ਪਾਕਿਸਤਾਨ ਖ਼ਿਲਾਫ਼ ਇਕ ਦਿਨਾਂ ਵਿਸ਼ਵ ਕੱਪ ਕ੍ਰਿਕਟ ਮੈਚ ਵਿਚ ਅੱਜ ਬੰਗਲਾਦੇਸ਼ ਦੇ ਕਪਤਾਨ ਸ਼ਾਕਬਿ ਅਲ ਹਸਨ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਬੰਗਲਾਦੇਸ਼ ਨੇ ਮੇਹਦੀ ਹਸਨ ਦੀ ਜਗ੍ਹਾ ਤੌਹੀਦ ਨੂੰ ਮੈਦਾਨ ‘ਚ ਉਤਾਰਿਆ ਹੈ। ਪਾਕਿਸਤਾਨ ਨੇ ਇਮਾਮ ਉਲ ਹੱਕ, ਸ਼ਾਦਾਬ ਖਾਨ ਅਤੇ ਮੁਹੰਮਦ ਨਵਾਜ਼ ਦੀ ਜਗ੍ਹਾ ਫਖ਼ਰ ਜ਼ਮਾਨ, ਆਗਾ ਸਲਮਾਨ ਅਤੇ ਉਸਾਮਾ ਮੀਰ ਨੂੰ ਸ਼ਾਮਲ ਕੀਤਾ ਹੈ।