No Result
View All Result
Friday, October 10, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

CM ਨੇ ਸ਼੍ਰੀ ਮਾਤਾ ਮਨਸਾ ਦੇਵੀ ਅਸਥਾਨ ਦੇ ਨਵੀਨੀਕਰਨ ਅਤੇ ਮਾਸਟਰ ਪਲਾਨ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕੀਤੀ

admin by admin
June 3, 2023
in BREAKING, Dharm, HARYANA
0
CM ਨੇ ਸ਼੍ਰੀ ਮਾਤਾ ਮਨਸਾ ਦੇਵੀ ਅਸਥਾਨ ਦੇ ਨਵੀਨੀਕਰਨ ਅਤੇ ਮਾਸਟਰ ਪਲਾਨ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕੀਤੀ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਚੰਡੀਗੜ੍ਹ,03-06-2023(ਪ੍ਰੈਸ ਕੀ ਤਾਕਤ)-  ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅਧਿਕਾਰੀਆਂ ਅਤੇ ਸੈਂਟ੍ਰਲ ਬਿਲਡਿੰਗ ਰਿਸਰਚ ਇੰਸੀਟੀਚਿਊਟ (ਸੀ.ਬੀ.ਆਰ.ਆਈ.) ਦੇ ਨੁਮਾਇੰਦਿਆਂ ਨੂੰ ਸ੍ਰੀ ਮਾਤਾ ਮਨਸਾ ਦੇਵੀ ਸ਼ਰਾਇਨ ਬੋਰਡ, ਪੰਚਕੂਲਾ ਦੀ ਨਵੀਂ ਦਿੱਖ ਅਤੇ ਮਾਸਟਰ ਪਲਾਨ ਨੂੰ ਤੇਜ ਨਾਲ ਬਣਾਉਣਾ ਯਕੀਨੀ ਕਰਨ ਦੇ ਆਦੇਸ਼ ਦਿੱਤੇ ਤਾਂ ਜੋ ਜਲਦ ਤੋਂ ਜਲਦ ਸ੍ਰੀ ਮਾਤਾ ਮਨਸਾ ਦੇਵੀ ਅਤੇ ਸ਼ਰਾਇਨ ਬੋਰਡ ਨੂੰ ਵੱਡਾ ਰੂਪ ਦਿੱਤਾ ਜਾ ਸਕੇ ਅਤੇ ਵਿਕਾਸ ਕੰਮ ਜਲਦ ਤੋਂ ਜਲਦ ਸ਼ੁਰੂ ਕੀਤਾ ਜਾ ਸਕੇ।

ਮੁੱਖ ਮੰਤਰੀ ਆਪਣੀ ਰਿਹਾਇਸ਼ ਸੰਤ ਕਬੀਰ ਕੁਟੀਰ ‘ਤੇ ਸ੍ਰੀ ਮਾਤਾ ਮਨਸਾ ਦੇਵੀ ਸ਼ਰਾਇਨ ਬੋਰਡ, ਪੰਚਕੂਲਾ ਦੀ ਮੁਰੰਤਮ ਅਤੇ ਮਾਸਟਰ ਪਲਾਨ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਮੀਟਿੰਗ ਵਿਚ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ, ਸਥਾਨਕ ਸਰਕਾਰ ਮੰਤਰੀ ਡਾ. ਕਮਲ ਗੁਪਤਾ, ਪੰਚਕੂਲਾ ਦੇ ਮੇਅਰ ਕੁਲਭੂਸ਼ਣ ਗੋਇਲ ਵੀ ਮੌਜ਼ੂਦ ਸਨ।

ਮੀਟਿੰਗ ਵਿਚ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਗਿਆ ਕਿ ਯੋਜਨਾ ਅਨੁਸਾਰ ਕਾਸ਼ੀ ਵਿਸ਼ਵਨਾਥ ਮੰਦਿਰ ਕੋਰੀਡੋਰ ਦੀ ਤਰ੍ਹਾਂ ਸ੍ਰੀ ਮਾਤਾ ਮਨਸਾ ਦੇਵੀ ਨੂੰ ਨਵੀਂ ਦਿੱਖ ਦਿੱਤੀ ਜਾ ਸਕੇ। ਸੈਂਟ੍ਰਲ ਬਿਲਡਿੰਗ ਰਿਸਰਚ ਇੰਸੀਟੀਚਿਊਟ (ਸੀ.ਬੀ.ਆਰ.ਆਈ.), ਰੂੜਕੀ ਵੱਲੋਂ ਇਸ ਦਾ ਖਰੜਾ ਤਿਆਰ ਕੀਤਾ ਗਿਆ ਹੈ।

ਮੀਟਿੰਗ ਵਿਚ ਦਸਿਆ ਗਿਆ ਕਿ ਮਾਸਟਰ ਪਲਾਟ ਦੇ ਖਰੜੇ ਵਿਚ ਮੰਦਿਰ ਨੂੰ ਨਵੀਂ ਦਿੱਖ ਦੇਣ ਲਈ ਵਿਸ਼ੇਸ਼ ਯੋਜਨਾ ਬਣਾਈ ਹੈ। ਮੁੱਖ ਮੰਦਿਰ ਤਕ ਪਹੁੰਚਣ ਦੀ ਯਾਤਰਾ ਲਈ ਸ਼ਕਤੀ ਦਵਾਰ ਤੋਂ ਸ਼ੁਰੂਆਤ ਹੋਵੇਗੀ। ਇੱਥੇ ਮੁੱਖ ਮੰਦਿਰ ਤਕ ਸ਼ਕਤੀ ਕੋਰੀਡੋਰ ਬਣਾਇਆ ਜਾਵੇਗਾ ਅਤੇ ਇਸ ਰਸਤੇ ਦਾ ਨਾਂਅ ਸ਼ਕਤੀ ਪਥ ਰੱਖਿਆ ਜਾਵੇਗਾ। ਸ਼ਕਤੀ ਪਥ ‘ਤੇ ਚਲਦੇ ਹੋਏ ਸ਼ਰਧਾਲੂ ਸ੍ਰੀ ਮਾਤਾ ਮਨਸਾ ਦੇਵੀ ਦੇ ਮੁੱਖ ਮੰਦਿਰ ਪਹੁੰਚਣਗੇ।

ਖਰੜੇ ਪਲਾਨ ਵਿਚ ਸ਼ਰਾਇਨ ਥਾਂ ‘ਤੇ ਵੱਡਾ ਹਨੂਮਾਨ ਵਾਟਿਕਾ ਵੀ ਬਣਾਈ ਜਾਵੇਗੀ। ਇੱਥੇ 108 ਫੁੱਟ ਉੱਚੇ ਭਗਵਾਨ ਹਨੂਮਾਨ ਜੀ ਦੀ ਮੂਰਤੀ (ਬੈਠੇ ਹੋਈ ਸਥਿਤੀ ਵਿਚ) ਵੀ ਬਣੇਗੀ, ਜਿਸ ਦੇ ਦਰਸ਼ਨ ਲਗਭਗ 1 ਕਿਲੋਮੀਟਰ ਦੂਰ ਯਾਨੀ ਸ਼ਕਤੀ ਦਰਵਾਜੇ ਤੋਂ ਹੀ ਸਾਫ ਹੋ ਸਕਣਗੇ।

ਇਸ ਤੋਂ ਇਲਾਵਾ, ਪਲਾਨ ਵਿਚ ਉਪਾਸਨਾ ਥਾਂ, ਨਾਰਾਇਣ ਸੇਵਾ ਥਾਂ, ਨਿਤਯ ਪਾਰਕ, ਤਿਕੋਨਾ ਪਾਰਕ ਆਦਿ ਵੀ ਸਥਾਪਿਤ ਕੀਤਾ ਜਾਵੇਗਾ। ਸ਼ਰਧਾਲੂਆਂ ਲਈ ਓਪਨ ਏਅਰ ਥੀਏਟਰ ਵਿਚ ਲੇਜਰ ਸ਼ੋਅ ਸ਼ੁਰੂ ਕਰਨ ਦਾ ਵੀ ਪ੍ਰਸਤਾਵ ਹੈ। ਖਰੜਾ ਪਲਾਨ ਵਿਚ ਸ਼ਕਤੀ ਚੌਕ ਬਣਾਉਣ ਦਾ ਪ੍ਰਵਧਾਨ ਕੀਤਾ ਗਿਆ ਹੈ।

ਸ੍ਰੀ ਮਾਤਾ ਮਨਸਾ ਦੇਵੀ ਸ਼ਰਾਇਨ ਥਾਂ ਦੀ ਮੁਰੰਮਤ ਨੂੰ ਪੜਾਅ ਵਾਰ ਢੰਗ ਨਾਲ ਕੀਤਾ ਜਾਵੇਗਾ। ਸਰਕਾਰ ਦਾ ਮੰਤਵ ਇਸ ਖੇਤਰ ਵਿਚ ਹੈਰੀਟੇਜ ਟੂਰੀਜਮ ਨੂੰ ਪ੍ਰੋਤਸਾਹਿਤ ਕਰਨਾ ਹੈ। ਇਸ ਤੋਂ ਇਲਾਵਾ, ਇਸ ਥਾਂ ਦਾ ਇਕ ਹਿੱਸਾ ਵਪਾਰਕ ਹੱਬ ਵੱਜੋਂ ਵਿਕਸਿਤ ਕੀਤਾ ਜਾਵੇਗਾ। ਇੱਥੇ ਵੱਖ ਤੋਂ ਸ਼ਾਪਿੰਗ ਕੰਪਲੈਕਸ ਬਣਾਇਆ ਜਾਵੇਗਾ। ਮਲਟੀ ਲੇਵਲ ਪਾਰਕਿੰਗ ਅਤੇ ਬੱਸ ਸਟਾਪ ਵੀ ਬਣਾਇਆ ਜਾਵੇਗਾ। ਗੱਡੀਆਂ ਅਤੇ ਪੈਦਲ ਚੱਲਣ ਵਾਲਿਆਂ ਲਈ ਵੱਖ ਰਸਤਾ ਵੀ ਸ਼ਾਮਿਲ ਹੈ। ਲਾਇਡ ਐਂਡ ਸਾਊਂਡ ਸ਼ੋਅ ਨਾਲ ਇਕ ਓਪਨ ਏਅਰ ਥਇਏਟਰ ਵੀ ਬਣਾਇਆ ਜਾਵੇਗਾ, ਜਿਸ ਵਿਚ ਲਗਭਗ 500 ਲੋਕਾਂ ਦੇ ਬੈਠਣ ਦੀ ਸਮੱਰਥਾ ਹੋਵੇਗੀ।

ਮੀਟਿੰਗ ਵਿਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀ.ਐਸ.ਢੇਸੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ.ਉਮਾਸ਼ੰਕਰ, ਸਥਾਨਕ ਸਰਕਾਰ ਵਿਭਾਗ ਦੇ ਕਮਿਸ਼ਨਰ ਤੇ ਸਕੱਤਰ ਵਿਕਾਸ ਗੁਪਤਾ ਤੋਂ ਇਲਾਵਾ ਸੀਨੀਅਰ ਅਧਿਕਾਰੀ ਹਾਜਿਰ ਸਨ।

Post Views: 213
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: ayodhya master planclean airclean waterclimate changecouncil meetingdepartment of health and human servicesenvironmental conservationHigher EducationinspirationalInternationalMeetingsenator anna m. kaplanstate governmentt tdp general body meetingt tdp meetingt tdp meeting at ntr trust bhavantelangana electionsvastu for office & sitting positionsvastu for sitting positionswhat is the right facing as per vastu
Previous Post

Odisha train accident: ਸਲਮਾਨ ਖਾਨ ਸਮੇਤ ਮਸ਼ਹੂਰ ਹਸਤੀਆਂ ਨੇ ਦੁੱਖ ਪ੍ਰਗਟਾਇਆ

Next Post

CM ਭਗਵੰਤ ਮਾਨ ਨੇ ਪੰਜਾਬ ਨੂੰ ਲੀਹਾਂ ‘ਤੇ ਲਿਆਂਦਾ-ਚੇਤਨ ਸਿੰਘ ਜੌੜਾਮਾਜਰਾ

Next Post
CM ਭਗਵੰਤ ਮਾਨ ਨੇ ਪੰਜਾਬ ਨੂੰ ਲੀਹਾਂ ‘ਤੇ ਲਿਆਂਦਾ-ਚੇਤਨ ਸਿੰਘ ਜੌੜਾਮਾਜਰਾ

CM ਭਗਵੰਤ ਮਾਨ ਨੇ ਪੰਜਾਬ ਨੂੰ ਲੀਹਾਂ 'ਤੇ ਲਿਆਂਦਾ-ਚੇਤਨ ਸਿੰਘ ਜੌੜਾਮਾਜਰਾ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In