ਪਟਿਆਲਾ ,6 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ )-ਅੱਜ ਮਿਤੀ 6 ਜੁਲਾਈ 2023 ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਭਟੇੜੀ ਕਲਾਂ ਦੀ ਮੀਟਿੰਗ ਸੂਬਾ ਪ੍ਰਧਾਨ ਜੰਗ ਸਿੰਘ ਭਟੇੜੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਹੋਈ। ਜਿਸ ਵਿੱਚ ਵਿਚਾਰਿਆ ਗਿਆ ਕਿ ਕਿਸਾਨਾਂ ਦਾ ਰੁਝਾਨ ਮੱਕੀ ਤੇ ਮੂੰਗੀ ਦੀ ਫਸਲ ਵੱਲ ਵੱਧ ਰਿਹਾ ਹੈ। ਜੋ ਕਿ ਚਿਤਾ ਦਾ ਵਿਸ਼ਾ ਹੈ। ਪੰਜਾਬ ਸਰਕਾਰ ਚੁਟਕਲਿਆਂ ਨਾਲ ਲੋਕਾਂ ਨੂੰ ਭਰਮਾਉਣਾ ਛੱਡ ਕੇ ਜਮੀਨੀ ਪੱਧਰ ਤੇ ਧਿਆਨ ਦੇਣ ਅਤੇ ਭਗਵੰਤ ਮਾਨ ਦੀ ਸਰਕਾਰ ਦੇ ਐਮ.ਐਲ.ਏ. ਤੇ ਮੰਤਰੀਆਂ ਦੇ ਰਿਸ਼ਤੇਦਾਰ ਤੇ ਮੁਰਲੀ ਕਤਾਰ ਦੇ ਆਸ਼ੂ ਪਿੰਡਾਂ ਵਿੱਚ ਨਜਾਇਜ ਕਬਜੇ ਤੇ ਧੱਕੇ ਸ਼ਾਹੀਆਂ ਕਰ ਰਹੇ ਹਨ। ਜੋ ਪਟਿਆਲਾ ਜਿਲੇ ਨਾਲ ਜਿਆਦਾ ਸਬੰਧਤ ਹਨ। ਜਿਨ੍ਹਾਂ ਨੂੰ ਸਮੇਂ ਸਿਰ ਨੱਥ ਪਾਈ ਜਾਵੇ ਨਹੀਂ ਤਾਂ ਨਤੀਜੇ ਭਿਆਨਕ ਨਿਕਲਗੇ। ਇਸ ਮੋਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਧਿਆਨ ਸਿੰਘ ਸਿਉਣਾ ਨੇ ਕਿਹਾ ਕਿ ਦਿੱਲੀ ਸੰਘਰਸ਼ ਚਲਣ ਮੋਕੇ ਸਾਰੀਆਂ ਕਿਸਾਨ ਜਥੇਬੰਦੀਆਂ ਤੇ ਬਾਕੀ ਜਥੇਬੰਦੀਆਂ ਤੇ ਆਮ ਕਿਰਤੀ ਲੋਕ ਸੰਯੁਕਤ ਮੋਰਚੇ ਦੇ ਝੰਡੇ ਹੇਠ ਇਕੱਠੇ ਹੋਏ ਜੋ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਰਾਸ ਨਹੀਂ ਆ ਰਿਹਾ। ਕਿਉਂਕਿ ਸੰਯੁਕਤ ਮੋਰਚਾ ਇੱਕ ਗਿਆਨ ਦਾ ਸਾਗਰ ਹੈ। ਜੋ ਹਰੇਕ ਵਰਗ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਵਿਰੁੱਧ ਅਵਾਜ ਉਠਾਉਂਦਾ ਰਿਹਾ ਹੈ। ਇਸ ਨੂੰ ਦਬਾਉਣ ਲਈ ਸਾਰੀਆਂ ਸਿਆਸੀ ਪਾਰਟੀਆਂ ਇਕੱਠੀਆਂ ਹੋ ਕੇ ਇਸ ਇਕੱਠ ਨੂੰ ਤੋੜਨਾ ਚਾਹੁੰਦੀਆਂ ਹਨ। ਪਰ ਕਿਸਾਨ ਜਥੇਬੰਦੀਆਂ ਨੂੰ ਆਪਸੀ ਰੰਜਸਾਂ ਭੁਲਾ ਕੇ ਇਕ ਮੰਚ ਤੇ ਦੁਬਾਰਾ ਇਕੱਠੇ ਹੋਣਾ ਚਾਹੀਦਾ ਹੈ ਅਤੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਨੋਕਰੀਆਂ ਤੇ ਮੁਆਵਜਾ ਰਹਿੰਦੇ ਕਿਸਾਨਾਂ ਨੂੰ ਦਿੱਤਾ ਜਾਵੇ। ਇਸ ਮੌਕੇ ਸੁਖਵਿੰਦਰ ਸਿੰਘ ਸਪੇੜਾ, ਦਵਿੰਦਰ ਸਿੰਘ ਮਜਾਸ, ਮਲਕੀਤ ਸਿੰਘ ਨੰਬਰਦਾਰ ਜਸੋਵਾਲ, ਗੁਰਦੇਵ ਸਿੰਘ ਚਲੈਲਾ, ਹੀਮ ਸਿੰਘ ਅਲੀਪੁਰ ਅਰਾਈਆਂ, ਜਗੀਰ ਸਿੰਘ ਰੋਗਲਾ, ਸ਼ੇਰ ਸਿੰਘ ਸਿੱਧੂਵਲ, ਪ੍ਰੀਤਮ ਸਿੰਘ ਆਸੇਮਾਜਰਾ ਆਦਿ ਵੱਡੀ ਗਿਣਤੀ ਵਿੱਚ ਕਿਸਾਨ ਹਾਜਰ ਹੋਏ।