No Result
View All Result
Friday, October 10, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਦਿਲਜੀਤ ਦੋਸਾਂਝ ਦੀ ਫ਼ਿਲਮ ”ਘੱਲੂਘਾਰਾ” ”ਤੇ ਚੱਲੀ CBFC ਦੀ ਕੈਂਚੀ, ਲਾਏ 21 ਕੱਟ

admin by admin
July 5, 2023
in BREAKING, COVER STORY, ENTERTAINMENT
0
ਦਿਲਜੀਤ ਦੋਸਾਂਝ ਦੀ ਫ਼ਿਲਮ ”ਘੱਲੂਘਾਰਾ” ”ਤੇ ਚੱਲੀ CBFC ਦੀ ਕੈਂਚੀ, ਲਾਏ 21 ਕੱਟ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਜਲੰਧਰ 5 ਜੁਲਾਈ 2023 ( ਪ੍ਰੈਸ ਕੀ ਤਾਕਤਬਿਊਰੋ) – ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਘੱਲੂਘਾਰਾ’ ਨੂੰ ਲੈ ਕੇ ਸੁਰਖੀਆਂ ‘ਚ ਬਣੇ ਹੋਏ ਹਨ। ਉਹ ਇਸ ਫ਼ਿਲਮ ਦੀ ਰਿਲੀਜ਼ਿੰਗ ਲਈ ਤਿਆਰੀ ਕਰ ਰਹੇ ਹਨ। ਇਹ ਫ਼ਿਲਮ 1990 ਦੇ ਦਹਾਕੇ ‘ਚ ਪੰਜਾਬ ਦੇ ਬਗਾਵਤ ਦੇ ਗੜਬੜ ਵਾਲੇ ਦੌਰ ਦੌਰਾਨ ਇੱਕ ਉੱਘੇ ਸਿੱਖ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਹੈ। ਖ਼ਬਰਾਂ ਅਨੁਸਾਰ, ਦਿਲਜੀਤ ਦੋਸਾਂਝ ਸਟਾਰਰ ਫ਼ਿਲਮ ਨੂੰ ਸੈਂਟਰਲ ਬੋਰਡ ਆਫ ਫ਼ਿਲਮ ਸਰਟੀਫਿਕੇਸ਼ਨ ਤੋਂ A ਸਰਟੀਫੀਕੇਟ ਮਿਲਿਆ ਹੈ ਪਰ ਇਸ ਦੇ ਨਾਲ ਹੀ 21 ਕੱਟ ਵੀ ਲਾਏ ਹਨ।

ਖ਼ਬਰਾਂ ਮੁਤਾਬਕ, ਸੈਂਟਰਲ ਬੋਰਡ ਆਫ ਫ਼ਿਲਮ ਸਰਟੀਫਿਕੇਸ਼ਨ (CBFC) ਨੇ ਫ਼ਿਲਮ ‘ਚ ਕੁੱਲ 21 ਕਟੌਤੀਆਂ ਦੀ ਸਿਫਾਰਿਸ਼ ਕੀਤੀ ਹੈ। ਸੀ. ਬੀ. ਐੱਫ. ਸੀ. ਅਨੁਸਾਰ, ਫ਼ਿਲਮ ‘ਚ ਭੜਕਾਊ ਅਤੇ ਸੰਪਰਦਾਇਕ ਭਾਸ਼ਣ ਅਤੇ ਦ੍ਰਿਸ਼ ਸ਼ਾਮਲ ਹਨ, ਜੋ ਸਿੱਖ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਦੀ ਸਮਰੱਥਾ ਰੱਖਦੇ ਹਨ। ਇਸ ਤੋਂ ਇਲਾਵਾ, ਸੀ. ਬੀ. ਐੱਫ. ਸੀ. ਇਸ ਗੱਲ ਨੂੰ ਲੈ ਕੇ ਚਿੰਤਤ ਹੈ ਕਿ ਫ਼ਿਲਮ ਦੇਸ਼ ਦੀ ਵਿਦੇਸ਼ ਨੀਤੀ ਅਤੇ ਪ੍ਰਭੂਸੱਤਾ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੀ ਹੈ। ਉਨ੍ਹਾਂ ਨੇ ਆਪਣੇ ਫੈਸਲੇ ਦੇ ਹਿੱਸੇ ਵਜੋਂ ਕੁਝ ਵਾਕਾਂ ਅਤੇ ਫ਼ਿਲਮ ਦੇ ਸਿਰਲੇਖ ਨੂੰ ਮਿਟਾਉਣਾ ਵੀ ਲਾਜ਼ਮੀ ਕੀਤਾ ਹੈ।

ਰੋਨੀ ਸਰਕੂਵਾਲਾ ਦੀ ਅਗਵਾਈ ਵਾਲੀ ਪ੍ਰੋਡਕਸ਼ਨ ਕੰਪਨੀ ਆਰ. ਐੱਸ. ਵੀ. ਪੀ. ਫਿਲਮਜ਼ ਨੇ ਸਿਨੇਮੈਟੋਗ੍ਰਾਫ ਐਕਟ ਦੀ ਧਾਰਾ 5 ਸੀ ਦੇ ਤਹਿਤ ਬੰਬੇ ਹਾਈ ਕੋਰਟ ‘ਚ ਇੱਕ ਅਰਜ਼ੀ ਦਾਇਰ ਕੀਤੀ ਹੈ। ਅਪੀਲ ਫ਼ਿਲਮ ‘ਚ ਸੁਝਾਏ ਗਏ ਸੋਧਾਂ ਦਾ ਵਿਰੋਧ ਕਰਦੀ ਹੈ, ਇਹ ਦਲੀਲ ਦਿੰਦੀ ਹੈ ਕਿ ਅਜਿਹਾ ਕਰਨ ਨਾਲ ਭਾਰਤੀ ਸੰਵਿਧਾਨ ਦੀ ਧਾਰਾ 19 (1)(ਏ) ਦੀ ਉਲੰਘਣਾ ਹੁੰਦੀ ਹੈ, ਜੋ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਬਰਕਰਾਰ ਰੱਖਦੀ ਹੈ। ਕੇਸ ਦੀ ਅਗਲੀ ਸੁਣਵਾਈ 14 ਜੁਲਾਈ, 2023 ਨੂੰ ਹੋਣੀ ਹੈ।

ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਦੀ ਫ਼ਿਲਮ ‘ਚਮਕੀਲਾ’ ਵੀ ਪਾਈਪਲਾਈਨ ‘ਚ ਹੈ। ਇਸ ਫ਼ਿਲਮ ‘ਚ ਪਰਿਣੀਤੀ ਚੋਪੜਾ ਵੀ ਮੁੱਖ ਭੂਮਿਕਾ ‘ਚ ਹੈ। ਇਹ ਫ਼ਿਲਮ ਪੰਜਾਬੀ ਗਾਇਕ ਅਤੇ ਸੰਗੀਤਕਾਰ ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ ‘ਤੇ ਆਧਾਰਿਤ ਹੈ, ਜਿਸ ਨੂੰ ਉਸ ਦੀ ਪਤਨੀ ਅਮਰਜੋਤ ਨਾਲ ਦਿਨ ਦਿਹਾੜੇ ਮਾਰ ਦਿੱਤਾ ਗਿਆ ਸੀ।

Post Views: 92
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: daljit dosanjh comedydaljit dosanjh comedy moviedaljit dosanjh moviedaljit dosanjh punjabi comedy moviedilijit dosanjh new moviediljitDiljit Dosanjhdiljit dosanjh interviewdiljit dosanjh moviediljit dosanjh moviesdiljit dosanjh new moviediljit dosanjh new moviesdiljit dosanjh new songdiljit dosanjh songsdiljit dosanjh viral interviewgoat diljit dosanjhjinde diljit dosanjhjodi diljit dosanjhnew punjabi film
Previous Post

MP : ਸੀਧੀ ਪਿਸ਼ਾਬਕਾਂਡ ਦਾ ਮੁਲਜ਼ਮ ਗ੍ਰਿਫ਼ਤਾਰ, ਲੋਕੇਸ਼ਨ ਬਦਲ ਕੇ ਪੁਲਸ ਨੂੰ ਦੇ ਰਿਹਾ ਸੀ ਚਕਮਾ

Next Post

ਮਣੀਪੁਰ ਹਿੰਸਾ ਨੂੰ ਹੋਏ 2 ਮਹੀਨੇ, ਵਾਰ-ਵਾਰ ਹੋ ਰਿਹਾ ਹੰਗਾਮਾ, ਤਸਵੀਰਾਂ ‘ਚ ਦੇਖੋ ਹਾਲਾਤ

Next Post
ਮਣੀਪੁਰ ਹਿੰਸਾ ਨੂੰ ਹੋਏ 2 ਮਹੀਨੇ, ਵਾਰ-ਵਾਰ ਹੋ ਰਿਹਾ ਹੰਗਾਮਾ, ਤਸਵੀਰਾਂ ‘ਚ ਦੇਖੋ ਹਾਲਾਤ

ਮਣੀਪੁਰ ਹਿੰਸਾ ਨੂੰ ਹੋਏ 2 ਮਹੀਨੇ, ਵਾਰ-ਵਾਰ ਹੋ ਰਿਹਾ ਹੰਗਾਮਾ, ਤਸਵੀਰਾਂ ‘ਚ ਦੇਖੋ ਹਾਲਾਤ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In