No Result
View All Result
Sunday, October 12, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home PUNJAB

ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜ਼ਿਲ੍ਹੇ ਅੰਦਰ ਕੋਵਿਡ ਨਾਲ ਸਬੰਧਿਤ ਨਵੀਆਂ ਹਦਾਇਤਾਂ ਜਾਰੀ

admin by admin
August 19, 2021
in PUNJAB
0
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜ਼ਿਲ੍ਹੇ ਅੰਦਰ ਕੋਵਿਡ ਨਾਲ ਸਬੰਧਿਤ ਨਵੀਆਂ ਹਦਾਇਤਾਂ ਜਾਰੀ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਤਰਨ ਤਾਰਨ 19 ਅਗਸਤ (ਰਣਬੀਰ ਸਿੰਘ )-ਜ਼ਿਲ੍ਹਾ ਮੈਜਿਸਟ੍ਰੇਟ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਤਰਨ ਤਾਰਨ ਦੀ ਹਦੂਦ ਅੰਦਰ ਕੋਵਿਡ 19 ਸਬੰਧੀ ਲਾਗੂ ਕੀਤੇ ਗਏ ਹੁਕਮਾਂ ਨੂੰ ਮਿਤੀ 31 ਅਗਸਤ ਤੱਕ ਹੇਠ ਲਿਖੇ ਅਨੁਸਾਰ ਲਾਗੂ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ । ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯਾਤਰੀ ਜਿੰਨ੍ਹਾਂ ਦੇ ਪੂਰੀ ਵੈਕਸੀਨ (ਭਾਵ ਦੋਨੋਂ ਡੋਜ਼) ਲੱਗੀ ਹੋਵੇ ਜਾਂ ਉਨ੍ਹਾਂ ਪਾਸ 72 ਘੰਟੇ ਪੁਰਾਣੀ ਆਰ.ਟੀ.ਪੀ.ਸੀ.ਆਰ. ਨੈਗੇਟਿਵ ਰਿਪੋਰਟ ਹੋਵੇ, ਕੇਵਲ ਉਨ੍ਹਾਂ ਨੂੰ ਹੀ ਪੰਜਾਬ ਵਿਚ ਦਾਖ਼ਲ ਹੋਣ ਦੀ ਆਗਿਆ ਹੋਵੇਗੀ । ਜੇਕਰ ਕਿਸੇ ਯਾਤਰੀ ਕੋਲ ਉਕਤ ਦੋਨਾਂ ‘ਚੋਂ ਕੁਝ ਨਹੀਂ ਹੈ ਤਾਂ ਆਰ.ਏ.ਟੀ. ਟੈਸਟ ਲਾਜ਼ਮੀ ਹੋਵੇਗਾ । ਜਿਹੜੇ ਯਾਤਰੀ ਹਵਾਈ ਯਾਤਰਾ ਰਾਹੀਂ ਯਾਤਰਾ ਕਰ ਰਹੇ ਹਨ । ਉਨ੍ਹਾਂ ਦੇ ਦੋਨੋਂ ਡੋਜ਼ਾਂ ਲੱਗੀਆਂ ਜਾਂ ਕੋਵਿਡ ਤੋਂ ਹਾਲ ਹੀ ਵਿਚ ਠੀਕ ਹੋਏ ਹੋਣ ਜਾਂ 72 ਘੰਟੇ ਪੁਰਾਣੀ ਆਰ.ਟੀ.ਪੀ.ਸੀ.ਆਰ. ਨੈਗੇਟਿਵ ਰਿਪੋਰਟ ਪਾਸ ਹੋਣੀ ਲਾਜ਼ਮੀ ਹੈ । ਇਨਡੋਰ/ਆਊਟਡੋਰ ਸਮਾਰੋਹ ਕਰਨ ਲਈ ਸਬੰਧਤ ਸਥਾਨ ਦੀ ਕੇਵਲ 50 ਫ਼ੀਸਦੀ ਸਮਰੱਥਾ ਮੁਤਾਬਿਕ ਇਕੱਠ ਕਰਨ ਦੀ ਆਗਿਆ ਹੋਵੇਗੀ। ਪ੍ਰੰਤੂ ਕਿਸੇ ਵੀ ਸੂਰਤ ਵਿੱਚ ਇਹ ਇਕੱਠ ਇਨਡੋਰ ਲਈ 150 ਅਤੇ ਆਊਟਡੋਰ ਸਮਾਰੋਹ ਲਈ 300 ਤੋਂ ਵੱਧ ਨਹੀਂ ਹੋਵੇਗਾ । ਅਜਿਹੇ ਸਮਾਗਮਾਂ/ਜਸ਼ਨਾਂ ਵਿਚ ਕਲਾਕਾਰਾਂ/ਸੰਗੀਤਕਾਰਾਂ ਨੂੰ ਕੋਵਿਡ ਪ੍ਰੋਟੋਕੋਲਾਂ ਦੀ ਪਾਲਣਾ ਕਰਦੇ ਹੋਏ ਪ੍ਰੋਗਰਾਮ ਕਰਨ ਦੀ ਆਗਿਆ ਹੋਵੇਗੀ । ਸਾਰੇ ਬਾਰ, ਸਿਨੇਮਾ ਹਾਲ, ਰੈਸਟੋਰੈਂਟ, ਸਪਾ, ਸਵਿਮਿੰਗ ਪੂਲ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ, ਜਿੰਮ, ਮਾਲ, ਮਿਊਜ਼ੀਅਮ ਆਦਿ ਨੂੰ 50 ਫੀਸਦੀ ਦੀ ਸਮਰੱਥਾ ਨਾਲ ਖੋਲ੍ਹਣ ਦੀ ਆਗਿਆ ਇਸ ਸ਼ਰਤ ‘ਤੇ ਦਿੱਤੀ ਜਾਂਦੀ ਹੈ ਕਿ ਇਨ੍ਹਾਂ ਵਿਚ ਕੰਮ ਕਰਨ ਵਾਲੇ ਪੂਰੇ ਸਟਾਫ਼ ਨੇ ਕੋਵਿਡ ਵੈਕਸੀਨ ਦੀਆਂ ਪੂਰੀਆਂ ਡੋਜ਼ਜ਼ (ਭਾਵ ਦੋਨੋਂ ਡੋਜ਼ਜ਼) ਲਗਵਾ ਲਈਆਂ ਹੋਣ | ਇਸ ਤੋਂ ਇਲਾਵਾ ਸਵਿਮਿੰਗ ਪੂਲ, ਸਪੋਰਟਸ ਅਤੇ ਜਿੰਮ ਨਾਲ ਸਬੰਧਤ ਸੇਵਾਵਾਂ ਕੇਵਲ 18 ਸਾਲ ਤੋਂ ਵੱਧ ਉਮਰ ਦੇ ਉਹ ਵਿਅਕਤੀ ਹੀ ਪ੍ਰਾਪਤ ਕਰ ਸਕਦੇ ਹਨ।ਜਿੰਨ੍ਹਾਂ ਨੇ ਘੱਟੋ ਘੱਟ ਇੱਕ ਵੈਕਸੀਨ ਡੋਜ਼ ਲਗਵਾ ਲਈ ਹੋਵੇ । ਕਾਲਜ, ਕੋਚਿੰਗ ਸੈਂਟਰ ਅਤੇ ਹੋਰ ਉੱਚ ਸਿੱਖਿਆ ਕੇਂਦਰਾਂ ਨੂੰ ਖੋਲ੍ਹਣ ਦੀ ਆਗਿਆ ਇਸ ਸ਼ਰਤ ‘ਤੇ ਦਿੱਤੀ ਜਾਂਦੀ ਹੈ ਕਿ ਇਨ੍ਹਾਂ ਸੰਸਥਾਵਾਂ ਵਿਚ ਕੰਮ ਕਰਨ ਵਾਲੇ ਟੀਚਿੰਗ/ਨਾਨ ਟੀਚਿੰਗ ਸਟਾਫ਼ ਅਤੇ ਵਿਦਿਆਰਥੀਆਂ ਨੇ ਵੈਕਸੀਨ ਦੀਆਂ ਪੂਰੀਆਂ ਡੋਜ਼ਜ਼ ਲਗਵਾ ਲਈਆਂ ਹੋਣ ਜਾਂ ਉਹ ਕੋਵਿਡ ਤੋਂ ਹਾਲ ਹੀ ਵਿਚ ਠੀਕ ਹੋਏ ਹੋਣ, ਨੂੰ ਸਕੂਲ ਵਿੱਚ ਆਉਣ ਦੀ ਆਗਿਆ ਹੋਵੇਗੀ । ਵਿਦਿਆਰਥੀਆਂ ਲਈ ਆਨਲਾਈਨ ਕਲਾਸਾਂ ਦੀ ਸਹੂਲਤ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਰੱਖੀ ਜਾਵੇਗੀ । ਸਕੂਲਾਂ ਨੂੰ ਖੁੱਲ੍ਹੇ ਰੱਖਣ ਦੀ ਆਗਿਆ ਇਸ ਸ਼ਰਤ ਦੇ ਦਿੱਤੀ ਜਾਂਦੀ ਹੈ ਕਿ ਇਨ੍ਹਾਂ ਵਿਚ ਕੰਮ ਕਰਨ ਵਾਲੇ ਟੀਚਿੰਗ, ਨਾਨ ਟੀਚਿੰਗ ਸਟਾਫ਼ ਅਤੇ ਵਿਦਿਆਰਥੀਆਂ ਨੇ ਵੈਕਸੀਨ ਦੀਆਂ ਪੂਰੀਆਂ ਡੋਜ਼ਜ਼ ਲਗਵਾ ਲਈਆਂ ਹੋਣ ਜਾਂ ਉਹ ਕੋਵਿਡ ਤੋਂ ਹਾਲ ਹੀ ਵਿਚ ਠੀਕ ਹੋਏ ਹੋਣ, ਨੂੰ ਸਕੂਲਾਂ ਵਿਚ ਆਉਣ ਦੀ ਆਗਿਆ ਹੋਵੇਗੀ । ਵਿਦਿਆਰਥੀਆਂ ਲਈ ਆਨਲਾਈਨ ਕਲਾਸਾਂ ਦੀ ਸਹੂਲਤ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਰੱਖੀ ਜਾਵੇ । ਜੇਕਰ ਕੋਵਿਡ ਪਾਜੀਟਿਵਿਟੀ ਰੇਟ 0.2 ਫੀਸਦੀ ਜਾਂ ਇਸ ਤੋਂ ਵੱਧ ਹੁੰਦਾ ਹੈ ਤਾਂ ਜ਼ਿਲ੍ਹਾ ਤਰਨ ਤਾਰਨ ਜਾਂ ਇਸਦੇ ਅਧੀਨ ਆਉਂਦੇ ਕਿਸੇ ਵੀ ਸ਼ਹਿਰ/ਕਸਬੇ ਦੇ ਚੌਥੀ ਜਮਾਤ ਅਤੇ ਇਸ ਤੋਂ ਹੇਠਲੀਆਂ ਜਮਾਤਾਂ ਦੇ ਪ੍ਰਾਇਮਰੀ ਕਲਾਸਾਂ ਬੰਦ ਕਰ ਦਿੱਤੀਆਂ ਜਾਣਗੀਆਂ । ਕਾਲਜ, ਕੋਚਿੰਗ ਸੈਂਟਰ, ਉੱਚ ਸਿੱਖਿਆ ਸੰਸਥਾਵਾਂ, ਸਕੂਲਾਂ ਦੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਨੂੰ ਵਿਸ਼ੇਸ਼ ਕੈਂਪਾਂ ਰਾਹੀਂ ਵੈਕਸੀਨੇਸ਼ਨ ਕਰਨ ਲਈ ਤਰਜੀਹ ਦਿੱਤੀ ਜਾਵੇ ਤਾਂ ਜੋ ਸਾਰੇ ਹੀ ਇਸ ਮਹੀਨੇ ਪਹਿਲੀ ਡੋਜ਼ ਨਾਲ ਕਵਰ ਹੋ ਜਾਣ । ਸਕੂਲ ਜਾਣ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਵੀ ਜਲਦੀ ਕੋਵਿਡ ਵੈਕਸੀਨੇਸ਼ਨ ਕਰਵਾਉਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ । ਉਪਰੋਕਤ ਦੇ ਬਾਰੇ ਵਿਚ ਕੋਵਿਡ ਦਾ ਢੁਕਵਾਂ ਵਿਵਹਾਰ ਸਬੰਧੀ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇਗਾ, ਜਿਸ ਵਿਚ ਫੁੱਟ ਦੀ ਸਮਾਜਿਕ ਦੂਰੀ ਨੂੰ ਬਣਾਏ ਰੱਖਣਾ, ਮਾਸਕ ਪਹਿਨਣਾ ਅਤੇ ਜਨਤਕ ਥਾਵਾਂ ਤੇ ਨਾ ਥੁੱਕਣਾ ਆਦਿ ਸ਼ਾਮਿਲ ਹਨ । ਉਪਰੋਕਤ ਤੋਂ ਇਲਾਵਾ ਸਮੂਹ ਲੋਕਾਂ ਨੂੰ ਮਸ਼ਵਰਾ ਦਿੱਤਾ ਜਾਂਦਾ ਹੈ ਕਿ ਵੈਕਸੀਨੇਸ਼ਨ ਦੀਆਂ ਡੋਜ਼ਜ਼ ਤੁਰੰਤ ਲਗਵਾਈਆਂ ਜਾਣ, ਤਾਂ ਜੋ ਹਰ ਵਿਅਕਤੀ ਕੋਵਿਡ ਤੋਂ ਸੁਰੱਖਿਅਤ ਹੋ ਸਕੇ । ਉਨ੍ਹਾਂ ਦੱਸਿਆ ਕਿ ਉਪਰੋਕਤ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਵਿਅਕਤੀਆਂ/ਅਦਾਰਿਆਂ ਵਿਰੁੱਧ ਇੰਡੀਅਨ ਪੈਨਲ ਕੋਡ ਦੀ ਧਾਰਾ 188 ਅਤੇ ਡਿਜਾਸਟਰ ਮੈਨੇਜਮੈਂਟ ਐਕਟ ਦੀ ਧਾਰਾ 51-60 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।

Post Views: 70
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: #IndiaFightsCorona COVID-19 in IndiaArticle 188Carona Virus Cases in India : LIVE UPDATEScorona virus in punjabCorona Virus Trackers appCoronavirus (COVID-19) News: Find Latest News Update information Outbreak Cases Death Rate of Coronavirus I Raftaar newsCoronavirus positive cases in India continuecoronavirus rumors in punjabCoronavirus Update (Live)Coronavirus Updates Worldometer - real time world statisticsCoronavirus updates: Latest Coronavirus NewsCoronavirus world-o-meter update live: Country-wise total number of carona casesCoronavirus Worldometer 5 countries with the highestcovid 19 Coronavirus Live UpdatesCovid protocolsCovid-19 cases in the last 24 hoursDistrict Magistrate Kulwant SinghDistrict Tarn TaranEnforced orders regarding Covid 19Government of PunjabHow To Prevent Coronavirus In punjabIf there is a negative reportINDIA Breaking News TodayIndia Coronavirus Map and Case CountINDIA Latest News HeadlinesIndia's COVID-19 casesJUST NOW INDIA BREAKING : TOP 10 HEADLINES news todayLatest National News Headlines and Breaking News in IndiaLatest News Breaking News TodayLATEST NEWS IN INDIA : CORONA VIRUS UPDATESLatest News Today From IndiaLatest News: top news headlines videos and updatesOfficial Updates Coronavirus - World Health OrganizationOfficial Updates Coronavirus | COVID-19 in India |Permission to keep schools openpunjab Coronavirus Live Updatespunjab Coronavirus rumour-mongersPunjab coronavirus symptomsR.A.T. The test will be mandatorySocial distanceToday Carona Virus Cases in India : LIVE UPDATESVaccination
Previous Post

ਤਰਨਤਾਰਨ “ਚ ਆਪ” ਤੇ ਕਾਂਗਰਸੀ ਵਰਕਰਾਂ ਵਿਚਕਾਰ ਝੜਪ ਦੌਰਾਨ ਚੱਲੀ ਗੋਲੀ,ਤਣਾਅ ਪੂਰਨ ਹੋਇਆ ਮਾਹੌਲ

Next Post

रक्षा बंधन का पर्व, राखी बांधने का शुभ समय:

Next Post
रक्षा बंधन का पर्व, राखी बांधने का शुभ समय:

रक्षा बंधन का पर्व, राखी बांधने का शुभ समय:

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In