No Result
View All Result
Monday, October 13, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home INDIA

ਮਿਸ਼ਨ ਫ਼ਤਿਹ : ਰਜਿੰਦਰਾ ਹਸਪਤਾਲ ਦੀ ਕੋਵਿਡ ਆਈ.ਸੀ.ਯੂ. ‘ਚ ਗੁਰਦਾ ਰੋਗ ਪੀੜਤ ਕੋਰੋਨਾ ਪਾਜਿਟਿਵ ਮਰੀਜਾਂ ਦੇ ਹੁਣ ਤੱਕ 46 ਡਾਇਲੇਸਿਸ ਸਫ਼ਲਤਾ ਪੂਰਵਕ ਕੀਤੇ

admin by admin
September 7, 2020
in INDIA, PUNJAB
0
ਮਿਸ਼ਨ ਫ਼ਤਿਹ : ਰਜਿੰਦਰਾ ਹਸਪਤਾਲ ਦੀ ਕੋਵਿਡ ਆਈ.ਸੀ.ਯੂ. ‘ਚ ਗੁਰਦਾ ਰੋਗ ਪੀੜਤ ਕੋਰੋਨਾ ਪਾਜਿਟਿਵ ਮਰੀਜਾਂ ਦੇ ਹੁਣ ਤੱਕ 46 ਡਾਇਲੇਸਿਸ ਸਫ਼ਲਤਾ ਪੂਰਵਕ ਕੀਤੇ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪਟਿਆਲਾ, 6 ਸਤੰਬਰ ਪ੍ਰੈਸ ਕੀ ਤਾਕਤ ਬਿਊਰੋ : ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਖਿੱਤੇ ਦਾ ਇੱਕੋ-ਇੱਕ ਅਜਿਹਾ ਸਰਕਾਰੀ ਹਸਪਤਾਲ ਹੈ, ਜਿੱਥੇ ਕੋਵਿਡ ਆਈ.ਸੀ.ਯੂ. ‘ਚ ਗੁਰਦਾ ਰੋਗ ਤੋਂ ਪੀੜਤਾਂ ਦਾ ਡਾਇਲੇਸਿਸ ਕਰਨ ਦੀ ਸਹੂਲਤ ਉਪਲਬਧ ਹੈ। ਇੱਥੇ ਹੁਣ ਤੱਕ ਕੋਵਿਡ ਪਾਜਿਟਿਵ ਮਰੀਜਾਂ ਦੇ 46 ਡਾਇਲੇਸਿਸ ਕੀਤੇ ਜਾ ਚੁੱਕੇ ਹਨ ਅਤੇ ਇੱਕ ਜਾਂ ਦੋ ਮਰੀਜਾਂ ਦਾ ਡਾਇਲੇਸਿਸ ਰੋਜ਼ਾਨਾ ਕੀਤਾ ਜਾਂਦਾ ਹੈ।
ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਮੁਤਾਬਕ ਗੁਰਦਾ ਰੋਗ ਤੋਂ ਪੀੜਤ ਮਰੀਜ, ਜਿਨ੍ਹਾਂ ਦਾ ਡਾਇਲੇਸਿਸ ਵੀ ਹੁੰਦਾ ਹੋਵੇ, ਉਨ੍ਹਾਂ ਲਈ ਕੋਵਿਡ-19 ਪਾਜਿਟਿਵ ਹੋਣਾ ਹੋਰ ਵੀ ਜ਼ਿਆਦਾ ਦਿੱਕਤਾਂ ਪੈਦਾ ਕਰਦਾ ਹੈ। ਇਸ ਸਬੰਧੀਂ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ ਨੇ ਦੱਸਿਆ ਕਿ ਅਜਿਹੇ ਮਰੀਜਾਂ ਦੀ ਸਿਹਤ ਦੀ ਹਾਲਤ ਵੇਖ ਕੇ ਰਾਜਿੰਦਰਾ ਹਸਪਤਾਲ ਦੀ ਕੋਵਿਡ ਆਈ.ਸੀ.ਯੂ. ‘ਚ ਸਥਾਪਤ ਡਾਇਲੇਸਿਸ ਮਸ਼ੀਨ ਤੇ ਹੋਰ ਉਪਰਕਰਨਾਂ ਰਾਹੀਂ ਡਾਇਲੇਸਿਸ ਕੀਤਾ ਜਾਂਦਾ ਹੈ, ਇਨ੍ਹਾਂ ‘ਚੋਂ ਕੁਝ ਮਰੀਜ ਤਾਂ ਨਿਜੀ ਹਸਪਤਾਲਾਂ ਤੋਂ ਵੀ ਰੈਫ਼ਰ ਹੋ ਕੇ ਇੱਥੇ ਪੁੱਜਦੇ ਹਨ।
ਡਾ. ਹਰਜਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕੋਵਿਡ-19 ਖ਼ਿਲਾਫ਼ ਪੰਜਾਬ ਸਰਕਾਰ ਵੱਲੋਂ ਅਰੰਭੇ ਮਿਸ਼ਨ ਫ਼ਤਿਹ ਤਹਿਤ ਕੋਵਿਡ ਮਰੀਜਾਂ ਨੂੰ ਸਿਹਤਯਾਬ ਕਰਨ ਲਈ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਫੈਸਲਿਟੀ ਟੀਮਾਂ ਦੇ ਇੰਚਾਰਜ, ਮੈਂਬਰ ਡਾਕਟਰ, ਪੈਰਾ ਮੈਡੀਕਲ ਅਮਲਾ ਤੇ ਹੈਲਥ ਵਰਕਰਜ ਹਰ ਵੇਲੇ ਮਰੀਜਾਂ ਦੀ ਸੇਵਾ ‘ਚ ਤਤਪਰ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਇਥੇ ਦਾਖਲ ਹੋਏ ਗੁਰਦਾ ਰੋਗ ਪੀੜਤ ਕੋਵਿਡ ਪਾਜਿਟਿਵ 24 ਮਰੀਜਾਂ ਦੇ 46 ਡਾਇਲੇਸਿਸ ਕੀਤੇ ਜਾ ਚੁੱਕੇ ਹਨ ਤੇ ਮਜੂਦਾ ਸਮੇਂ ‘ਚ ਇੱਥੇ ਅਜਿਹੇ 10 ਮਰੀਜ ਦਾਖਲ ਹਨ।
ਮੈਡੀਕਲ ਸੁਪਰਡੈਂਟ ਡਾ. ਪਾਰਸ ਪਾਂਡਵ ਨੇ ਦੱਸਿਆ ਕਿ ਡਾ. ਸਚਿਨ ਕੌਸ਼ਲ ਆਪਣੀ ਟੀਮ ਨਾਲ ਡਾਇਲੇਸਿਸ ਵਾਲੇ ਰੋਗੀਆਂ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰਾਜਿੰਦਰਾ ਹਸਪਤਾਲ ਵਿਖੇ ਮਰੀਜ ਗੰਭੀਰ ਹਾਲਤ ‘ਚ ਹੀ ਆਉਂਦੇ ਹਨ, ਜਿੱਥੇ ਉਨ੍ਹਾਂ ਨੂੰ ਡਾਕਟਰਾਂ ਵੱਲੋਂ ਤੁਰੰਤ ਸੰਭਾਲ ਲਿਆ ਜਾਂਦਾ ਹੈ ਅਤੇ ਇਹ ਗੁਰਦਾ ਪੀੜਤ ਕੋਵਿਡ ਪਾਜਿਟਿਵ ਮਰੀਜ ਵੀ ਅਜਿਹੇ ਹੀ ਰੋਗੀ ਸਨ, ਜਿਨ੍ਹਾਂ ਦੇ ਬਿਹਤਰ ਇਲਾਜ ਲਈ ਮੈਡੀਕਲ ਅਮਲਾ ਨਿਰੰਤਰ ਸੇਵਾਵਾਂ ਨਿਭਾ ਰਿਹਾ ਹੈ।

Post Views: 54
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: #PunjabiNews #Suicide #Video #FacebookPost #PunjabCongress #PunjabPoliceIndia #CaptainAmarinderSinghcarona cerfew updates in punjabCHIEF MINISTER OFFICE PUNJABcorona virus in punjabcorona virus latest figures news in punjabcoronavirus in punjab: Latest News & VideosCoronaVirus is easier to avoid in punjabcoronavirus rumors in punjabDialysis procedures successfully done of Covid Patients in CoVID ICUDr Senu Duggal additional director department of information and public relations PunjabDr Senu Duggal DPR Punjab latest news and videosHow To Prevent Coronavirus In punjabInformation & Public Relations Department Punjablive #Ask Captain Facebook interactionLock Down Punjabpunjab Coronavirus Live Updatespunjab Coronavirus rumour-mongersPunjab coronavirus symptomsSenu Duggal pro chandigarh latest news and videosSuspected Of Corona Virus Found In Punjabसूचना एवं लोक संपर्क विभाग पंजाब Punjab coronavirus symptomsਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬਕੋਰੋਨਾ ਵਾਇਰਸਕੋਰੋਨਾਵਾਇਰਸ
Previous Post

ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੇ 500 ਤੋਂ ਵੱਧ ਕੋਵਿਡ ਪਾਜ਼ੇਟਿਵ ਪੁਲਿਸ ਮੁਲਾਜ਼ਮਾਂ ਦੀ ਹੌਸਲਾ-ਅਫ਼ਜ਼ਾਈ ਲਈ ਫੋਨ ਰਾਹੀਂ ਕੀਤੀ ਗੱਲਬਾਤ

Next Post

ਸਿੱਖਿਆ ਮੰਤਰੀ ਨੇ ਪੰਜ ਹੋਰ ਜ਼ਿਲ੍ਹਿਆਂ ਦੇ ‘ਅੰਬੈਸਡਰ ਆਫ਼ ਹੋਪ’ ਦੇ ਜੇਤੂਆਂ ਦਾ ਆਈਪੈਡ, ਲੈਪਟਾਪ ਤੇ ਐਂਡਰਾਇਡ ਟੈਬਲੈੱਟ ਨਾਲ ਕੀਤਾ ਸਨਮਾਨ

Next Post
ਸਿੱਖਿਆ ਮੰਤਰੀ ਨੇ ਪੰਜ ਹੋਰ ਜ਼ਿਲ੍ਹਿਆਂ ਦੇ ‘ਅੰਬੈਸਡਰ ਆਫ਼ ਹੋਪ’ ਦੇ ਜੇਤੂਆਂ ਦਾ ਆਈਪੈਡ, ਲੈਪਟਾਪ ਤੇ ਐਂਡਰਾਇਡ ਟੈਬਲੈੱਟ ਨਾਲ ਕੀਤਾ ਸਨਮਾਨ

ਸਿੱਖਿਆ ਮੰਤਰੀ ਨੇ ਪੰਜ ਹੋਰ ਜ਼ਿਲ੍ਹਿਆਂ ਦੇ ‘ਅੰਬੈਸਡਰ ਆਫ਼ ਹੋਪ’ ਦੇ ਜੇਤੂਆਂ ਦਾ ਆਈਪੈਡ, ਲੈਪਟਾਪ ਤੇ ਐਂਡਰਾਇਡ ਟੈਬਲੈੱਟ ਨਾਲ ਕੀਤਾ ਸਨਮਾਨ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In