No Result
View All Result
Monday, October 13, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home PUNJAB

ਕੇਂਦਰ ਸਰਕਾਰ ਵੱਲੋਂ ਫਿਜ਼ੀਕਲ ਵੈਰੀਫਿਕੇਸ਼ਨ ਦੇ ਨਾਮ ਤੇ ਸੈਲਰ ਮਾਲਕਾਂ ਨਾਲ ਕੀਤਾ ਜਾ ਰਿਹਾ ਹੈ ਧਕਾ : ਭਰਦਵਾਜ

admin by admin
June 4, 2021
in PUNJAB
0
ਕੇਂਦਰ ਸਰਕਾਰ ਵੱਲੋਂ ਫਿਜ਼ੀਕਲ ਵੈਰੀਫਿਕੇਸ਼ਨ ਦੇ ਨਾਮ ਤੇ ਸੈਲਰ ਮਾਲਕਾਂ ਨਾਲ ਕੀਤਾ ਜਾ ਰਿਹਾ ਹੈ ਧਕਾ : ਭਰਦਵਾਜ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪਟਿਆਲਾ, 4 ਜੂਨ (ਪ੍ਰੈਸ ਕੀ ਤਾਕਤ ਬਿਊਰੋ) : ਰਾਇਸ ਮਿਲਰਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਗਿਆਨ ਚੰਦ ਭਰਦਵਾਜ, ਸੀਨੀਅਰ ਮੀਤ ਪ੍ਰਧਾਨ ਸੱਤ ਪ੍ਰਕਾਸ਼ ਗੋਇਲ ਨੇ ਅੱਜ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੰਜਾਬ ਦੇ ਸੈਲਰ ਮਾਲਕਾਂ ਨਾਲ ਐਫ.ਸੀ.ਆਈ. ਵੱਲੋਂ ਫਿਜ਼ੀਕਲ ਵੈਰੀਫਿਕੇਸ਼ਨ ਦੇ ਨਾਮ ਤੇ ਕੀਤੇ ਜਾ ਰਹੇ ਧੱਕੇ ਦਾ ਖੁੱਲ੍ਹ ਕੇ ਵਿਰੋਧ ਕੀਤਾ । ਉਹਨਾਂ ਕਿਹਾ ਕਿ ਅੱਜ ਤੱਕ ਕਦੇ ਵੀ ਕੇਂਦਰੀ ਖ੍ਰੀਦ ਏਜੰਸੀ ਵੱਲੋਂ ਸਿੱਧੇ ਤੌਰ ਤੇ ਸੈਲਰਾਂ ਮਾਲਕਾਂ ਦੀ ਵੈਰੀਫਿਕੇਸ਼ਨ ਨਹੀਂ ਕੀਤੀ ਗਈ । ਪਰ ਹੁਣ ਕੇਂਦਰ ਸਰਕਾਰ ਨੇ ਹਰਿਆਣਾ ਲਈ ਅਲੱਗ ਰੂਲ ਅਤੇ ਪੰਜਾਬ ਲਈ ਅਲੱਗ ਰੂਲ ਲਾਗੂ ਕਰਕੇ ਸਿੱਧੇ ਤੌਰ ਤੇ ਸੈਲਰ ਮਾਲਕਾਂ ਨੂੰ ਤੰਗ ਅਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਹਰਿਆਣਾ ਵਿੱਚ ਕੇਂਦਰ ਸਰਕਾਰ ਵੱਲੋਂ ਪੀ.ਵੀ. ਤੋ ਬਿਨਾਂ ਹੀ ਚਾਵਲ ਦੇਣ ਦੀ ਆਗਿਆ ਦਿੱਤੀ ਹੈ , ਜਦਕਿ ਪੰਜਾਬ ਵਿੱਚ ਐਫ.ਸੀ.ਆਈ. ਤੋਂ ਪੀ.ਵੀ. ਕਰਵਾਕੇ ਆਗਿਆ ਦਿੱਤੀ ਗਈ ਹੈ । ਜਦੋਂ ਕਿ ਹਰਿਆਣਾ ਵਿੱਚ ਵਕਾਇਆ ਮਿਲਿੰਗ 14% ਹੈ ਅਤੇ ਪੰਜਾਬ ਵਿੱਚ 17% ਹੈ । ਜਿਸ ਕਰਕੇ ਪੰਜਾਬ ਨਾਲ ਸਿੱਧੇ ਤੌਰ ਤੇ ਧੱਕਾ ਕੀਤਾ ਜਾ ਰਿਹਾ ਹੈ । ਪੰਜਾਬ ਦੇ ਸੈਲਰਾਂ ਵਿੱਚ ਪੰਜਾਬ ਸਰਕਾਰ ਦੀਆਂ ਖ੍ਰੀਦ ਏਜੰਸੀਆਂ ਵੱਲੋਂ ਜੀਰੀ ਦਾ ਭੰਡਾਰ ਕੀਤਾ ਜਾਂਦਾ ਹੈ ਅਤੇ ਪਿਛਲੇ ਹਫਤੇ ਹੀ ਪੰਜਾਬ ਸਰਕਾਰ ਵੱਲੋਂ ਇੰਟਰ ਡਿਸਟ੍ਰਿਕ ਪੀ.ਵੀ. ਸਾਰੇ ਪੰਜਾਬ ਵਿੱਚ ਕਰਵਾ ਲਈ ਗਈ ਹੈ ਅਤੇ ਸਮੁੱਚੇ ਮਿੱਲਰਜ ਵੱਲੋਂ ਪੂਰਾ ਸਹਿਯੋਗ ਸਰਕਾਰ ਨੂੰ ਦਿੱਤਾ ਗਿਆ ਹੈ । ਕੇਂਦਰ ਸਰਕਾਰ ਸਾਰੀਆਂ ਗਲਤ ਚਾਲਾਂ ਪੰਜਾਬ ਦੀ ਰਾਇਸ ਇੰਡਸਟਰੀ ਨੂੰ ਖਤਮ ਕਰਨ ਵਾਸਤੇ, ਪੰਜਾਬ ਸਰਕਾਰ ਨੂੰ ਖਤਮ ਕਰਨ ਵਾਸਤੇ ਅਤੇ ਕੇਂਦਰ ਦੇ ਕਾਲੇ ਕਾਨੂੰਨਾਂ ਖਿਲਾਫ ਧਰਨੇ ਤੇ ਬੈਠੇ ਕਿਸਾਨਾਂ ਨਾਲ ਬਦਲਾ ਲੈਣ ਲਈ ਕੀਤੀਆਂ ਜਾ ਰਹੀਆਂ ਹਨ । ਚਲਦੇ ਸੀਜਨ ਵਿੱਚ ਜਿਹੜਾ ਬਾਰਦਾਨਾਂ ਸੈਲਰਾਂ ਵੱਲੋਂ 21 ਰੁ: ਦੇ ਤਹਿਤ ਪੈਸੇ ਦਿੱਤੇ ਗਏ ਸਨ ਬਾਅਦ ਵਿੱਚ ਹੀ ਬਾਰਦਾਨਾਂ ਆੜ੍ਹਤੀਆਂ ਨੂੰ 42 ਰੁ: ਤਹਿਤ ਪੈਸੇ ਦੇ ਕੇ ਸੈਲਰ ਮਾਲਕਾਂ ਮੁੜ ਤੋਂ ਅਣਗੌਲਿਆ ਗਿਆ ਹੈ । ਐਸੋਸੀਏਸ਼ਨ ਨੇ ਮੰਗ ਕੀਤੀ ਕਿ ਕਿਸੇ ਵੀ ਕੀਮਤ ਤੇ ਐਫ.ਸੀ.ਆਈ. ਵੱਲੋਂ ਪੀ.ਵੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਗੱਲ ਨਾ ਮੰਨਣ ਦੀ ਸੂਰਤ ਵਿੱਚ ਐਫ.ਸੀ.ਆਈ ਦੇ ਅਫ਼ਸਰਾਂ ਦਾ ਘਿਰਾਓ ਕਰਕੇ ਕੇਂਦਰ ਸਰਕਾਰ ਦੇ ਖਿਲਾਫ ਧਰਨੇ ਅਤੇ ਮੁਜਾਰੇ ਕੀਤੇ ਜਾਣਗੇ ।

ਇਸ ਮੌਕੇ ਤਰਸਮੇ ਗੁਪਤਾ, ਤਰਸੇਮ ਰਾਣਾ, ਅਸ਼ਵਨੀ ਸੁਨਾਮ, ਗੌਰਵਪੁਰੀ ਨਾਭਾ, ਅਮਨ ਪੰਜ ਰਥ, ਨਾਮਦੇਵ ਅਰੌੜਾ ਕਪੂਰਥਲਾ, ਰੋਹਿਤ ਗੋਇਲ, ਪਰਮਜੀਤ ਰਾਜਲਾ, ਦਵਿੰਦਰ ਕੁਮਾਰ ਬਘਾ , ਗੋਬਿੰਦ ਜੈ ਪਾਲ ਮਿੱਢਾ ਅਤੇ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ ।

Post Views: 29
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: Rice Millers Association Punjab President Gyan Chand Bhardwaj
Previous Post

Punjab Government Job Applications for 4481 posts of Anganwadi Workers and Helpers invited : Aruna Chaudhary

Next Post

ਪੰਜਾਬ ਸਰਕਾਰ ਨੇ ਪ੍ਰਾਈਵੇਟ ਹਸਪਤਾਲਾਂ ਤੋਂ ਕੋਵਿਡ ਵੈਕਸੀਨ ਵਾਪਸ ਲੈਣ ਦੇ ਦਿੱਤੇ ਹੁਕਮ

Next Post
Punjab School Education Department releases grant for training of students

ਪੰਜਾਬ ਸਰਕਾਰ ਨੇ ਪ੍ਰਾਈਵੇਟ ਹਸਪਤਾਲਾਂ ਤੋਂ ਕੋਵਿਡ ਵੈਕਸੀਨ ਵਾਪਸ ਲੈਣ ਦੇ ਦਿੱਤੇ ਹੁਕਮ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In