ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਵਿਰੋਧੀ ਗਠਜੋੜ ‘ਇੰਡੀਆ’ ਦਾ ਕੋਆਰਡੀਨੇਟਰ ਬਣਾਇਆ ਜਾ ਸਕਦਾ ਹੈ। ਗਠਜੋੜ ਦੇ ਸੂਤਰਾਂ ਨੇ ਮੰਗਲਵਾਰ (29 ਅਗਸਤ) ਨੂੰ ਇਹ ਜਾਣਕਾਰੀ ਦਿੱਤੀ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਵਿਰੋਧੀ ਗਠਜੋੜ ‘ਇੰਡੀਆ’ ਦਾ ਕੋਆਰਡੀਨੇਟਰ ਬਣਾਇਆ ਜਾ ਸਕਦਾ ਹੈ। ਗਠਜੋੜ ਦੇ ਸੂਤਰਾਂ ਨੇ ਮੰਗਲਵਾਰ (29 ਅਗਸਤ) ਨੂੰ ਇਹ ਜਾਣਕਾਰੀ ਦਿੱਤੀ। ਮੁੰਬਈ ‘ਚ ਹੋਣ ਵਾਲੀ ਬੈਠਕ ‘ਚ ‘INDIA’ ਗਠਜੋੜ ਦੇ ਕਨਵੀਨਰ ਵਜੋਂ ਮਲਿਕਾਰਜੁਨ ਖੜਗੇ (Mallikarjun Kharge) ਦੇ ਨਾਂ ਦਾ ਐਲਾਨ ਕੀਤਾ ਜਾ ਸਕਦਾ ਹੈ।
ਸੂਤਰਾਂ ਮੁਤਾਬਕ ਗਠਜੋੜ (INDIA Alliance) ‘ਚ ਸ਼ਾਮਲ ਪਾਰਟੀਆਂ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਰਣਨੀਤੀ ਬਣਾਉਣ ‘ਤੇ ਜ਼ੋਰ ਦੇ ਰਹੀਆਂ ਹਨ। ਮਲਿਕਾਰਜੁਨ ਖੜਗੇ ਦੇ ਰੂਪ ਵਿੱਚ ਗਠਜੋੜ ਦੇ ਕਨਵੀਨਰ ਦੇ ਅਹੁਦੇ ਲਈ ਉਨ੍ਹਾਂ ਕੋਲ ਸੀਨੀਅਰ ਦਲਿਤ ਚਿਹਰਾ ਹੈ ਜੋ ਇਸ ਦੀ ਅਗਵਾਈ ਕਰ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ (ਖੜਗੇ) ਦੇ ਲੰਮੇ ਸਿਆਸੀ ਤਜ਼ਰਬੇ ਨੂੰ ਵੀ ਤਰਜੀਹ ਦਿੱਤੀ ਜਾ ਸਕਦੀ ਹੈ।
ਕਿਆਸ ਲਗਾਏ ਜਾ ਰਹੇ ਹਨ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਵੀ ਕਨਵੀਨਰ ਬਣਾਇਆ ਜਾ ਸਕਦਾ ਹੈ। ਹਾਲਾਂਕਿ ਨਿਤੀਸ਼ ਕੁਮਾਰ ਕਈ ਵਾਰ ਇਸ ਗੱਲ ਤੋਂ ਇਨਕਾਰ ਕਰ ਚੁੱਕੇ ਹਨ। ਉਨ੍ਹਾਂ ਨੇ ਸੋਮਵਾਰ (28 ਅਗਸਤ) ਨੂੰ ਕਿਹਾ ਕਿ ਸਾਨੂੰ ਕੁਝ ਨਹੀਂ ਚਾਹੀਦਾ, ਅਸੀਂ ਸਿਰਫ ਲੋਕਾਂ ਨੂੰ ਇਕਜੁੱਟ ਕਰਨਾ ਚਾਹੁੰਦੇ ਹਾਂ।