ਤਰਨਤਾਰਨ,07-04-2023(ਪ੍ਰੈਸ ਕੀ ਤਾਕਤ)– ਅੱਜ ਤਰਨਤਾਰਨ ਨੇੜੇ ਪਿੰਡ ਦੋਬੁਰਜੀ ਕੋਲ ਦੋ ਮੋਟਰਸਾਈਕਲ ’ਤੇ ਸਵਾਰ ਚਾਰ ਅਣਪਛਾਤਿਆਂ ਵਲੋ ਪਿਸਤੌਲ ਦੀ ਨੋਕ ’ਤੇ ਇਕ ਵਿਅਕਤੀ ਕੋਲੋਂ 12 ਲੱਖ ਰੁਪਏ ਲੁੱਟ ਲਏ ਗਏ ਅਤੇ ਉਸ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਗਏ। ਘਟਨਾ ਦੀ ਸੂਚਨਾ ਮਿਲਦੇ ਥਾਣਾ ਸਿਟੀ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਜ਼ਖ਼ਮੀ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ । ਪੀੜਤ ਵਿਅਕਤੀ ਨੇ ਦੱਸਿਆ ਕਿ ਮੈ ਆਪਣੀ ਜਾਇਦਾਦ ਵੇਚੀ ਸੀ ਤੇ ਉਸ ਦੀ ਰਕਮ 12 ਲੱਖ ਰੁਪਏ ਦੇ ਕਰੀਬ ਸੀ ਤੇ ਜਦ ਉਹ ਪਿੰਡ ਦੋਬੁਰਜੀ ਕੋਲ ਪੁੱਜਾ ਤਾਂ ਪਿਛੋਂ ਦੋ ਮੋਟਰਸਾਈਕਲ ਸਵਾਰਾਂ ਨੇ ਪਿਸਤੌਲ ਦੀ ਨੌਕ ’ਤੇ ਜ਼ਬਰੀ ਪੈਸੇ ਲੁੱਟ ਲਏ ਅਤੇ ਫ਼ਰਾਰ ਹੋ ਗਏ।