ਪਟਿਆਲਾ,08-06-2023(ਪ੍ਰੈਸ ਕੀ ਤਾਕਤ)-ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਜੱਸੀ ਸੋਹੀਆਂ ਵਾਲਾ ਨੇ ਅੱਜ ਕਾਰਜਕਾਰੀ ਇੰਜੀਨੀਅਰ ਉਸਾਰੀ ਮੰਡਲ ਪਟਿਆਲਾ ਨਾਲ ਵਿਚਾਰ ਵਟਾਂਦਰਾ ਕਰਨ ਮਗਰੋਂ ਪਿੰਡ ਜੋਗੀਪੁਰ ਵਿਖੇ 33.88 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਆਮ ਆਦਮੀ ਕਲੀਨਿਕ ਅਤੇ ਮਿੰਨੀ ਪੀ.ਐਚ.ਸੀ. ਦਾ ਦੌਰਾ ਕੀਤਾ।
ਇਸ ਦੌਰਾਨ ਡਾ. ਪ੍ਰੀਤਇੰਦਰ ਕੌਰ ਵੱਲੋਂ ਦੱਸਿਆ ਕਿ ਐਮ.ਐਲ.ਏ. ਸਨੌਰ ਹਰਮੀਤ ਸਿੰਘ ਪਠਾਨਮਾਜਰਾ ਦੇ ਯਤਨਾਂ ਸਦਕਾ 33.88 ਲੱਖ ਰੁਪਏ ਦਾ ਬਜਟ ਸਿਵਲ ਸਰਜਨ ਪਟਿਆਲਾ ਤੋਂ ਪਾਸ ਕਰਵਾਇਆ ਗਿਆ ਹੈ। ਇਸ ਡਿਸਪੈਂਸਰੀ ਦਾ ਕੰਮ 15 ਦਿਨਾਂ ਵਿੱਚ ਸ਼ੁਰੂ ਹੋ ਜਾਵੇਗਾ। ਇਸ ਮੌਕੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਮੌਕੇ ‘ਤੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਕੇ ਬਿਲਡਿੰਗ ਮੁਕੰਮਲ ਹੋਣ ਤੱਕ ਸਟਾਫ਼ ਦੇ ਬੈਠਣ ਦਾ ਪ੍ਰਬੰਧ ਕੀਤਾ ਤੇ ਬੀ.ਡੀ.ਪੀ.ਓ. ਨੂੰ ਹਦਾਇਤ ਕੀਤੀ ਗਈ ਕਿ ਮਨਰੇਗਾ ਲੇਬਰ ਲਾ ਕੇ ਡਿਸਪੈਂਸਰੀ ਦੀ ਸਾਫ਼ ਸਫ਼ਾਈ ਕੀਤੀ ਜਾਵੇ।
ਇਸ ਮੌਕੇ ਗੁਰਪ੍ਰੀਤ ਸਿੰਘ ਗੁਰੀ, ਗੁਰਮੀਤ ਸਿੰਘ ਸਮਸਪੁਰ, ਬਲਹਾਰ ਸਿੰਘ ਚੀਮਾ, ਗੁਰਮੀਤ ਸਿੰਘ ਹਸਨਪੁਰ, ਗੁਰਜੀਤ ਸਿੰਘ ਜੋਗੀਪੁਰ, ਲਾਡੀ ਛੰਨਾ ਅਤੇ ਪਿੰਡ ਦੇ ਹੋਰ ਪਤਵੰਤੇ ਸੱਜਣ ਤੇ ਡਿਸਪੈਂਸਰੀ ਦਾ ਸਮੂਹ ਸਟਾਫ਼, ਬਿਕਰਮਜੀਤ ਸਿੰਘ, ਇੰਨਵੈਸਟੀਗੇਟਰ ਅਤੇ ਜਸਕਰਨਵੀਰ ਸਿੰਘ ਹਾਜ਼ਰ ਸਨ।