ਜੰਮੂ-ਕਸ਼ਮੀਰ,30-05-2023(ਪ੍ਰੈਸ ਕੀ ਤਾਕਤ)- ਪੰਜਾਬ ਦੇ ਅੰਮ੍ਰਿਤਸਰ ਤੋਂ ਜੰਮੂ-ਕਸ਼ਮੀਰ ਦੇ ਕਟੜਾ ਵਿੱਚ ਵੈਸ਼ਨੋ ਦੇਵੀ ਤੀਰਥ ਸਥਾਨ ਲਈ ਜਾ ਰਹੀ ਇੱਕ ਬੱਸ ਮੰਗਲਵਾਰ ਸਵੇਰੇ ਜੰਮੂ ਤੋਂ ਲਗਭਗ 35 ਕਿਲੋਮੀਟਰ ਦੂਰ ਝੱਜਰ ਕੋਟਲੀ ਵਿੱਚ ਇੱਕ ਪੁਲ ਤੋਂ ਉਤਰ ਕੇ ਖੱਡ ਵਿੱਚ ਡਿੱਗਣ ਕਾਰਨ 8 ਲੋਕਾਂ ਦੀ ਮੌਤ ਹੋ ਗਈ।
ਬਚਾਅ ਕਰਮੀਆਂ ਨੂੰ ਤੁਰੰਤ ਘਟਨਾ ਵਾਲੀ ਥਾਂ ‘ਤੇ ਪਹੁੰਚਾਇਆ ਗਿਆ ਅਤੇ ਜ਼ਖਮੀਆਂ ਨੂੰ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਅਤੇ ਝੱਜਰ ਕੋਟਲੀ ਦੇ ਪ੍ਰਾਇਮਰੀ ਹੈਲਥ ਸੈਂਟਰ ‘ਚ ਪਹੁੰਚਾਇਆ।
ਬੱਸ ਵਿਚ ਸਵਾਰ ਇਕ ਸ਼ਰਧਾਲੂ ਨੇ ਦੱਸਿਆ ਕਿ ਬੱਸ ਦੇ ਪੁਲ ਤੋਂ ਖੱਡ ਵਿਚ ਡਿੱਗਣ ਤੋਂ ਪਹਿਲਾਂ ਉਸ ਨੂੰ ਅਚਾਨਕ ਝਟਕਾ ਲੱਗਾ। ਉਸਨੇ ਅੱਗੇ ਕਿਹਾ ਕਿ ਘੱਟੋ ਘੱਟ ਅੱਠ ਤੋਂ 10 ਦੀ ਮੌਤ ਹੋ ਗਈ ਹੈ।ਬੱਸ ਦੇ ਹੇਠਾਂ ਕੋਈ ਫਸਿਆ ਹੈ ਜਾਂ ਨਹੀਂ ਇਹ ਦੇਖਣ ਲਈ ਇੱਥੇ ਇਕ ਕਰੇਨ ਲਿਆਂਦੀ ਜਾ ਰਹੀ ਹੈ। ਬਚਾਅ ਕਾਰਜ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ਅੰਮ੍ਰਿਤਸਰ ਤੋਂ ਆ ਰਹੀ ਸੀ ਅਤੇ ਇਸ ਵਿਚ ਬਿਹਾਰ ਦੇ ਲੋਕ ਸਵਾਰ ਸਨ। ਉਹ ਸ਼ਾਇਦ ਕਟੜਾ ਦਾ ਰਸਤਾ ਭੁੱਲ ਗਏ ਤੇ ਇੱਥੇ ਪਹੁੰਚ ਗਏ।