ਘੜੂੰਆਂ 28 ਅਕਤੂਬਰ, 2025 (ਮਨਮੋਹਨ ਸਿੰਘ) ਸਮੁਚੀ ਮਾਨਵਤਾ ਦੀ ਭਲਾਈ ਲਈ ਕੰਮ ਕਰ ਰਹੀ ਅਨਮੋਲ ਮੁਸਕਾਨ ਕਾਂਤੀ ਪਤਨੀ ਦੀਪ ਸਿੰਘ ਚੈਰੀਟੇਬਲ ਟਰੱਸਟ ਵੱਲੋਂ ਇਕ ਹੋਰ ਨਿਸ਼ਕਾਮ ਪਹਿਲ ਕਦਮੀ ਦੇ ਤਹਿਤ ਬੀਤੇ ਦਿਨੀਂ ਪਿੰਡ ਘੜੂੰਆਂ (ਜ਼ਿਲ੍ਹਾ ਮੋਹਾਲੀ) ਵਿੱਚ ਲੋੜਵੰਦ ਔਰਤਾਂ ਤੇ ਬੱਚਿਆਂ ਲਈ ਕਪੜੇ ਵੰਡੇ ਗਏ। ਇਸ ਸੇਵਾ ਮੁਹਿੰਮ ਦੀ ਅਗਵਾਈ ਟਰੱਸਟ ਦੀ ਚੇਅਰਪਰਸਨ ਅਤੇ ਖਰੜ ਦੀ ਪ੍ਰਸਿੱਧ ਵਕੀਲ ਸ਼੍ਰੀਮਤੀ ਅਮਰਜੀਤ ਕੌਰ ਵੱਲੋਂ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਟਰੱਸਟ ਦਾ ਮੁੱਖ ਉਦੇਸ਼ ਸਮਾਜ ਵਿੱਚ ਲੋੜਵੰਦ ਵਰਗਾਂ ਦੀ ਸਹਾਇਤਾ ਕਰਨਾ ਅਤੇ ਉਹਨਾਂ ਨੂੰ ਬੁਨਿਆਦੀ ਲੋੜਾਂ ਮੁਹਈਆ ਕਰਨ ਵਿੱਚ ਅਹਿਮ ਯੋਗਦਾਨ ਪਾਉਣਾ ਹੈ । ਉਨ੍ਹਾਂ ਨੇ ਕਿਹਾ ਕਿ ਟਰੱਸਟ ਵੱਲੋਂ ਸਮਾਜਿਕ ਸੇਵਾ ਦੀ ਲੜੀ ਲਗਾਤਾਰ ਜਾਰੀ ਹੈ, ਜਿਸ ਵਿੱਚ ਕੱਪੜੇ ਵੰਡ, ਸਿਹਤ ਖੇਤਰ ਵਿੱਚ ਔਰਤਾਂ ਨੂੰ ਸਹਾਇਤਾ, ਵਿਦਿਆ ਅਤੇ ਮਹਿਲਾ ਸਸ਼ਕਤੀਕਰਨ ਵਰਗੀਆਂ ਅਨੇਕ ਪਹਿਲਾਂ ਸ਼ਾਮਲ ਹਨ। ਪਿੰਡ ਘੜੂੰਆਂ ਦੇ ਸਥਾਨਕ ਨਿਵਾਸੀਆਂ ਨੇ ਵੀ ਟਰਸਟ ਦੇ ਉਪਰਾਲੇ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਪਿੰਡ ਵਾਸੀਆਂ ਨੇ ਅਮਰਜੀਤ ਕੌਰ ਦੇ ਸੇਵਾ ਪ੍ਰਤੀ ਸਮਰਪਣ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ‘ਤੇ ਅਮਰਜੀਤ ਕੌਰ ਨੇ ਕਿਹਾ, “ਸੱਚੀ ਸੇਵਾ ਉਹੀ ਹੈ ਜਿੱਥੇ ਆਪਣੇ ਲਈ ਨਹੀਂ, ਪਰ ਸਮਾਜ ਦੇ ਲੋੜਵੰਦ ਲੋਕਾਂ ਲਈ ਜੀਣ ਲਈ ਕੀਤੀ ਜਾਵੇ।”

