ਚੰਡੀਗੜ੍ਹ, 16-05-2023(ਪ੍ਰੈਸ ਕੀ ਤਾਕਤ) -ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸ੍ਰੀਮਦਭਗਵਦਗੀਤਾ ਦਾ ਇਕ ਵਾਕ ਵੀ ਜੇਕਰ ਅਸੀਂ ਆਪਣੇ ਜੀਵਨ ਵਿਚ ਉਤਾਰ ਲੈਣ ਤਾਂ ਸਾਡਾ ਜੀਵਨ ਧੰਨ ਹੋ ਸਕਦਾ ਹੈ। ਸ੍ਰੀਮਦਭਗਵਦਗੀਤਾ ਸਾਡੇ ਜੀਵਨ ਵਿਚ ਤਬਦੀਲੀ ਲਿਆ ਸਕਦੀ ਹੈ। ਗੀਤਾ ਮਨੁੱਖਤਾ ਦੀ ਸੱਚੀ ਪੱਥ ਪ੍ਰਦਰਸ਼ਕ ਹੈ। ਗੀਤਾ ਸਾਨੂੰ ਕਰਮ ਦਾ ਸੰਦੇਸ਼ ਦਿੰਦੀ ਹੈ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਸੋਮਵਾਰ ਨੂੰ ਕਰਨਾਲ ਦੇ ਸੈਕਟਰ-12 ਵਿਚ ਪ੍ਰਬੰਧਿਤ ਰਾਧਾ ਜਾਗਰਣ ਮੌਕੇ ‘ਤੇ ਬੋਲ ਰਹੇ ਸਨ। ਇਸ ਦੌਰਾਨ ਲੋਕਸਭਾ ਸਪੀਕਰ ਓਮ ਬਿਰਲਾ ਵੀ ਮੌਜੂਦ ਰਹੇ।
ਇਸ ਦੌਰਾਨ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸੱਭ ਤੋਂ ਪਹਿਲਾਂ ਸਵਾਮੀ ਗਿਆਨਾਨੰਦ ਜੀ ਮਹਾਰਾਜ ਨੂੰ ਉਨ੍ਹਾਂ ਦੇ ਜਨਮਦਿਨ ‘ਤੇ ਵਧਾਈ ਦਿੱਤੀ ਅਤੇ ਲੰਬੀ ਉਮਰ ਹੋਣ ਦੀ ਕਾਮਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਭਾਵ ਵਿਭੋਰ ਕਰਨ ਵਾਲਾ ਲੰਮ੍ਹਾ ਹੈ। ਇਸ ਸੰਤ ਸਮਾਗਮ ਵਿਚ ਭਗਤੀ ਰਸ ਦੇ ਨਾਲ-ਨਾਲ ਸੰਤਾਂ ਦਾ ਮਾਰਗਦਰਸ਼ਨ ਪ੍ਰਾਪਤ ਹੋ ਰਿਹਾ ਹੈ। ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਇਕ ਪ੍ਰਕਾਸ਼ ਪੁੰਜ ਹਨ, ਜੋ ਗੀਤਾ ਦੇ ਸਾਰ ਨੂੰ ਜਨ-ਜਨ ਤਕ ਪਹੁੰਚਾ ਕੇ ਸਾਡੇ ਸਾਰਿਆਂ ਦਾ ਮਾਰਗਦਰਸ਼ਨ ਕਰ ਰਹੇ ਹਨ। ਗੀਤਾ ਰੂਪੀ ਸੂਰਿਆ ਦੇ ਪ੍ਰਕਾਸ਼ਨ ਨਾਲ ਅਗਿਆਨ ਰੂਪੀ ਹਨੇਰਾ ਖਤਮ ਕਰਨ ਲਈ ਇਸ ਤੋਂ ਉੱਤਮ ਅਧਿਐਨ ਕੋਈ ਨਹੀਂ ਹੋ ਸਕਦਾ।