ਪੰਜਾਬੀ ਗਾਇਕ ਅਰਜਨ ਢਿੱਲੋਂ ਦੀ ਐਲਬਮ ‘ਸਰੂਰ’ 29 ਜੂਨ ਨੂੰ ਰਿਲੀਜ਼ ਹੋਈ ਸੀ। ਇਸ ਐਲਬਮ ’ਚ 15 ਗੀਤ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਅਰਜਨ ਢਿੱਲੋਂ ਦੀ ‘ਸਰੂਰ’ ਐਲਬਮ ਨੇ ਬਿਲਬੋਰਡ ਕੈਨੇਡੀਅਨ ਐਲਬਮਜ਼ ਚਾਰਟ ’ਚ 7ਵਾਂ ਸਥਾਨ ਹਾਸਲ ਕੀਤਾ ਹੈ। ਇਹ ਮੁਕਾਮ ਅਰਜਨ ਢਿੱਲੋਂ ਨੇ ਐਲਬਮ ਰਿਲੀਜ਼ ਹੋਣ ਦੇ ਇਕ ਮਹੀਨੇ ਅੰਦਰ ਹਾਸਲ ਕੀਤਾ ਹੈ।
ਐਲਬਮ ਤੋਂ ਹੁਣ ਤਕ ਦੋ ਗੀਤਾਂ ਦੀਆਂ ਵੀਡੀਓਜ਼ ਰਿਲੀਜ਼ ਕੀਤੀਆਂ ਗਈਆਂ ਹਨ। ਇਨ੍ਹਾਂ ’ਚੋਂ ਪਹਿਲਾ ਹੈ ‘ਇਲਜ਼ਾਮ’ ਤੇ ਦੂਜਾ ਹੈ ‘ਲੌਂਗ ਬੈਕ’।
‘ਇਲਜ਼ਾਮ’ ਨੂੰ 12 ਮਿਲੀਅਨ ਤੇ ‘ਲੌਂਗ ਬੈਕ’ ਨੂੰ 9.4 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।