No Result
View All Result
Monday, October 13, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home INDIA

ਆਪ ਦੇ ਝੂਠੇ ਪ੍ਰਚਾਰ ਨਾਲ ਗੁੰਮਰਾਹ ਨਾ ਹੋਵੋ, ਉਨ•ਾਂ ਦੇ ਔਕਸੀਮੀਟਰ ਤੁਹਾਨੂੰ ਕੋਵਿਡ ਹੋਣ ਬਾਰੇ ਨਹੀਂ ਦੱਸਣਗੇ- ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਅਪੀਲ

admin by admin
September 5, 2020
in INDIA, PUNJAB, WORLD
0
ਖਨੌਰੀ ਬਾਰਡਰ ’ਤੇ ਪੁਲੀਸ ਵੱਲੋਂ ਕਥਿਤ ਪੈਸੇ ਵਸੂਲਣ ਦਾ ਮਾਮਲਾ ਡੀਜੀਪੀ ਕੋਲ ਭੇਜਿਆ ਜਾਵੇਗਾ: ਕੈਪਟਨ ਅਮਰਿੰਦਰ ਸਿੰਘ

Punjab Chief Minister Captain Amarinder Singh

  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਚੰਡੀਗੜ•, 5 ਸਤੰਬਰ (ਸ਼ਿਵ ਨਾਰਾਇਣ ਜਾਂਗੜਾ) : ਲੋਕਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾ ਰਹੇ ਝੂਠੇ ਪ੍ਰਚਾਰ ਕਾਰਨ ਗੁੰਮਰਾਹ ਨਾ ਹੋਣ ਅਤੇ ਝੂਠੀ ਵਾਹ-ਵਾਹ ਵਿੱਚ ਨਾ ਪੈਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਸੂਬੇ ਦੇ ਲੋਕਾਂ ਨੂੰ ਆਪਣਾ ਕੋਵਿਡ ਟੈਸਟ ਜਲਦ ਤੋਂ ਜਲਦ ਕਰਵਾਉਣ ਦੀ ਗੁਜ਼ਾਰਿਸ਼ ਕੀਤੀ ਗਈ ਕਿਉਂਜੋ ਇਸ ਵਿੱਚ ਦੇਰੀ ਘਾਤਕ ਸਿੱਧ ਹੋ ਸਕਦੀ ਹੈ।
ਸੂਬੇ ਦੇ ਲੋਕਾਂ ਨੂੰ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਆਪ ਵੱਲੋਂ ਸੂਬੇ ਦੇ ਲੋਕਾਂ ਨੂੰ ਦਿੱਤੇ ਜਾ ਰਹੇ ਔਕਸੀਮੀਟਰ ਟੈਸਟਿੰਗ ਦਾ ਕੋਈ ਬਦਲ ਨਹੀਂ ਹਨ। ਲੋਕਾਂ ਨੂੰ ਆਪ ਦੇ ਗੁੰਮਰਾਹਕੁੰਨ ਪ੍ਰਚਾਰ ਦੇ ਪ੍ਰਭਾਵ ਹੇਠ ਨਾ ਆਉਣ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ,”ਇਹ ਔਕਸੀਮੀਟਰ ਇਹ ਨਹੀਂ ਦੱਸਣਗੇ ਕਿ ਤੁਹਾਨੂੰ ਕੋਰੋਨਾ ਹੈ ਜਾਂ ਨਹੀਂ, ਇਹ ਸਿਰਫ ਤੁਹਾਡੇ ਸਰੀਰ ਵਿਚ ਆਕਸੀਜਨ ਦੀ ਘਾਟ-ਵਾਧ ਦੇ ਪੱਧਰ ਬਾਰੇ ਦੱਸਣਗੇ ਅਤੇ ਆਕਸੀਜਨ ਦੀ ਘਾਟ ਜ਼ਰੂਰੀ ਨਹੀਂ ਕਰੋਨਾਵਾਇਰਸ ਦਾ ਸੰਕੇਤ ਹੋਵੇ।”
ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਮਰੀਜ਼ਾਂ ਦੇ ਅੰਗ ਕੱਢਣ ਸਬੰਧੀ ਦੋਸ਼ਾਂ, ਜਿਵੇਂ ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓਜ਼ ਵਿੱਚ ਦਾਅਵਾ ਕੀਤਾ ਗਿਆ ਹੈ, ਨੂੰ ਵਿਸ਼ੇਸ਼ ਰੂਪ ਵਿੱਚ ਰੱਦ ਕਰਦਿਆਂ ਕਿਹਾ, ਇਹ ਅਫਵਾਹਾਂ ਪੂਰੀ ਤਰ•ਾਂ ਬੇਬੁਨਿਆਦ ਹਨ, ”ਅਜਿਹੇ ਝੂਠੇ ਪ੍ਰਚਾਰ ਦਾ ਸ਼ਿਕਾਰ ਨਾ ਹੋਵੋ, ਜੋ ਸਿਰਫ ਤੁਹਾਨੂੰ ਗੁੰਮਰਾਹ ਕਰਨ ਲਈ ਕੀਤਾ ਜਾ ਰਿਹਾ ਹੈ।” ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ ਪੀੜਤਾਂ ਦੀਆਂ ਦੇਹਾਂ ਨੂੰ ਛੋਹਣ ਤੇ ਸਸਕਾਰ ਕਰਨ ਸਮੇਂ ਲੋਕਾਂ ਵੱਲੋਂ ਪੀ.ਪੀ.ਈ ਕਿੱਟਾਂ ਪਹਿਨਣ ਦੀ ਵਜ•ਾ ਕੇਵਲ ਕੋਵਿਡ ਦੀ ਲਾਗ ਤੋਂ ਬਚਣਾ ਹੈ। ਉਨ•ਾਂ ਕਿਹਾ ਕਿ ”ਸਾਡੇ ਸਾਬਕਾ ਰਾਸ਼ਟਰਪਤੀ (ਪ੍ਰਣਬ ਮੁਖਰਜੀ) ਦਾ ਵੀ ਇਸੇ ਤਰੀਕੇ ਅੰਤਿਮ ਸੰਸਕਾਰ ਕੀਤਾ ਗਿਆ ਕਿਉਂਜੋ ਉਹ ਵੀ ਕਰੋਨਾ ਤੋਂ ਪੀੜਤ ਸਨ।”
Ñਉਨ•ਾਂ ਲੋਕਾਂ ਨੂੰ ਲੱਛਣਾਂ ਨੂੰ ਅੱਖੋਂ ਪਰੋਖੇ ਨਾ ਕਰਨ ਜਾਂ ਆਪਣੇ ਪੱਧਰ ‘ਤੇ ਇਲਾਜ ਅਤੇ ਟੈਸਟਿੰਗ ਵਿੱਚ ਦੇਰੀ ਤੋਂ ਬਚਣ ਦੀ ਅਪੀਲ ਕੀਤੀ ਕਿਉਂਜੋ ਹੋ ਰਹੀਆਂ ਸਾਰੀਆਂ ਮੌਤਾਂ ਦੂਜੇ ਅਤੇ ਤੀਜੇ ਪੱਧਰ ਦੇ ਮਰੀਜ਼ਾਂ ਦੀਆਂ ਹਨ। ਉਨ•ਾਂ ਕਿਹਾ ਕਿ ”ਕੁਝ ਪਖੰਡੀ ਗਲਤ ਜਾਣਕਾਰੀ ਨਾਲ ਸੋਸ਼ਲ ਮੀਡੀਆ ਜ਼ਰੀਏ ਗੁੰਮਰਾਹ ਕਰਨ ਦੀ ਕੋਸ਼ਿਸ਼ ਰਹੇ ਹਨ।” ਉਨ•ਾਂ ਲੋਕਾਂ ਨੂੰ ਖੁਦ ਨੂੰ ਅਤੇ ਸੂਬੇ ਨੂੰ ਬਚਾਉਣ ਲਈ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਤੇ ਡਾਕਟਰਾਂ ਦੀ ਸਲਾਹ ਨੂੰ ਮੰਨਣ ਦੀ ਅਪੀਲ ਕੀਤੀ।
ਇਹ ਦੱਸਦਿਆਂ ਕਿ ਉਨ•ਾਂ ਦੀ ਸਰਕਾਰ ਵੱਲੋਂ ਪਹਿਲਾਂ ਹੀ 10,000 ਔਕਸੀਮੀਟਰ ਵੰਡੇ ਜਾ ਚੁੱਕੇ ਹਨ ਅਤੇ ਹੋਰ 50,000 ਹਜ਼ਾਰ ਖਰੀਦਣ ਦੀ ਪ੍ਰਕ੍ਰਿਆ ਸ਼ੁਰੂ ਹੋ ਚੁੱਕੀ ਹੈ, ਮੁੱਖ ਮੰਤਰੀ ਨੇ ਦੁਹਰਾਇਆ ਕਿ ਇਨ•ਾਂ ਮਸ਼ੀਨਾਂ ਦੀ ਵਰਤੋਂ ਜ਼ਿੰਦਗੀਆਂ ਨਹੀਂ ਬਚਾ ਸਕਦੀ। ਉਨ•ਾਂ ਸੁਚੇਤ ਕੀਤਾ ਕਿ ਆਕਸੀਜਨ ਦਾ ਪੱਧਰ ਘਟਣ ‘ਤੇ ਹੀ ਹਸਪਤਾਲ ਪਹੁੰਚਣਾ ਵੀ ਸ਼ਾਇਦ ਜ਼ਿਆਦਾ ਦੇਰੀ ਹੋਵੇਗੀ।
ਇਸ ‘ਤੇ ਜ਼ੋਰ ਦਿੰਦਿਆਂ ਕਿ ਇਹ ਸਮਾਂ ਸਿਆਸਤ ਖੇਡਣ ਦਾ ਨਹੀਂ ਬਲਕਿ ਮਿਲਕੇ ਕੋਵਿਡ ਖਿਲਾਫ ਲੜਨ ਦਾ ਹੈ, ਮੁੱਖ ਮੰਤਰੀ ਨੇ ਕਿਹਾ ਕਿ ਬਦਕਿਸਮਤੀ ਨਾਲ ਆਮ ਆਦਮੀ ਪਾਰਟੀ ਸੂਬਾ ਸਰਕਾਰ ਨੂੰ ਸਮਰਥਨ ਦਾ ਭਰੋਸਾ ਦੇਣ ਤੋਂ ਬਾਅਦ ਵੀ ਸੰਕਟ ਦਾ ਸਿਆਸੀਕਰਨ ਕਰਨ ਵਿੱਚ ਰੁੱਝੀ ਹੋਈ ਹੈ। ਇਹ ਪੁੱਛਦਿਆਂ ਕਿ ”ਕੀ ਉਨ•ਾਂ ਨੂੰ ਸ਼ਰਮਿੰਦਗੀ ਨਹੀਂ ਮਹਿਸੂਸ ਹੁੰਦੀ?”, ਮੁੱਖ ਮੰਤਰੀ ਨੇ ਆਖਿਆ ਕਿ ਸਾਰੀਆਂ ਪਾਰਟੀਆਂ ਨੂੰ ਕੋਵਿਡ ਨੂੰ ਸਾਂਝਾ ਦੁਸ਼ਮਣ ਮੰਨਦਿਆਂ ਸੂਬਾ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ। ਉਨ•ਾਂ ਕਿਹਾ ”ਜੇਕਰ ਪਾਕਿਸਤਾਨ ਜਾਂ ਚੀਨ ਨਾਲ ਜੰਗ ਲਗਦੀ ਕੀ ਉਹ ਸਾਡਾ ਸਾਥ ਨਾ ਦਿੰਦੇ।”
ਆਮ ਆਦਮੀ ਪਾਰਟੀ ਦੇ ਦਾਅਵਿਆਂ ਕਿ ਪੰਜਾਬ ਦੀ ਕੋਵਿਡ ਦੇ ਮਾਮਲੇ ਵਿੱਚ ਦਿੱਲੀ ਦੇ ਮੁਕਾਬਲੇ ਕਾਰਗੁਜ਼ਾਰੀ ਮਾੜੀ ਹੈ, ਨੂੰ ਮੁੱਖ ਮੰਤਰੀ ਨੇ ਝੂਠਾ ਪ੍ਰਚਾਰ ਕਰਾਰ ਦੇ ਕੇ ਮੂਲੋਂ ਰੱਦ ਕੀਤਾ। ਉਨ•ਾਂ ਕਿਹਾ ਕਿ ਅੰਕੜੇ ਤੇ ਤੱਥ ਇਨ•ਾਂ ਝੂਠੇ ਦਾਅਵਿਆਂ ਦਾ ਪਾਜ ਉਧੇੜਦੇ ਹਨ। ਉਨ•ਾਂ ਕਿਹਾ ਕਿ 1.90 ਕਰੋੜ ਦੀ ਆਬਾਦੀ ਵਾਲੀ ਦਿੱਲੀ ਵਿੱਚ 1.82 ਲੱਖ ਕੇਸ ਹਨ ਜਦੋਂ ਕਿ 2.80 ਕਰੋੜ ਆਬਾਦੀ ਵਾਲੇ ਪੰਜਾਬ ਵਿੱਚ 60,000 ਮਾਮਲੇ ਹਨ। ਉਨ•ਾਂ ਅੱਗੇ ਕਿਹਾ ਕਿ ਦਿੱਲੀ ਵਿੱਚ ਪੰਜਾਬ ਦੇ ਮੁਕਾਬਲੇ ਤਿੰਨ ਗੁਣਾ ਵੱਧ ਮੌਤਾਂ ਹੋਈਆਂ ਹਨ।
ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਇਹ ਸਪੱਸ਼ਟ ਕੀਤਾ ਕਿ ਉਹ ਇਸ ਗੱਲੋਂ ਅੰਕੜਿਆਂ ਦਾ ਹਵਾਲਾ ਨਹੀਂ ਦੇ ਰਹੇ ਕਿ ਕਿ ਉਹ ਚਾਹੁੰਦੇ ਹਨ ਕਿ ਦਿੱਲੀ ਵਿੱਚ ਹੋਰ ਕੇਸ ਵਧਣ। ਉਨ•ਾਂ ਕਿਹਾ, ”ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਦਿੱਲੀ ਸਮੇਤ ਸਾਰੇ ਸੂਬਿਆਂ ਵਿੱਚ ਕੋਵਿਡ ਖਿਲਾਫ ਜੰਗ ਵਿੱਚ ਫਤਹਿ ਹਾਸਲ ਹੋਵੇ ਅਤੇ ਅਸੀਂ ਲੋਕਾਂ ਦੀਆਂ ਜਾਨਾਂ ਬਚਾਉਣ ਵਿੱਚ ਸਫਲ ਹੋਈਏ।”
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਰਾ ਸੰਸਾਰ ਔਖੇ ਸਮੇਂ ਵਿੱਚੋਂ ਗੁਜ਼ਰ ਰਿਹਾ ਹੈ। ਅਮਰੀਕਾ ਨੇ ਦੂਜਾ ਸਿਖਰ ਦੇਖਿਆ ਹੈ ਅਤੇ ਭਾਰਤ ਵਿੱਚ ਕੋਵਿਡ ਕਾਰਨ ਲੱਖਾਂ ਲੋਕ ਪ੍ਰਭਾਵਿਤ ਹੋ ਰਹੇ ਹਨ। ਉਹ ਕੋਈ ਡਾਕਟਰ ਨਹੀਂ ਸਗੋਂ ਸਾਰੇ ਅਨੁਮਾਨ ਮਾਹਿਰਾਂ ਵੱਲੋਂ ਕੀਤੇ ਗਏ ਹਨ। ਉਨ•ਾਂ ਕਿਹਾ ਕਿ ਅਮਰੀਕਾ ਵਿੱਚ ਇਕ ਚੈਨਲ ਨੇ ਉਨ•ਾਂ ਵੱਲੋਂ ਮੌਤਾਂ ਦੀ ਭਵਿੱਖਬਾਣੀ ਕਰਨ ਦਾ ਮਜ਼ਾਕ ਉਡਾਇਆ। ਉਨ•ਾਂ ਕਿਹਾ ਕਿ ਉਨ•ਾਂ ਵੱਲੋਂ ਮਾਹਿਰਾਂ ਦੇ ਅਨੁਮਾਨ ਨੂੰ ਦੱਸਣ ਦਾ ਭਾਵ ਪੰਜਾਬ ਦੇ ਲੋਕਾਂ ਲਈ ਸਭ ਗੱਲ ਖੁੱਲ•ੇਆਮ ਕਰਨੀ ਹੈ। ਉਨ•ਾਂ ਕਿਹਾ,”ਸਾਨੂੰ ਮਿਲ ਕੇ ਲੜਨਾ ਪੈਣਾ, ਇਹ ਸਾਡੀ ਸਾਰਿਆਂ ਦੀ ਸਮੂਹਿਕ ਜ਼ਿੰਮੇਵਾਰੀ ਹੈ।”
ਮੁੱਖ ਮੰਤਰੀ ਨੇ ਕਿਹਾ ਕਿ 1918 ਵਿੱਚ ਫੈਲੇ ਸਪੈਨਿਸ਼ ਫਲੂ ਦਾ ਪ੍ਰਕੋਪ ਤਿੰਨ ਸਾਲ ਚੱਲਿਆ ਸੀ ਜਿਸ ਨੇ ਇਕੱਲੇ ਭਾਰਤ ਵਿੱਚ ਇਕ ਕਰੋੜ ਜਾਨਾਂ ਲਈਆਂ ਸਨ। ਭਾਵੇਂ ਕਿ ਸਮਾਂ ਬਦਲ ਗਿਆ ਹੈ ਅਤੇ ਕੋਵਿਡ ਦੀ ਵੈਕਸੀਨ ਜਲਦ ਆਉਣ ਦੀ ਉਮੀਦ ਹੈ ਪਰ ਸਥਿਤੀ ਹਾਲੇ ਵੀ ਅਸਪੱਸ਼ਟ ਬਣੀ ਹੋਈ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਂਦੇ ਹਨ ਕਿ ਸਿਖਰ ਜਿਸ ਦੀ ਸਤੰਬਰ-ਅਕਤੂਬਰ ਵਿੱਚ ਆਉਣ ਦੀ ਸੰਭਾਵਨਾ ਹੈ, ਦਾ ਮੁਕਾਬਲਾ ਕਰਨ ਲਈ ਬੈਡਾਂ, ਦਵਾਈਆਂ, ਵੈਂਟੀਲੇਟਰਾਂ ਤੇ ਡਾਕਟਰਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

Post Views: 38
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਅਧਿਆਪਕ ਦਿਵਸ ਮੌਕੇ 74 ਅਧਿਆਪਕਾਂ ਦਾ ਰਾਜ ਪੱਧਰੀ ਪੁਰਸਕਾਰਾਂ ਨਾਲ ਸਨਮਾਨ

Next Post

ਕੋਵਿਡ ਟੈਸਟਾਂ ਨੂੰ ਉਤਸ਼ਾਹਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਗਰੀਬ ਪਰਿਵਾਰਾਂ ਨੂੰ ਘਰੇਲੂ ਏਕਾਂਤਵਾਸ ਦੌਰਾਨ ਖਾਣੇ ਦੇ ਮੁਫਤ ਪੈਕੇਟ ਦੇਣ ਦਾ ਐਲਾਨ

Next Post
ਆੜਤੀਆਂ ਦੇ ਘੱਟੋ-ਘੱਟ ਸਮਰਥਨ ਮੁੱਲ ’ਤੇ ਬਣਦੇ ਕਮਿਸ਼ਨ ਨੂੰ ਬਹਾਲ ਕੀਤਾ ਜਾਵੇ : ਅਮਰਿੰਦਰ

ਕੋਵਿਡ ਟੈਸਟਾਂ ਨੂੰ ਉਤਸ਼ਾਹਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਗਰੀਬ ਪਰਿਵਾਰਾਂ ਨੂੰ ਘਰੇਲੂ ਏਕਾਂਤਵਾਸ ਦੌਰਾਨ ਖਾਣੇ ਦੇ ਮੁਫਤ ਪੈਕੇਟ ਦੇਣ ਦਾ ਐਲਾਨ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In