No Result
View All Result
Friday, October 10, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਡਿਪਟੀ ਕਮਿਸ਼ਨਰ ਵੱਲੋਂ ਛੋਟੀ ਤੇ ਵੱਡੀ ਨਦੀ ਦੀ ਸਫਾਈ, ਰਾਜਿੰਦਰਾ ਲੇਕ, 24 ਘੰਟੇ ਨਹਿਰੀ ਪਾਣੀ ਸਪਲਾਈ ਤੇ ਐਨਕੈਪ ਦਾ ਜਾਇਜ਼ਾ

admin by admin
June 16, 2025
in BREAKING, COVER STORY, INDIA, National, PUNJAB
0
ਡਿਪਟੀ ਕਮਿਸ਼ਨਰ ਵੱਲੋਂ ਛੋਟੀ ਤੇ ਵੱਡੀ ਨਦੀ ਦੀ ਸਫਾਈ, ਰਾਜਿੰਦਰਾ ਲੇਕ, 24 ਘੰਟੇ ਨਹਿਰੀ ਪਾਣੀ ਸਪਲਾਈ ਤੇ ਐਨਕੈਪ ਦਾ ਜਾਇਜ਼ਾ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪਟਿਆਲਾ, 16 ਜੂਨ:

ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਛੋਟੀ ਨਦੀ ਤੇ ਵੱਡੀ ਨਦੀ ਦੀ ਸਫ਼ਾਈ ਸਮੇਤ ਰਾਜਿੰਦਰਾ ਲੇਕ, 24 ਘੰਟੇ ਨਹਿਰੀ ਪਾਣੀ ਸਪਲਾਈ ਸਮੇਤ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ ਤਹਿਤ ਸ਼ਹਿਰ ‘ਚ ਹਵਾ ਪ੍ਰਦੂਸ਼ਣ ਘੱਟ ਕਰਨ ਦੇ ਕੰਮਾਂ ਦਾ ਜਾਇਜ਼ਾ ਲਿਆ।

ਡਿਪਟੀ ਕਮਿਸ਼ਨਰ ਨੇ ਲੋਕ ਨਿਰਮਾਣ ਵਿਭਾਗ, ਨਗਰ ਨਿਗਮ ਤੇ ਐਲ ਐਂਡ ਟੀ ਕੰਪਨੀ ਨੂੰ ਹਦਾਇਤ ਕੀਤੀ ਕਿ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਅਤੇ ਲੀਲਾ ਭਵਨ ਚੌਂਕ ਨੇੜੇ 24 ਘੰਟੇ ਨਹਿਰੀ ਪਾਣੀ ਦੀ ਪੈਣ ਵਾਲੀ ਪਾਇਪਲਾਈਨ ਲਈ ਅਗੇਤੇ ਪੁਖ਼ਤਾ ਪ੍ਰਬੰਧ ਕੀਤੇ ਜਾਣ ਤਾਂਕਿ ਸੜਕ ਪੁੱਟਣ ਸਮੇਂ ਆਵਾਜਾਈ ਪ੍ਰਭਾਵਤ ਨਾ ਹੋਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਾਇਪਲਾਈਨ ਪਾਉਣ ਸਮੇਂ ਸੜਕ ਨੂੰ ਤੁਰੰਤ ਚੱਲਣਯੋਗ ਬਣਾਇਆ ਜਾਵੇ ਤੇ ਇਸ ‘ਚ ਕੋਈ ਦੇਰੀ ਨਾ ਹੋਵੇ।

ਇਸੇ ਦੌਰਾਨ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਮਾਨਸੂਨ ਸੀਜ਼ਨ ਦੇ ਮੱਦੇਨਜ਼ਰ ਛੋਟੀ ਤੇ ਵੱਡੀ ਨਦੀ ਦੀ ਸਫ਼ਾਈ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਨੇ ਡਰੇਨੇਜ ਵਿਭਾਗ ਵੱਲੋਂ ਛੋਟੀ ਨਦੀ ਦੀ ਗੌਰੀ ਸ਼ੰਕਰ ਮੰਦਿਰ ਦੀ ਡਾਊਨ ਸਟ੍ਰਰੀਮ ਤੋਂ 4000 ਫੁਟ ਦੀ ਕਰੀਬ ਲੰਬਾਈ ਦੀ ਜਿੱਥੇ-ਜਿੱਥੇ ਲੋੜ ਹੈ, ਉਥੇ ਪੋਕਲੇਨ ਮਸ਼ੀਨ ਨਾਲ ਕੀਤੀ ਜਾ ਰਹੀ ਸਫ਼ਾਈ ਦਾ ਮੁਲੰਕਣ ਕੀਤਾ।

ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਟਿਆਲਾ ਕੀ ਰਾਓ ਨਦੀ ਦੀ ਕਾਲਵਾ ਤੱਕ ਸਫ਼ਾਈ ਤੇ ਬੰਨ੍ਹ ਮਜ਼ਬੂਤ ਕਰਨ ਦਾ ਕੰਮ ਚੱਲ ਰਿਹਾ ਹੈ ਅਤੇ ਪਿੰਡ ਦੌਲਤਪੁਰ, ਜਿੱਥੋਂ ਇਹ ਵੱਡੀ ਨਦੀ ਦਾ ਰੂਪ ਅਖ਼ਤਿਆਰ ਕਰ ਲੈਂਦੀ ਹੈ, ਤੋਂ ਅੱਗੇ ਨਗਰ ਨਿਗਮ ਦੀ ਲਿਮਟ ਦੇ ਅੰਦਰ-ਅੰਦਰ ਬੂਟੀ ਦੀ ਸਫ਼ਾਈ ਕਰਨ ਦਾ ਕੰਮ ਕਰਨ ਲਈ ਨਗਰ ਨਿਗਮ ਵੱਲੋਂ ਟੈਂਡਰ ਲਗਾਇਆ ਗਿਆ ਹੈ।

ਡਾ. ਪ੍ਰੀਤੀ ਯਾਦਵ ਨੇ ਕੌਮੀ ਸਵੱਛ ਹਵਾ ਪ੍ਰੋਗਰਾਮ ਤਹਿਤ ਹਵਾ ਪ੍ਰਦੂਸ਼ਨ ਦੀ ਰੋਕਥਾਮ, ਨਿਯਮਤ ਕਰਨਾ ਤੇ ਇਸ ਨੂੰ ਘੱਟ ਕਰਨ ਦੇ ਨਾਲ-ਨਾਲ ਹਵਾ ਦੀ ਗੁਣਵੱਤਾ ‘ਤੇ ਨਿਗਰਾਨੀ ਦਾ ਨੈਟਵਰਕ ਦਾ ਵਿਸਥਾਰ, ਜਾਗਰੂਕਤਾ ਤੇ ਸਮਰੱਥਾ ਵਧਾਉਣ ਦੀਆਂ ਗਤੀਵਿਧੀਆਂ ਵਧਾਉਣ ਦੇ ਪ੍ਰੋਗਰਾਮ ਦਾ ਜਾਇਜ਼ਾ ਲੈਣ ਲਈ ਹਵਾ ਗੁਣਵੱਤਾ ਮੋਨੀਟਰਿੰਗ ਸੈਲ ਦਾ ਵੀ ਜਾਇਜ਼ਾ ਲਿਆ।

ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ‘ਤੇ ਪਟਿਆਲਾ ਸ਼ਹਿਰ ਨੂੰ ਹਰ ਪੱਖੋਂ ਵਿਕਸਤ ਕੀਤਾ ਜਾ ਰਿਹਾ ਹੈ ਤੇ ਇਸੇ ਤਹਿਤ ਹੀ ਸ਼ਹਿਰ ਵਿੱਚ ਹਵਾ ਦੀ ਗੁਣਵੱਤਾ ਸੁਧਾਰਨ ਲਈ ਬਾਰਾਂਦਰੀ ਬਾਗ ਵਿੱਚ ਹੋਰ ਸੁਧਾਰ ਕੀਤੇ ਜਾਣ ਦੀ ਤਜਵੀਜ਼ ਹੈ। ਉਨ੍ਹਾਂ ਕਿਹਾ ਕਿ ਫ਼ੁਹਾਰਾ ਚੌਂਕ ਸਮੇਤ ਕਾਲੀ ਦੇਵੀ ਮੰਦਿਰ ਤੋਂ ਫ਼ੁਹਾਰ ਚੌਂਕ ਤੱਕ ਮਾਲ ਰੋਡ ਦੀ ਸੁੰਦਰਤਾ ਲਈ ਵੀ ਤਜਵੀਜ਼ ਬਣਾਈ ਗਈ ਹੈ।

ਡਿਪਟੀ ਕਮਿਸ਼ਨਰ ਨੇ ਬੈਠਕ ਦੌਰਾਨ ਦੱਸਿਆ ਕਿ ਰਾਜਿੰਦਰਾ ਲੇਕ ‘ਚ ਪਾਈਪਲਾਈਨ ਪਾ ਕੇ ਪਾਣੀ ਪੱਕੇ ਤੌਰ ‘ਤੇ ਭਰਨ ਲਈ ਵੀ ਕੰਮ ਚੱਲ ਰਿਹਾ ਹੈ ਟੈਂਡਰ ਪ੍ਰਕ੍ਰਿਆ ਜਾਰੀ ਹੈ। ਇਸ ਮੌਕੇ ਏ.ਡੀ.ਸੀ ਸ਼ਹਿਰੀ ਵਿਕਾਸ ਨਵਰੀਤ ਕੌਰ ਸੇਖੋਂ ਸਮੇਤ ਡਰੇਨੇਜ, ਲੋਕ ਨਿਰਮਾਣ, ਪ੍ਰਦੂਸ਼ਣ ਰੋਕਥਾਮ ਬੋਰਡ, ਨਗਰ ਨਿਗਮ, ਬਾਗਬਾਨੀ, ਜੰਗਲਾਤ ਵਿਭਾਗ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

Post Views: 12
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: 24-hour canal water supplydeputy commissinordr priti yadavPatialapatiala newsRajindra Lakesmall and big rivers
Previous Post

12ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ਵਿੱਚ ਪੰਜਾਬ ਦਾ ਦਬਦਬਾ; ਲੜਕੀਆਂ ਅਤੇ ਲੜਕਿਆਂ ਦੀਆਂ ਟੀਮਾਂ ਨੇ ਓਵਰਆਲ ਟਰਾਫੀਆਂ ਜਿੱਤੀਆਂ

Next Post

ਡਿਪਟੀ ਕਮਿਸ਼ਨਰ ਨੇ ਜਿਮਨੇਜ਼ੀਅਮ ਹਾਲ ਦੀ ਛੱਤ ਦੀ ਮੁਰੰਮਤ ਦੇ ਕੰਮ ‘ਚ ਊਣਤਾਈਆਂ ਦਾ ਲਿਆ ਗੰਭੀਰ ਨੋਟਿਸ

Next Post
ਡਿਪਟੀ ਕਮਿਸ਼ਨਰ ਨੇ ਜਿਮਨੇਜ਼ੀਅਮ ਹਾਲ ਦੀ ਛੱਤ ਦੀ ਮੁਰੰਮਤ ਦੇ ਕੰਮ ‘ਚ ਊਣਤਾਈਆਂ ਦਾ ਲਿਆ ਗੰਭੀਰ ਨੋਟਿਸ

ਡਿਪਟੀ ਕਮਿਸ਼ਨਰ ਨੇ ਜਿਮਨੇਜ਼ੀਅਮ ਹਾਲ ਦੀ ਛੱਤ ਦੀ ਮੁਰੰਮਤ ਦੇ ਕੰਮ 'ਚ ਊਣਤਾਈਆਂ ਦਾ ਲਿਆ ਗੰਭੀਰ ਨੋਟਿਸ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In