ਰਣਦੀਪ ਨੇ ਸਾਲ 2022 ਵਿੱਚ ਲਿਨ ਨਾਲ ਆਪਣੇ ਰਿਸ਼ਤੇ ਨੂੰ ਅਧਿਕਾਰਤ ਕੀਤਾ ਅਤੇ ਹੁਣ ਇਹ ਜੋੜਾ ਆਪਣੇ ਰਿਸ਼ਤੇ ਨੂੰ ਅੱਗੇ ਵਧਾਉਣ ਲਈ ਤਿਆਰ ਹੈ। ਰਣਦੀਪ ਅਤੇ ਲਿਨ ਹਮੇਸ਼ਾ ਇੱਕ ਦੂਜੇ ਦੇ ਜਨਮਦਿਨ ‘ਤੇ ਰੋਮਾਂਟਿਕ ਪੋਸਟਾਂ ਸ਼ੇਅਰ ਕਰਦੇ ਹਨ। ਦੋਵੇਂ ਜੋੜੇ ਫੋਟੋਆਂ ਸ਼ੇਅਰ ਕਰਕੇ ਇੱਕ ਦੂਜੇ ਨੂੰ ਵਧਾਈ ਦਿੰਦੇ ਹਨ।
ਰਿਪੋਰਟ ਮੁਤਾਬਕ ਇਸ ਇੰਟੀਮੇਟ ਵਿਆਹ ‘ਚ ਕੁਝ ਖਾਸ ਦੋਸਤ ਅਤੇ ਪਰਿਵਾਰ ਵਾਲੇ ਹੀ ਸ਼ਾਮਲ ਹੋਣ ਵਾਲੇ ਹਨ। ਵਿਆਹ ਇਸ ਮਹੀਨੇ ਦੇ ਅੰਤ ‘ਚ ਹੋਵੇਗਾ।
ਰਣਦੀਪ ਦੀ ਪ੍ਰੇਮਿਕਾ ਲਿਨ ਵੀ ਅਭਿਨੇਤਰੀ ਹੈ। ਉਸਨੇ ਫਰਾਹ ਖਾਨ ਦੀ ਫਿਲਮ ਓਮ ਸ਼ਾਂਤੀ ਓਮ ਵਿੱਚ ਇੱਕ ਕੈਮਿਓ ਕੀਤਾ ਸੀ। ਉਸ ਨੇ ਓਮ ਕਪੂਰ ਦੇ ਦੋਸਤ ਦਾ ਕਿਰਦਾਰ ਨਿਭਾਇਆ ਸੀ।