ਮੋਹਾਲੀ/ਪਟਿਆਲਾ,29-04-2023(ਪ੍ਰੈਸ ਕੀ ਤਾਕਤ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅੱਠਵੀਂ ਜਮਾਤ ਦੇ ਨਤੀਜੇ ਤੋਂ ਬਾਅਦ ਮੈਰਿਟ ਵਿੱਚ ਆਏ ਵਿਿਦਆਰਥੀ ਬਾਗਮ-ਬਾਗ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਠਵੀਂ ਜਮਾਤ ਦੀਆਂ ਟਾਪਰ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲੀਆਂ ਵਿਿਕਆਰਥਣਾਂ ਨੂੰ 51,000-51,000 ਰੁਪਏ ਦੇ ਕੇ ਸਨਮਾਨਿਤ ਕੀਤਾ।
ਪਟਿਆਲਾ ਦੇ ਪਲੇਵੇਜ਼ ਸੀਨੀਅਰ ਸੈਕੰਡਰੀ ਸਕੂਲ ਦੇ 8 ਵਿਦਿਆਰਥੀ ਮੈਰਿਟ *ਚ ਆਏ ਹਨ। ਜਿਸਤੋਂ ਬਾਅਦ ਸਕੂਲ ਦੇ ਚੇਅਰਮੈਨ ਡਾ. ਰਾਜਦੀਪ ਸਿੰਘ, ਡਾਇਰੈਕਟਰ ਹਰਲੀਨ ਕੋਰ, ਪ੍ਰਿੰਸੀਪਲ ਪੇ੍ਰਮ ਸੇਠ ਆਦਿ ਨੇ ਬੱਚਿਆਂ ਦੇ ਹਾਰ ਪਾ ਕੇ ਢੋਲ ਵਜਾ ਕੇ ਖੁਸ਼ੀ ਪ੍ਰਗਟਾਈ।
ਪਲੇਵੇਜ਼ ਸੀਨੀਅਰ ਸੈਕੰਡਰੀ ਸਕੂਲ ਦੇ ਚੇਅਰਮੈਨ ਡਾ. ਰਾਜਦੀਪ ਸਿੰਘ ਨੇ ਕਿਹਾ ਕਿ ਉਹਨਾਂ ਦੇ ਸਕੂਲ ਦੇ 100 ਫੀਸਦੀ ਵਿਦਿਆਰਥੀ ਪਹਿਲੀ ਡਵੀਜਨ ਵਿੱਚ ਪਾਸ ਹੋਏ ਹਨ ਜਦੋਂ ਕਿ ਐਂਜਲ ਗੁਪਤਾ, ਅਮਨਪ੍ਰੀਤ ਕੋਰ, ਬੁਨੀਤਾ, ਮੰਨਤ, ਚਾਰਵੀ, ਨਵਜੋਤ ਸਿੰਘ, ਪ੍ਰੇਮ ਸ਼ੁਕਲਾ ਅਤੇ ਹਰਸ਼ ਗੁਪਤਾ ਨੇ ਪੰਜਾਬ ਦੀ ਮੈਰਿਟ ਲਿਸਟ ‘ਚ ਆ ਕੇ ਪਲੇਵੇਜ਼ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ।