ਪਟਿਆਲਾ,22-03-23(ਪ੍ਰੈਸ ਕੀ ਤਾਕਤ): ਬੀਤੇ ਦਿਨੀ ਐਨ.ਜੀ.ਓ. ਪੁਸ਼ ਪਬਲਿਕ ਯੂਨੀਅਨ ਫਾਰ ਸ਼ੋਸ਼ਲ ਹੈਲਥ ਵੱਲੋਂ ਡਾ. ਗੁਰਮਨ ਜੀਤ ਸਿੰਘ, ਡਾ. ਸੁਭਮ ਸ਼ਰਮਾ ਕੈਂਪ ਆਰਗਨਾਇਜਰ ਰਾਜਿੰਦਰ ਸਿੰਘ ਵੱਲੋਂ ਪਾਰਕ ਹਸਪਤਾਲ ਦੇ ਸਹਿਯੋਗ ਪਿੰਡ ਜੱਸੋਵਾਲ ਵਿਖੇ ਜਨਰਲ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਵਿੱਚ 108 ਦੇ ਕਰੀਬ ਮਰੀਜਾਂ ਦੇ ਮੁਫ਼ਤ ਟੈਸਟ ਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਪਾਰਕ ਹਸਪਤਾਲ ਪਟਿਆਲਾ ਦੇ ਸੀ.ਈ.ਓ. ਆਰ.ਕੇ. ਰਨਿਆਹਸ ਐਡਮਨ ਅਫਸਰ ਰੁਮਾਨਾ ਸਾਬ ਐਨ.ਜੀ.ਓ. ਦੇ ਚੇਅਰਮੈਨ ਨੈਬ ਸਰਾਓ ਪਹੁੰਚੇ। ਇਹ ਕੈਂਪ ਭਾਰਤੀ ਕਿਸਾਨ ਯੂਨੀਅਨ ਏਕਤਾ ਭਟੇੜੀ ਕਲਾਂ ਦੇ ਸੂਬਾ ਆਗੂ ਬਲਕਾਰ ਸਿੰਘ ਫੌਜੀ ਜਸੋਵਾਲ ਦੇ ਸਹਿਯੋਗ ਨਾਲ ਲਗਵਾਇਆ ਗਿਆ। ਜਿਸ ਵਿੱਚ ਫੌਜੀ ਜਸੋਵਾਲ ਦੇ ਸਹਿਯੋਗ ਨਾਲ ਲਗਵਾਇਆ ਗਿਆ। ਜਿਸ ਵਿੱਚ ਨਾਜਰ ਸਿੰਘ ਜਸੋਵਾਲ, ਮਲਕੀਤ ਸਿੰਘ ਸਰਪੰਚ, ਮਲਕੀਤ ਸਿੰਘ ਹੋਲਦਾਰ, ਵੇਦ ਪ੍ਰਕਾਸ਼ ਸ਼ਰਮਾ, ਅਮਰੀਕ ਸਿੰਘ ਆਦਿ ਨੇ ਸਹਿਯੋਗ ਦਿੱਤਾ।