ਪਟਿਆਲਾ,20-05-2023(ਪ੍ਰੈਸ ਕੀ ਤਾਕਤ)– 22 ਨੰਬਰ ਫਾਟਕ ਕੋਲ ਇੱਕ ਮੱਛੀ ਦੀ ਦੁਕਾਨ ਅੰਦਰ ਸਵੇਰੇ ਅਚਾਨਕ ਅੱਗ ਲੱਗ ਗਈ।
ਜਿਸ ਕਰਕੇ ਇਥੇ ਪਏ ਦੋ ਸਲੰਡਰ ਵੀ ਫਟ ਗਏ। ਧਮਾਕਾ ਏਨਾ ਜ਼ਬਰਦਸਤ ਸੀ ਕਿ ਇਲਾਕੇ ‘ਚ ਸਹਿਮ ਦਾ ਮਾਹੌਲ ਹੈ। ਜਦੋਂ ਤਕ ਫਾਇਰ ਬ੍ਰਿਗੇਡ ਪੁੱਜੀ ਉਦੋਂ ਤੱਕ ਦੁਕਾਨ ਦਾ ਬਹੁਤਾ ਸਮਾਨ ਸੜ ਕੇ ਸੁਆਹ ਹੋ ਗਿਆ ਸੀ।