ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤੀ ਮੂਲ ਦੇ ਅਮਰੀਕੀ ਵਿਗਿਆਨੀਆਂ ਅਸ਼ੋਕ ਗਾਡਗਿਲ ਅਤੇ ਡਾ. ਸੁਬਰਾ ਸੁਰੇਸ਼ ਸਮੇਤ ਕਈ ਹੋਰਾਂ ਨੂੰ ਇੰਜਨੀਅਰਿੰਗ, ਤਕਨਾਲੋਜੀ ਅਤੇ ਜੀਵ ਵਿਗਿਆਨ ਦੇ ਖੇਤਰਾਂ ਵਿੱਚ ਖੋਜ ਲਈ ਵੱਕਾਰੀ ਵ੍ਹਾਈਟ ਹਾਊਸ ਨੈਸ਼ਨਲ ਮੈਡਲ ਨਾਲ ਸਨਮਾਨਿਤ ਕੀਤਾ। ਇਹ ਪੁਰਸਕਾਰ ਉਨ੍ਹਾਂ ਲੋਕਾਂ ਦੇ ਕੰਮ ਨੂੰ ਮਾਨਤਾ ਦਿੰਦਾ ਹੈ, ਜਨਿ੍ਹਾਂ ਨੇ ਅਮਰੀਕਾ ਦੀ ਮੁਕਾਬਲੇਬਾਜ਼ੀ ਅਤੇ ਜੀਵਨ ਦੀ ਗੁਣਵੱਤਾ ਨੂੰ ਸੁਧਾਰਨ ਲਈ ਸਥਾਈ ਯੋਗਦਾਨ ਪਾਇਆ ਹੈ।