ਰਾਮਾਂ ਮੰਡੀ, 8 ਫਰਵਰੀ (ਰੋਮੀ ਯਾਦਵ )(ਪ੍ਰੈਸ ਕੀ ਤਾਕਤ ਬਿਊਰੋ)-ਪ੍ਰੋ.ਬਲਜਿੰਦਰ ਕੌਰ ਕੈਬਨਿਟ ਮੰਤਰੀ ਪੰਜਾਬ ਅਤੇ ਹਲਕਾ ਵਿਧਾਇਕਾ ਤਲਵੰਡੀ ਸਾਬੋ ਵੱਲੋਂ ਸਮੂਹ ਵਿਭਾਗਾਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਟੀਮ ਦੇ ਨਾਲ ਅੱਜ ਸਥਾਨਕ ਅਨਾਜ ਮੰਡੀ ਵਿਖੇ ਖੁੱਲਾ ਦਰਵਾਰ ਲਗਾਇਆ ਗਿਆ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਕੇ ਮੌਕੇ ਤੇ ਹੀ ਅਧਿਕਾਰੀਆਂ ਤੋਂ ਹੱਲ ਕਰਵਾਇਆ ਗਿਆ। ਖੁੱਲੇ ਦਰਵਾਰ ਨੂੰ ਲੈ ਕੇ ਲੋਕਾਂ ਵਿਚ ਵੱਡੀ ਖੁਸ਼ੀ ਵੇਖਨ ਨੂੰ ਮਿਲੀ। ਇਸ ਮੌਕੇ ਹਲਕਾ ਵਿਧਾਇਕਾ ਨੇ ਕਿਹਾ ਕਿ ਲੋਕਾਂ ਨੂੰ ਦਫ਼ਤਰਾਂ ਦੀ ਖੱਜਲ ਖੁਆਰੀ ਤੋਂ ਬਚਾਉਣ ਲਈ ਅੱਜ ਖੁੱਲਾ ਦਰਵਾਰ ਲਗਾਇਆ ਗਿਆ ਹੈ। ਇਸ ਮੌਕੇ ਜ਼ਿਲ੍ਹਾ ਮੈਜਿਸਟਰੇਟ ਸ਼ੋਕਤ ਅਹਿਮਦ, ਪਦਵੀ ਚੌਧਰੀ ਏਡੀਸੀ, ਗਗਨਦੀਪ ਸਿੰਘ ਉੱਪ ਮੰਡਲ ਮੈਜਿਸਟਰੇਟ ਤਲਵੰਡੀ ਸਾਬੋ, ਬੂਟਾ ਸਿੰਘ ਗਿੱਲ ਪੁਲਿਸ ਉੱਪ ਕਪਤਾਨ ਤਲਵੰਡੀ ਸਾਬੋ, ਰਾਮਾਂ ਥਾਣਾ ਮੁਖੀ ਅੰਗਰੇਜ਼ ਸਿੰਘ, ਮੈਡਮ ਰਮਨਦੀਪ ਕੌਰ ਤਹਿਸੀਲਦਾਰ ਤਲਵੰਡੀ ਸਾਬੋ, ਗੁਰਪ੍ਰੀਤ ਕੌਰ ਨੈਬ ਤਹਿਸੀਲਦਾਰ ਤਲਵੰਡੀ ਸਾਬੋ, ਦੀਪਕ ਸੇਤੀਆ ਕਾਰਜ ਸਾਧਕ ਅਫਸਰ , ਕੇਵਲ ਸਿੰਘ ਨਿੱਜੀ ਸਹਾਇਕ ਆਪ ਵਰਕਰ ਗੁਰਪ੍ਰੀਤ ਕੌਰ ਸਿੱਧੂ, ਪਰਮਜੀਤ ਕੌਰ,ਮੁਰਾਰੀ ਲਾਲ ਪੈਸੀਆ,ਸੀਨੀਅਰ ਆਗੂ ਅੰਕੁਸ਼ ਲਹਿਰੀ, ਸੀਨੀਅਰ ਆਗੂ ਲਵਲੀ ਖਾਲਸਾ, ਸੰਜੀਵ ਲਹਿਰੀ ਐਡਵੋਕੇਟ, ਜਗਤਾਰ ਸਿੰਘ ਐਡਵੋਕੇਟ, ਇੰਜ.ਮਨਦੀਪ ਗੋਇਲ ਨਰੇਸ਼ ਗੋਇਲ ਠੂਨੀਆ, ਬੰਟੀ ਗਰਗ, ਜੈਪਾਲ ਗਰਗ, ਰਜਿੰਦਰ ਸਿੰਘ ਰਾਜਪਾਲ ਸ਼ੈਂਕੀ ਬਖਤੂ, , ਗੌਰਵ, ਸੌਰਵ, ਕੁਲਦੀਪ ਸਿੰਘ ਬੰਗੀ, ਟੇਕ ਸਿੰਘ ਬੰਗੀ ਸਮੇਤ ਵੱਡੀ ਗਿਣਤੀ ਵਿਚ ਅਧਿਕਾਰੀ ਅਤੇ ਲੋਕ ਹਾਜ਼ਰ ਸਨ।