ਪਟਿਆਲਾ 5 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ ) : ਅੱਜ ਗੁਰਦੁਆਰਾ ਸ੍ਰੀ ਦੁੱਖਨਿਵਾਰਨ ਸਾਹਿਬ ਪਟਿਆਲਾ ਵਿਖੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਜਿਲਾ ਪਟਿਆਲਾ ਦੀ ਮਹੀਨਾਵਾਰ ਮੀਟਿੰਗ ਸਬਾ ਪ੍ਰਧਾਨ ਡਾ. ਦਰਸ਼ਨ ਪਾਲ ਜੀ ਦੀ ਮੌਜੂਦਗੀ ਵਿੱਚ ਜਿਲਾ ਪ੍ਰਧਾਨ ਗੁਰਮੀਤ ਸਿੰਘ ਦਿੱਤੂਪੁਰ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਕਿਸਾਨਾਂ ਦੇ ਵੱਖ—ਵੱਖ ਮੁਦਿਆਂ ਤੇ ਚਰਚਾ ਹੋਈ ਅਤੇ ਪ੍ਰਸ਼ਾਸ਼ਨ ਕੋਲ ਲਟਕਦੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਯੂਨੀਅਨ ਵੱਲੋਂ 18/07/2023 ਨੂੰ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫਤਰ ਦੇ ਅੱਗੇ ਧਰਨਾ ਰੱਖਿਆ ਗਿਆ ਹੈ। ਇਸ ਦੀ ਤਿਆਰੀ ਲਈ ਪਿੰਡਾਂ ਵਿੱਚ ਮੋਟਰਸਾਈਕਲਾਂ ਤੇ ਪ੍ਰਦਰਸ਼ਨ ਕੀਤਾ ਜਾਵੇਗਾ। ਅੱਜ ਜਿਲਾ ਪਟਿਆਲਾ ਦੇ ਖਜਾਨਚੀ ਦੇ ਆਹੁਦੇ ਦੀ ਜਿੰਮੇਵਾਰੀ ਸ੍ਰ. ਹਰਮੇਲ ਸਿੰਘ ਤੁੰਗਾ ਨੂੰ ਸੌਂਪੀ ਗਈ। ਹਰਮੇਲ ਸਿੰਘ ਵਲੋਂ ਯੂਨੀਅਨ ਨੂੰ ਵਿਸ਼ਵਾਸ਼ ਦਿਵਾਇਆ ਕੀ ਉਹ ਇਸ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ। ਆਗੂਆਂ ਨੇ ਦੱਸਿਆ ਕਿ ਜੇਕਰ ਪ੍ਰਸ਼ਾਸ਼ਨ ਨੇ ਲੋਕਾਂ ਦੇ ਮਸਲਿਆਂ ਦਾ ਹੱਲ ਨਾ ਕੀਤਾ ਤਾਂ ਧਰਨੇ ਨੂੰ ਜਾਰੀ ਰੱਖਿਆ ਜਾ ਸਕਦਾ ਹੈ। ਇਸ ਮੌਕੇ ਸੁਖਵਿੰਦਰ ਸਿੰਘ ਤੁੱਲੇਵਾਲ, ਨਿਸ਼ਾਨ ਸਿੰਘ ਧਰਮਹੇੜੀ, ਜਰਨੈਲ ਸਿੰਘ ਪੰਜੌਲਾ, ਸੁਖਵਿਦੰਰ ਸਿੰਘ ਲਾਲੀ, ਲਖਵਿੰਦਰ ਸਿੰਘ ਬਲਬੇੜਾ, ਅਵਤਾਰ ਸਿੰਘ ਕੌਰਜੀਵਾਲਾ ਜਿਲਾ ਸਕੱਤਰ, ਸੁਖਵਿੰਦਰ ਸਿੰਘ ਫਤਿਹਮਾਜਰੀ, ਸਰਦੂਲ ਬੁੱਧਮੋਰ, ਰਣਜੀਤ ਸਿੰਘ ਜਾਫਰਪੁਰ, ਗੁਰਮੇਲ ਸਿੰਘ ਚਰਾਸੋ, ਸ਼ਿੰਗਾਰਾ ਸਿੰਘ ਡਕਾਲਾ, ਨਿਰਮਲ ਸਿੰਘ ਲਚਕਾਣੀ, ਸਾਧਾ ਸਿੰਘ ਕਰਹਾਲੀ ਸਾਹਿਬ, ਜਤਿੰਦਰ ਸਿੰਘ ਅਸਾਮਪੁਰ, ਸਰਦੂਲ ਸਿੰਘ, ਜਰਨੈਲ ਡੰਡੋਆ, ਜਗਜੀਤ ਸਿੰਘ ਪਹਾੜਪੁਰ, ਹਰਜੀਤ ਸਿੰਘ ਕਕਰਾਲਾ ਸੀਨੀਅਰ ਮੀਤ ਪ੍ਰਧਾਨ, ਸੁਰਜੀਤ ਸਿੰਘ ਚਤੈਰਾ, ਬਲਬੀਰ ਸਿੰਘ ਮਵੀ ਸੱਪਾਂ ਪ੍ਰੈਸ ਸਕੱਤਰ ਸਮਾਣਾ, ਅਵਤਾਰ ਸਿੰਘ ਅਸਰਪੁਰ, ਮਨਜੀਤ ਕੌਰ ਤੇ ਜਸਵੀਰ ਕੌਰ ਆਗੂ ਇਸਤਰੀ ਵਿੰਗ ਤੇ ਹੋਰ ਆਗੂ ਕਿਸਾਨ ਹਾਜਰ ਸਨ।