ਕੈਨੇਡਾ,08-06-2023(ਪ੍ਰੈਸ ਕੀ ਤਾਕਤ)- ਇਲੈਕਟ੍ਰਾਨਿਕ ਟਰੈਵਲ ਅਥਾਰਾਈਜ਼ੇਸ਼ਨ (ਈਟੀਏ) ਪ੍ਰੋਗਰਾਮ ਵਿੱਚ ਹੁਣ 13 ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ। ਹਵਾਈ ਸਫ਼ਰ ਕਰਨ ਵਾਲੇ ਇਨ੍ਹਾਂ 13 ਦੇਸ਼ਾਂ ਦੇ ਪਾਸਪੋਰਟ ਧਾਰਕ ਹੁਣ ਟੈਂਪਰੇਰੀ ਰੈਜ਼ੀਡੈਂਸ ਵੀਜ਼ਾ (ਟੀਆਰਵੀ) ਦੀ ਲੋੜ ਤੋਂ ਬਿਨਾਂ ਕੈਨੇਡਾ ਦੀ ਯਾਤਰਾ ਕਰ ਸਕਣਗੇ। ਹਾਲਾਂਕਿ ਯੋਗ ਹੋਣ ਲਈ, ਇਹਨਾਂ ਦੇਸ਼ਾਂ ਦੇ ਯਾਤਰੀਆਂ ਕੋਲ ਜਾਂ ਤਾਂ ਪਿਛਲੇ 10 ਸਾਲਾਂ ਵਿੱਚ ਇੱਕ ਕੈਨੇਡੀਅਨ ਵੀਜ਼ਾ ਹੋਣਾ ਚਾਹੀਦਾ ਹੈ ਜਾਂ ਵਰਤਮਾਨ ਵਿੱਚ ਇੱਕ ਵੈਧ ਸੰਯੁਕਤ ਰਾਜ ਗੈਰ-ਪ੍ਰਵਾਸੀ ਵੀਜ਼ਾ ਹੋਣਾ ਚਾਹੀਦਾ ਹੈ।
ਇਹ ਹਨ 13 ਦੇਸ਼ : ਬ੍ਰਾਜ਼ੀਲ, ਐਂਟੀਗੁਆ ਐਂਡ ਬਾਰਬੂਡਾ, ਅਰਜਨਟੀਨਾ, ਕੋਸਟਾ ਰੀਕਾ, ਮੋਰੱਕੋ, ਪਨਾਮਾ, ਫ਼ਿਲਪੀਨਜ਼, ਸੇਂਟ ਕਿਟਸ ਐਂਡ ਨੈਵਿਸ, ਸੇਂਟ ਲੂਸੀਆ, ਸੇਂਟ ਵਿਨਸੈਂਟ ਐਂਡ ਦ ਗ੍ਰੈਨਾਡਾਈਨਜ਼, ਸੀਚੈਲੇ, ਥਾਈਲੈਂਡ, ਟ੍ਰਿਨਿਡਾਡ ਐਂਡ ਟੋਬੈਗੋ, ਉਰੂਗੁਏ।
ਇਮੀਗ੍ਰੇਸ਼ਨ ਮਨਿਸਟਰ ਸ਼ਾਨ ਫਰੇਜ਼ਰ ਨੇ ਕਿਹਾ ਕਿ ਇਸ ਨਾਲ ਇਮੀਗ੍ਰੇਸ਼ਨ ਵਿਭਾਗ, ਜੋ ਹਰ ਸਾਲ ਲੱਖਾਂ ਅਰਜ਼ੀਆਂ ਪ੍ਰੋਸੈਸ ਕਰਦਾ ਹੈ, ’ਤੇ ਬੋਝ ਵੀ ਘਟੇਗਾ। ਫਰੇਜ਼ਰ ਨੇ ਕਿਹਾ ਕਿ ਉਹ ਭਵਿੱਖ ’ਚ ਹੋਰ ਦੇਸ਼ਾਂ ਲਈ ਵੀ ਇਸ ਪ੍ਰੋਗਰਾਮ ਦਾ ਵਿਸਤਾਰ ਕਰ ਸਕਦੇ ਹਨ।