ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਪਹਿਲੀ ਵਾਰ ਜਨਤਕ ਤੌਰ ‘ਤੇ ਆਪਣੇ ਬੇਟੇ ਹੰਟਰ ਅਤੇ ਅਰਕੰਸਾਸ ਦੀ ਔਰਤ ਲੁੰਡੇਨ ਰੌਬਰਟਸ ਦੀ ਚਾਰ ਸਾਲਾ ਧੀ ਨੂੰ ਆਪਣੀ ਪੋਤੀ ਵਜੋਂ ਸਵੀਕਾਰ ਕੀਤਾ। ਬਾਇਡਨ ਨੇ ਬਿਆਨ ਵਿੱਚ ਕਿਹਾ ਕਿ ਹੰਟਰ ਅਤੇ ਰੌਬਰਟਸ ਆਪਣੀ ਧੀ ਨੇਵੀ ਦੇ ਸਰਵੋਤਮ ਹਿੱਤ ਵਿੱਚ ਮਿਲ ਕੇ ਕੰਮ ਕਰ ਰਹੇ ਹਨ ਅਤੇ ਬੱਚੇ ਦੀ ਨਿੱਜਤਾ ਨੂੰ ਜਿੰਨਾ ਸੰਭਵ ਹੋ ਸਕੇ ਸੁਰੱਖਿਅਤ ਕੀਤਾ ਜਾ ਰਿਹਾ ਹੈ। ਬਾਇਡਨ ਨੇ ਪਹਿਲੀ ਵਾਰ ਜਨਤਕ ਤੌਰ ‘ਤੇ ਲੜਕੀ ਨੂੰ ਆਪਣੀ ਪੋਤੀ ਵਜੋਂ ਸਵੀਕਾਰ ਕੀਤਾ। ਇਸ ਤੋਂ ਇਲਾਵਾ ਬਾਇਡਨ ਦੇ ਛੇ ਪੋਤੇ-ਪੋਤੀਆਂ ਹਨ। ਅਮਰੀਕੀ ਰਾਸ਼ਟਰਪਤੀ ਨੇ ਕਿਹਾ, ‘ਇਹ ਕੋਈ ਸਿਆਸੀ ਮਾਮਲਾ ਨਹੀਂ ਹੈ। ਇਹ ਪਰਿਵਾਰਕ ਮਾਮਲਾ ਹੈ। ਜਿੱਲ ਅਤੇ ਮੈਂ ਸਿਰਫ ਉਹੀ ਚਾਹੁੰਦੇ ਹਾਂ ਜੋ ਨੇਵੀ ਸਮੇਤ ਸਾਡੇ ਸਾਰੇ ਪੋਤੇ-ਪੋਤੀਆਂ ਲਈ ਸਭ ਤੋਂ ਵਧੀਆ ਹੋਵੇ।’ ਰੌਬਰਟਸ ਨੇ ਬੱਚੇ ਦੀ ਕਸਟੱਡੀ ਲਈ ਮੁਕੱਦਮਾ ਕੀਤਾ ਅਤੇ ਡੀਐੱਨਏ ਜਾਂਚ ਵਿੱਚ ਹੰਟਰ ਬੱਚੀ ਦਾ ਪਿਤਾ ਸਾਬਤ ਹੋ ਗਿਆ ਸੀ।