ਚੰਡੀਗੜ, 12 ਅਕਤੂਬਰ (ਸ਼ਿਵ ਨਾਰਾਇਣ ਜਾਂਗੜਾ) – ਵਿਸ਼ਵ ਮਹਾਮਾਰੀ ਕੋਰੋਨਾ ਸੰਕ੍ਰਮਣ ਨੂੰ ਫੈਲਣ ਤੋਂ ਰੋਕਨ ਲਈ ਕੀਤੇ ਗਏ ਬਿਹਤਰ ਪ੍ਰਬੰਧਾਂ ਦੇ ਚਲਦੇ ਦੇਸ਼ ਦੇ ਸਾਹਮਣੇ ਇਕ ਉਦਾਹਰਣ ਪੇਸ਼ ਕਰਨ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਫਿਰ ਇਕ ਵਾਰ ਇਸ ਮਹਾਮਾਰੀ ਨਾਲ ਲੜਨ ਦੀ ਸੁੰਹ ਲੈ ਕੇ ਸੂਬੇ ਦੇ ਲੋਕਾਂ ਨੂੰ ਆਪਣਾ ਸੰਦੇਸ਼ ਦਿੱਤਾ|
ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 8 ਅਕਤੂਬਰ, 2020 ਨੂੰ ਦੇਸ਼ ਦੇ ਲੋਕਾਂ ਨੂੰ ਮਨ ਕੀ ਬਾਤ ਪ੍ਰੋਗ੍ਰਾਮ ਵਿਚ ਜਨ ਅੰਦੋਲਨ ਸੰਕਲਪ ਕੋਵਿਡ-19 ਦੇ ਨਾਂਅ ਨਾਲ ਸੁੰਹ ਦਿਵਾਉਣ ਦੀ ਸ਼ੁਰੂਆਤ ਕੀਤੀ ਸੀ| ਉਸੀ ਕੜੀ ਵਿਚ ਅੱਜ ਮੁੱਖ ਮੰਤਰੀ ਮਨੋਹਰ ਲਾਲ ਨੇ ਹਰਿਆਣਾ ਸਿਵਲ ਸਕੱਤਰੇਤ ਚੰਡੀਗੜ ਤੋਂ ਉਹੀ ਸੁੰਹ ਲੈ ਕੇ ਲੋਕਾਂ ਨੂੰ ਇਸ ਮਹਾਮਾਰੀ ਨਾਲ ਲੜਨ ਦਾ ਸੰਕਲਪ ਦੋਹਰਾਇਆ|
ਬੁਲਾਰੇ ਨੇ ਦਸਿਆ ਕਿ ਮੁੱਖ ਮੰਤਰੀ ਨੇ ਸੁੰਹ ਲੈਂਦੇ ਹੋਏ ਕਿਹਾ ਕਿ ਮੈਂ ਮਨੋਹਰ ਲਾਲ ਸੰਕਲਪ ਲੈਂਦਾਂ/ਲੈਂਦੀ ਹੈ ਕਿ ਮੈਂ ਕੋਵਿਡ-19 ਦੇ ਬਾਰੇ ਵਿਚ ਚੌਕਸ ਰਹੁੰਗਾ/ਰਹੁੰਗੀ ਅਤੇ ਮੈਨੂੰ ਅਤੇ ਮੇਰੇ ਸਾਥੀਆਂ ਨੂੰ ਇਸ ਤੋਂ ਜੁੜੇ ਖਤਰੇ ਨੂੰ ਹਮੇਸ਼ਾ ਧਿਆਨ ਵਿਚ ਰੱਖੂੰਗਾ/ਰੱਖੂੰਗੀ| ਮੈਂ ਇਸ ਘਾਤਕ ਵਿਸ਼ਾਣੂ ਦੇ ਪ੍ਰਸਾਰ ਨੂੰ ਰੋਕਨ ਸਬੰਧੀ ਸਾਰੇ ਜਰੂਰੀ ਸਾਵਧਾਨੀਆਂ ਵਰਤਣ ਦਾ ਵਚਨ ਦਿੰਦਾ/ਦਿੰਦੀ ਹਾਂ|
ਮੈਂ ਕੋਵਿਡ ਨਾਲ ਜੁੜੇ ਆਚਾਰ-ਵਿਹਾਰ ਦਾ ਅਨੁਸਰਣ ਕਰਨ ਅਤੇ ਦੂਜਿਆਂ ਨੂੰ ਵੀ ਇਸ ਦੇ ਲਈ ਪ੍ਰੋਤਸਾਹਿਤ ਕਰਨ ਦਾ ਵੀ ਵਚਨ ਦਿੰਾ/ਦਿੰਦੀ ਹਾਂ| ਮੈਂ ਸਦਾ ਹੀ ਮਾਸਕ/ਫੇਸ ਕਵਰ ਪਹਿਨਾਗਾਂ/ਪਹਿਨੂੰਗੀ, ਵਿਸ਼ੇਸ਼ਕਰ ਜਨਤਕ ਥਾਵਾਂ ‘ਤੇ|
ਮੈਂ ਦੂਜਿਆਂ ਤੋਂ ਘੱਟ ਤੋਂ ਘੱਟ ਦੋ ਗਜ ਦੀ ਦੂਰੀ ਬਣਾ ਕੇ ਰੱਖੂਗਾਂ/ਰੱਖੂੰਗੇ| ਮੈਂ ਆਪਣੇ ਹੱਥਾਂ ਨੂੰ ਨਿਯਮਤ ਰੂਪ ਨਾਲ ਹੋਰ ਚੰਗੀ ਤਰਾ ਸਾਬਣ ਅਤੇ ਪਾਣੀ ਨਾਲ ਧੋਵਾਂਗ/ਧੋਵਾਂਗੀ| ਅਸੀ ਇਕੱਠੇ ਮਿਲ ਕੇ ਕੋਵਿਡ-19 ਦੇ ਖਿਲਾਫ ਇਸ ਲੜਾਈ ਨੂੰ ਜਿੱਤਾਗੇ|
ਮੁੱਖ ਸਕੱਤਰ ਵਿਜੈ ਵਰਧਨ ਤੋਂ ਇਲਾਵਾ ਹੋਰ ਸੀਨੀਅਰ ਪ੍ਰਸਾਸ਼ਨਿਕ ਅਧਿਕਾਰੀ ਤੇ ਸਕੱਤਰੇਤ ਦੇ ਅਧਿਕਾਰੀ ਅਤੇ ਕਰਮਚਾਰੀਆਂ ਨੇ ਮੁੱਖ ਮੰਤਰੀ ਦੇ ਨਾਲ ਕੋਵਿਡ-19 ਤੋਂ ਲੜਨ ਦੀ ਸੁੰਹ ਚੁੱਕੀ| ਮੁੱਖ ਮੰਤਰੀ ਮਨੋਹਰ ਲਾਲ ਦੇ ਨਾਲ ਜਿਲਾ ਮਿਨੀ ਸਕੱਤਰੇਤਾਂ ਤੋਂ ਸਾਰੇ ਡਿਪਟੀ ਕਮਿਸ਼ਨਰਾਂ ਨੇ ਵੀ ਵਰਚੂਅਲ ਰਾਹੀਂ ਸੁੰਹ ਲਈ|