ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਭਾਰਤ ਨੂੰ ਸਿੱਖ ਗਰਮਖਿਆਲੀ ਆਗੂ ਹਰਦੀਪ ਸਿੰਘ ਿਨੱਝਰ ਦੀ ਹੱਤਿਆ ਦੇ ਮਾਮਲੇ ’ਚ ਕੈਨੇਡਾ ਵੱਲੋਂ ਕੀਤੀ ਜਾ ਰਹੀ ਜਾਂਚ ’ਚ ਸਹਿਯੋਗ ਕਰਨ ਲਈ ਕਿਹਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਿਟਨ ਟਰੂਡੋ ਵੱਲੋਂ ਭਾਰਤ ’ਤੇ ਉਨ੍ਹਾਂ ਦੇ ਮੁਲਕ ’ਚ ਭਾਰਤੀ ਏਜੰਟਾਂ ਵੱਲੋਂ ਨਿੱਝਰ ਦੀ ਹੱਤਿਆ ਕਰਾਉਣ ਦੇ ਦੋਸ਼ ਲਾਏ ਸਨ। ਬਲਿੰਕਨ ਨੇ ਕਿਹਾ ਕਿ ਭਾਰਤ ਦਾ ਕੈਨੇਡਾ ਨਾਲ ਜਾਂਚ ’ਚ ਸਹਿਯੋਗ ਕਰਨਾ ਬਹੁਤ ਅਹਿਮ ਹੈ ਤਾਂ ਜੋ ਦੋਵੇਂ ਮੁਲਕਾਂ ਵਿਚਕਾਰ ਪੈਦਾ ਹੋਏ ਮਤਭੇਦਾਂ ਨੂੰ ਸੁਲਝਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਬਾਰੇ ਭਾਰਤੀ ਹਮਰੁਤਬਾ ਨਾਲ ਅੱਜ ਵੀ ਚਰਚਾ ਹੋਈ ਹੈ। ਇਸ ਤੋਂ ਪਹਿਲਾਂ ਭਾਰਤ ਨੇ ਕੈਨੇਡਾ ’ਚ ਖਾਲਿਸਤਾਨੀ ਹਮਾਇਤੀਆਂ ਦੀਆਂ ਵਧਦੀਆਂ ਗਤੀਵਿਧੀਆਂ ਨੂੰ ਲੈ ਕੇ ਆਪਣੀ ਚਿੰਤਾ ਤੋਂ ਅੱਜ ਅਮਰੀਕਾ ਨੂੰ ਜਾਣੂ ਕਰਵਾਇਆ। ਭਾਰਤ ਨੇ ‘2+2’ ਮੰਤਰੀ ਪੱਧਰੀ ਮੀਟਿੰਗ ’ਚ ਇਹ ਮੁੱਦਾ ਚੁੱਕਿਆ। ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਦੱਸਿਆ, ‘ਅਸੀਂ ਆਪਣੀਆਂ ਚਿੰਤਾਵਾਂ ਬਾਰੇ ਬਿਲਕੁਲ ਸਪੱਸ਼ਟ ਕਰ ਦਿੱਤਾ ਹੈ।’ ਉਨ੍ਹਾਂ ਕਿਹਾ, ‘ਸਾਡੀ ਮੁੱਖ ਚਿੰਤਾ ਸੁਰੱਖਿਆ ਨੂੰ ਲੈ ਕੇ ਹੈ ਤੇ ਯਕੀਨ ਹੈ ਕਿ ਤੁਸੀਂ ਸਾਰੇ ਹੁਣੇ ਸਾਹਮਣੇ ਆਈ ਵੀਡੀਓ ਤੋਂ ਜਾਣੂ ਹੋਵੋਗੇ।’ ਉਨ੍ਹਾਂ ਕਿਹਾ ਕਿ ਅਮਰੀਕੀ ਪੱਖ ਨਵੀਂ ਦਿੱਲੀ ਦੀ ਚਿੰਤਾ ਨੂੰ ਸਮਝਦਾ ਹੈ।