ਆਸਟਰੇਲੀਆ ਦੇ ਕਪਤਾਨ ਪੈਟ ਕਮਿੰਸ ਨੇ ਬੁੱਧਵਾਰ ਨੂੰ ਇੱਥੇ ਨੀਦਰਲੈਂਡ ਖ਼ਿਲਾਫ਼ ਆਈਸੀਸੀ ਇਕ ਦਿਨਾਂ ਵਿਸ਼ਵ ਕੱਪ ਦੇ ਮੈਚ ਵਿਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਆਸਟਰੇਲੀਆ ਨੇ ਪਲੇਇੰਗ ਇਲੈਵਨ ਵਿੱਚ ਮਾਰਕਸ ਸਟੋਇਨਿਸ ਦੀ ਜਗ੍ਹਾ ਕੈਮਰੂਨ ਗ੍ਰੀਨ ਨੂੰ ਮੌਕਾ ਦਿੱਤਾ ਹੈ। ਨੀਦਰਲੈਂਡ ਦੀ ਟੀਮ ਨੇ ਅੰਤਿਮ ਗਿਆਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ।