰੇ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਡਾ. ਭੀਮਰਾਓ ਅੰਬੇਦਕਰ ਮੇਧਾਵੀ ਵਿਦਿਆਰਥੀ ਸੋਧ ਯੋਜਨਾ ਵਿਚ ਦੱਸਵੀਂ , ਬਾਹਰਵੀਂ ਤੇ ਗਰੈਜੂਏਟ ਕਾਲਸਾਂ ਵਿਚ ਮੈਰਿਟ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਦਾਨ ਕੀਤੀ ਜਾਵੇਗੀ। ਇਹ ਸਕਾਲਰਸ਼ਿਪ ਗ੍ਰਾਮੀਣ ਤੇ ਸ਼ਹਿਰੀ ਖੇਤਰ ਅਨੁਸਾਰ ਨੰਬਰ ਫੀਸਦੀ ਦੇ ਆਧਾਰ ‘ਤੇ ਇਹ ਸਕਾਲਰਸ਼ਿਪ ਦਿੱਤੀ ਜਾਂਦੀ ਹੈ।
ਬੁਲਾਰੇ ਨੇ ਦਸਿਆ ਿਅਨੁਸੂਚਿਤ ਵਰਗ ਵਿਚ ਸ਼ਹਿਰ ਦੇ ਵਿਦਿਆਰਥੀ ਨੂੰ ਦੱਸਵੀਂ ਕਲਾਸ ਵਿਚ 70 ਫੀਸਦੀ ਨੰਬਰ ਤੇ ਗ੍ਰਾਮੀਣ ਵਿਦਿਆਰਥੀਆਂ ਨੂੰ 60 ਫੀਸਦੀ ਨੰਬਰ ਲੈਣ ‘ਤੇ 8 ਹਜਾਰ ਰੁਪਏ ਦੀ ਸਕਾਲਰਸ਼ਿਪ ਪ੍ਰਦਾਨ ਕੀਤੀ ਜਾਂਦੀ ਹੈ। ਬਾਹਰਵੀਂ ਕਲਾਸ ਵਿਚ 75 ਫੀਸਦੀ ਜਾਂ ਇਸ ਤੋਂ ਵੱਧ ਨੰਬਰ ਲਿਆਉਣ ਵਾਲੇ ਸ਼ਹਿਰੀ ਵਿਦਿਆਰਥੀ ਜਾਂ ਵਿਦਿਆਰਥਣ ਨੂੰ 8 ਤੋਂ 10 ਹਜਾਰ ਰੁਪਏ ਦਿੱਤੇ ਜਾਣਗੇ। ਗ੍ਰਾਮੀਣ ਵਿਦਿਆਰਥੀ ਲਈ 70 ਫੀਸਦੀ ਨੰਬਰ ਲਿਆਉਣੇ ਜਰੂਰੀ ਹੈ। ਏਸਸੀ ਸ਼੍ਰੇਣੀ ਵਿਚ ਗਰੈਜੂਏਟ ਕਲਾਸ ਦੇ ਸ਼ਹਿਰੀ ਵਿਦਿਆਰਥੀ ਨੂੰ 65 ਫੀਸਦੀ ਤੇ ਗ੍ਰਾਮੀਣ ਵਿਦਿਆਰਥੀ ਨੂੰ 60 ਫੀਸਦੀ ਨੰਬੁਰ ਲਿਆਉਣ ਲਈ 9 ਤੋਂ 12 ਹਜਾਰ ਰੁਪਏ ਦੀ ਰਕਮ ਸਕਾਲਰਸ਼ਿਪ ਵਜੋ ਦਿੱਤੀ ਜਾਂਦੀ ਹੈ। ਮੈਟ੍ਰਿਕ ਵਿਚ ਮੈਰਿਟ ਲਿਆਉਣ ਵਾਲੇ ਵਿਦਿਆਰਥੀਆਂ ਨੂੰ 8 ਹਜਾਰ ਰੁਪਏ ਦੀ ਸਕਾਲਰਸ਼ਿਪ ਦਿੱਤੀ ਜਾਂਦੀ ਹੈ।
ਉਨ੍ਹਾਂ ਨੇ ਦਸਿਆ ਕਿ ਪਿਛੜਾ ਵਰਗ ਏ ਦੇ ਲਈ ਸ਼ਹਿਰ ਤੇ ਪਿੰਡ ਦੇ ਹਿਸਾਬ ਨਾਲ ਦੱਸਵੀਂ ਕਲਾਸ ਵਿਚ 70 ਫੀਸਦੀ ਤੇ 60 ਫੀਸਦੀ ਅਤੇ ਪਿਛੜਾ ਵਰਗ ਬੀ ਵਿਚ ਇਹੀ ਸ਼ਰਤ 80 ਫੀਸਦੀ ਤੇ 75 ਫੀਸਦੀ ਰੱਖੀ ਗਈ ਹੈ। ਹੋਰ ਵਰਗ ਵਿਚ ਵੀ ਸ਼ਹਿਰੀ ਵਿਦਿਆਰਥੀ ਨੂੰ ਦੱਸਵੀ ਕਲਾਸ ਵਿਚ 80 ਫੀਸਦੀ ਤੇ ਗ੍ਰਾਮੀਣ ਵਿਦਿਆਰਥੀ ਨੂੰ 75 ਫੀਸਦੀ ਨੰਬਰ ਲਿਆਉਣੇ ਜਰੂਰੀ ਹਨ। ਬਿਨੈ ਤਹਿਤ ਵਿਦਿਅਕ ਪ੍ਰਮਾਣ ਪੱਤਰ , ਰਿਹਾਇਸ਼ੀ ਪ੍ਰਮਾਣ ਪੱਤਰ, ਚਾਰ ਲੱਖ ਰੁਪਏ ਤੋਂ ਘੱਟ ਸਾਲਾਨਾ ਆਮਦਨ ਦਾ ਪ੍ਰਮਾਣ ਪੱਤਰ, ਬੈਂਕ ਪਾਸ ਬੁੱਕ, ਅਜਾਤੀ ਪ੍ਰਮਾਣ ਪੱਤਰ ਆਦਿ ਦਸਤਾਵੇਜ ਅਟੈਚ ਕੀਤੇ ਜਾਣੇ ਜਰੂਰੀ ਹਨ। ਵਿਦਿਆਰਥੀ ਆਪਣੇ ਬਿਨੈ ਸਰਲਹਰਿਆਣਾ.ਜੀਓਵੀ.ਇਨ ‘ਤੇ 31 ਜਨਵਰੀ, 2024 ਤਕ ਕਰ ਸਕਦੇ ਹਨ।