ਚੰਡੀਗੜ:16-01-23 (ਪ੍ਰੈਸ ਕੀ ਤਾਕਤ ਬਿਊਰੋ): ਚੰਡੀਗੜ ਪ੍ਰਦੇਸ਼ ਕਾਂਗਰਸ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁੱਖਵਿੰਦਰ ਸਿੰਘ ਸੁੱਖੂ ਨੂੰ ਸ਼ਿਮਲਾ ਜਾਕੇ ਮੁੱਖ ਮੰਤਰੀ ਬਣਨ ਦੀਆਂ ਵਧਾਈਆਂ ਦਿੱਤੀਆਂ ਅਤੇ ਨਾਲ ਹੀ ਚੰਡੀਗੜ ਦੇ ਕਾਂਗਰਸੀਆਂ ਵੱਲੋਂ ਉਹਨਾਂ ਨੂੰ ਚੰਡੀਗੜ ਵਿੱਚ ਆਉਣ ਦਾ ਸੱਦਾ ਦਿੱਤਾ ਤਾਂ ਜੋ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇ ਮੁੱਖ ਮੰਤਰੀ ਨੇ ਇਹਨਾਂ ਦਾ ਬੁਲਾਵਾ ਸਵੀਕਾਰ ਕੀਤਾ ਤੇ ਜਲਦੀ ਹੀ ਚੰਡੀਗੜ ਆਉਣ ਦਾ ਭਰੋਸਾ ਦਿੱਤਾ ਉਹਨਾਂ ਦੇ ਨਾਲ ਸਾਰੇ ਕਾਂਗਰਸੀ ਕੋਂਸਲਰ ਗੁਰਬਖਸ਼ ਰਾਵਤ, ਗੁਰਪ੍ਰੀਤ ਗਾਬੀ, ਜਸਬੀਰ ਸਿੰਘ ਬੰਟੀ, ਦਰਸ਼ਨਾਂ ਰਾਣੀ, ਨਿਰਮਲਾ ਦੇਵੀ, ਸਚਿਨ ਗਾਲਵ ਅਤੇ ਸੀਨੀਅਰ ਕਾਂਗਰਸੀ ਆਗੂਆਂ ਨੇ ਮੁਲਾਕਾਤ ਕੀਤੀ ਉਹਨਾਂ ਨੇ ਮੁੱਖ ਮੰਤਰੀ ਸੁੱਖਵਿੰਦਰ ਸਿੰਘ ਸੁੱਖੂ ਨਾਲ ਚੰਡੀਗੜ ਦੀ ਰਾਜਨੀਤਕ ਸਥਿਤੀ ਉੱਤੇ ਚਰਚਾ ਕੀਤੀ ਅਤੇ ਉਹਨਾਂ ਨੂੰ ਚੰਡੀਗੜ ਦੀ ਮੋਜੂਦਾ ਸਥਿਤੀ ਬਾਰੇ ਜਾਣਕਾਰੀ ਦਿੱਤੀ ਮੁੱਖ ਮੰਤਰੀ ਨੇ ਇੱਕ ਘੰਟਾ ਇਹਨਾਂ ਦੇ ਨਾਲ ਗੱਲਬਾਤ ਕਰਦੇ ਰਹੇ ਮੁੱਖ ਮੰਤਰੀ ਨੇ ਲੱਕੀ ਨਾਲ ਗੁਜ਼ਾਰੇ ਲੰਬਾ ਸਮਾਂ ਐਨਐਸਯੂਆਈ ਤੇ ਯੂਥ ਕਾਂਗਰਸ ਵਿੱਚ ਇਕੱਠੇ ਰਹੇ ਸਨ ਹਰਮੋਹਿੰਦਰ ਸਿੰਘ ਲੱਕੀ ਨੇ ਮੁੱਖ ਮੰਤਰੀ ਵੱਲੋਂ ਦਿੱਤੇ ਆਦਰ ਸਤਿਕਾਰ ਲਈ ਉਹਨਾਂ ਦਾ ਧੰਨਵਾਦ ਕੀਤਾ ਸਾਰੇ ਨੇਤਾਵਾਂ ਨੇ ਹਾਈਕਮਾਂਡ ਦਾ ਵੀ ਧੰਨਵਾਦ ਕੀਤਾ ਜਿਹਨਾਂ ਕਰਕੇ ਇੱਕ ਜ਼ਮੀਨ ਨਾਲ ਜੁੜੇ ਵਿਅਕਤੀ ਨੂੰ ਮੁੱਖ ਮੰਤਰੀ ਬਨਾਇਆ ਗਿਆ ਹੈ