ਸੁਨਾਮ ਊਧਮ ਸਿੰਘ ਵਾਲਾ/ਸੰਗਰੂਰ,ਜੋਗਿੰਦਰ10-04-2023(ਪ੍ਰੈਸ ਕੀ ਤਾਕਤ)-ਜੈਨ ਧਰਮ ਦੇ 83ਵੇਂ ਆਚਾਰਯ ਸ੍ਰੀ ਮਹਾਸਿੰਘ ਜੀ ਦੀ ਸਮਾਧੀ ਤੇ ਹਰ ਸਾਲ ਦੀ ਤਰ੍ਹਾਂ ਝੰਡਾ ਸਮਾਰਹੋ ਦਾ ਆਯੋਜਨ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਆਯੋਜਿਤ ਕੀਤਾ ਗਿਆ। ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਸ੍ਰੀ ਅਮਨ ਅਰੋੜਾ ਜੀ ਕੈਬਨਿਟ ਮੰਤਰੀ, ਪੰਜਾਬ ਅਤੇ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਸੁਬੀਨਾ ਅਰੋੜਾ ਪਹੁੰਚ ਸਮਾਧੀ ਤੇ ਬੜੀ ਸ਼ਰਧਾ ਨਾਲ ਮੱਥਾ ਟੇਕਿਆ ਅਤੇ ਝੰਡਾ ਲਹਿਰਾਇਆ।
ਸਾਰੇ ਕਮੇਟੀ ਮੈਂਬਰਾਂ ਨੇ ਸ੍ਰੀ ਉਜਵਲ ਜੈਨ ਜੀ ਪ੍ਰਧਾਨਗੀ ਵਿਚ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਪੂਜਯ ਆਚਾਰਯ ਸ੍ਰੀ ਮਹਾਸਿੰਘ ਜੀ ਸੁਸਾਇਟੀ ਦੇ ਜਰਨਲ ਸਕੱਤਰ ਪ੍ਰਿੰਸੀਪਲ ਸ੍ਰੀ ਅਨਿਲ ਜੈਨ ਨੇ ਸਮਾਧੀ ਸਥਾਨ ਬਾਰੇ ਵਿੱਚ ਅਤੇ ਆਚਾਰਯ ਸ੍ਰੀ ਮਹਾਸਿੰਘ ਜੀ ਬਾਰੇ ਦੱਸਦੇ ਹੋਏ ਕਿਹਾ ਕਿ ਆਚਾਰਯ ਜੀ ਭਗਵਾਨ ਮਹਾਵੀਰ ਸਵਾਮੀ ਜੋ ਅੱਜ ਤੋਂ 2622 ਸਾਲ ਪਹਿਲਾਂ ਹੋਏ ਸਨ ਉਨ੍ਹਾਂ ਦੇ ਨਿਵਾਰਨ ਤੋਂ ਬਾਅਦ ਉਨ੍ਹਾਂ ਦੇ ਚੇਲੇ ਸ੍ਰੀ ਸੁਧਰਮਾ ਸੁਵਾਮੀ ਜੀ ਨੇ ਆਰਚਯ ਪਰੰਪਰਾ ਸ਼ੁਰੂ ਕੀਤੀ ਅਤੇ ਜੈਨ ਧਰਮ ਦੇ ਪਹਿਲੇ ਆਚਾਰਯ ਬਣੇ। ਉਸੇ ਪਰੰਪਰਾ ਦੇ ਪੂਜਯ ਸ੍ਰੀ ਮਹਾਸਿੰਘ ਜੀ ਸੰਨ 1787 ਵਿੱਚ 83ਵੇਂ ਆਚਾਰਯ ਬਣੇ ਅਤੇ 21 ਸਾਲ ਇਸ ਪਦ ਨੂੰ ਬਹੁਤ ਵਧੀਆ ਢੰਗ ਨਾਲ ਚਲਾਇਆ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ, ਲੋਕਾਂ ਨੂੰ ਕੁਰੀਤੀਆਂ ਤੋਂ ਬਚਾਇਆ। ਉਹ ਸੰਨ 1804 ਵਿੱਚ ਸੁਨਾਮ ਦੀ ਪਾਵਨ ਪਵਿੱਤਰ ਭੂਮੀ ਤੇ ਚੋਮਾਸੇ ਲਈ ਪਧਾਰੇ ਅਤੇ ਇਹ ਉਹਨਾਂ ਦਾ ਅੰਤਿਮ ਚੋਮਾਸਾ ਹੋਇਆ ਕਿਉਂਕਿ ਉਹਨਾਂ ਨੇ ਚੋਮਾਸੇ ਦੇ ਆਖਿਰ ਵਿੱਚ ਸੰਥਾਰਾ ਲੈ ਲਿਆ। ਜੈਨ ਧਰਮ ਵਿੱਚ ਸੰਥਾਰੇ ਤੋਂ ਭਾਵ ਹੈ ਜੀਂਦੇ ਜੀ ਆਪਣੀ ਇੱਛਾ ਨਾਲ ਮੌਤ ਨੂੰ ਸਵੀਕਾਰ ਕਰਨ ਅੰਨ ਜਲ ਅਤੇ ਦਵਾਈ ਦਾ ਤਿਆਗ। ਅੰਤ ਵਿੱਚ ਦੀਵਾਲੀ ਦੇ ਸ਼ੁੱਭ ਮੌਕੇ ਤੇ ਉਨ੍ਹਾਂ ਦਾ 16ਵੇਂ ਦਿਨ ਦੇ ਸੰਥਾਰੇ ਤੋਂ ਬਾਅਦ ਦੇਵ ਲੋਕ ਹੋ ਗਿਆ।
ਵਿਸ਼ੇਸ਼ ਤੌਰ ਤੇ ਪਹੁੰਚੇ ਮੁੱਖ ਮਹਿਮਾਨ ਸ੍ਰੀ ਅਮਨ ਅਰੋੜਾ ਨੇ ਇਸ ਮੌਕੇ
ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਜੈਨ ਧਰਮ ਸ਼ਾਂਤੀ ਅਤੇ ਅਹਿੰਸਾ ਦਾ ਧਰਮ ਹੈ ਅਤੇ ਹਮੇਸ਼ਾ ਹੀ ਸਮਾਜ ਦੀ ਤਰੱਕੀ ਲਈ ਯੋਗਦਾਨ ਦਿੱਤਾ ਹੈ। ਮੈਨੂੰ ਆਚਾਰਯ ਜੀ ਦੀ ਸਮਾਧ ਉਤੇ ਪਹੁੰਚ ਕੇ ਬਹੁਤ ਸਕੂਨ ਮਿਲਿਆ ਹੈ ਅਤੇ ਰੁਹਾਨੀ ਉਹ ਖੁਰਾਕ ਮਿਲੀ ਹੈ, ਜਿਸ ਦੀ ਕੋਈ ਕੀਮਤ ਨਹੀਂ। ਮੈਂ ਪਹਿਲਾਂ ਵੀ ਜੈਨ ਧਰਮ ਦੇ ਪ੍ਰੋਗਰਾਮਾਂ ਵਿਚ ਸ਼ਾਮਿਲ ਹੁੰਦਾ ਰਿਹਾ ਹਾਂ ਅਤੇ ਸਭ ਨਾਲ ਮੇਰੇ ਨੇੜੇ ਦੇ ਸਬੰਧ ਹਨ। ਉਹਨਾਂ ਪੂਜਯ ਆਚਾਰਯ ਸ੍ਰੀ ਮਹਾਸਿੰਘ ਸਿੰਘ ਜੀ ਦੀ ਸਮਾਧ ਤੇ ਆ ਰਹੇ ਮੇਨ ਰੋਡ ਤੇ ਅੰਦਰ ਆਉਂਦੀ ਸੜਕ ਤੇ ਡਿਜੀਟਲ ਸਟਰੀਟ ਲਾਈਟਾਂ ਲਗਵਾਉਣ ਦੀ ਮੰਗ ਮੰਨੀ।
ਇਸ ਮੌਕੇ ਮੰਤਰੀ ਅਮਨ ਅਰੋੜਾ ਦੇ ਸਾਥੀ ਜਤਿੰਦਰ ਜੈਨ, ਮੁਕੇਸ ਜੁਨੇਜਾ, ਅਮਰਿੰਦਰ ਨਕਟੇ, ਮਨਪ੍ਰੀਤ ਬਾਂਸਲ ਨੇ ਸਿਰਕਤ ਕੀਤੀ। ਆਚਾਰਯ ਮਹਾਸਿੰਘ ਸੁਸਾਇਟੀ ਦੀ ਕਾਰਜਕਰਨੀ ਉੱਪ-ਪ੍ਰਧਾਨ ਸ੍ਰੀ ਸਿਧ ਰਾਜ ਜੈਨ, ਖਜਾਨਚੀ ਸ੍ਰੀ ਅਮਿਤ ਜੈਨ, ਜਗਜੀਵਨ ਜੈਨ,ਰਾਜੀਵ ਜੈਨ ਜੀ ਨੇ ਆਏ ਹੋਏ ਮਹਿਮਾਨਾਂ ਦਾ ਆਦਰ ਸਤਿਕਾਰ ਕੀਤਾ। ਵਿਸ਼ੇਸ਼ ਤੌਰ ਤੇ ਪਹੁੰਚੇ ਸ੍ਰੀਮਤੀ ਮੋਨਿਕਾ ਜੈਨ ਜੀ ਨੇ ਆਪਣੇ ਭਜਨਾਂ ਨਾਲ ਸਮਾ ਹੀ ਬੰਨ ਸਭ ਨੂੰ ਝੂਮਣ ਤੇ ਮਜਬੂਰ ਕਰ ਦਿੱਤਾ। ਸ੍ਰੀਮਤੀ ਅਸੂੰਲ ਜੈਨ, ਗੀਤਿਕਾ ਜੈਨ, ਦੀਪਾਲੀ ਜੈਨ ਨੇ ਸੁੰਦਰ ਭਜਨ ਗਾਏ ਅਤੇ ਸਭ ਦਾ ਆਪਣੀ ਮਿੱਠੀ ਆਵਾਜ਼ ਨਾਲ ਮਨ ਮੋਹ ਲਿਆ।