ਖਰੜ 15 ਸਤੰਬਰ, 2025 ਖਰੜ ਦੀ ਪ੍ਰਸਿੱਧ ਵਕੀਲ ਅਤੇ ਅਨਮੋਲ ਮੁਸਕਾਨ ਕਨਤੀ ਪਤਨੀ ਦੀਪਸਿੰਘ ਚੈਰੀਟੇਬਲ ਟਰਸਟ ਦੇ ਚੇਅਰ ਪਰਸਨ ਅਮਰਜੀਤ ਕੌਰ ਨੇ ਅੱਜ ਇੱਕ ਬਿਆਨ ਵਿੱਚ ਪੰਜਾਬ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਵਿੱਚ ਹਾਲੇ ਵਿੱਚ ਆਏ ਹੜ ਪੀੜਤਾਂ ਦੀ ਮਦਦ ਲਈ ਅੱਗੇ ਆਉਣ! ਉਹਨਾਂ ਨੇ ਦੱਸਿਆ ਕਿ ਉਹਨਾਂ ਦਸਿਆ ਕਿ ਉਨ੍ਹਾਂ ਦੇ ਅਨਮੋਲ ਮੁਸਕਾਨ ਟਰਸਟ ਵੱਲੋਂ ਮੌਹਾਲੀ ਜ਼ਿਲੇ ਦੇ ਅਧੀਨ ਪਿੰਡ ਘੜੂੰਆਂ ਵਿਖੇ ਮਨਜੀਤ ਕੌਰ ਅਤੇ ਗੁਰਪ੍ਰੀਤ ਸਿੰਘ ਜਿਨਾਂ ਦਾ ਮਕਾਨ ਬਾਰਿਸ਼ਾਂ ਦੇ ਵਿੱਚ ਢਹਿ ਗਿਆ ਸੀ , ਉਨ੍ਹਾਂ ਦੇ ਟਰਸਟ ਵੱਲੋਂ ਦੋ ਕਮਰਿਆਂ ਨੂੰ ਤਿਆਰ ਕਰਵਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਅਮਰਜੀਤ ਕੌਰ ਨੇ ਇੱਕ ਬਿਆਨ ਵਿੱਚ ਆਪਣਾ ਫੋਨ ਨੰਬਰ 9779916370 ਜਾਰੀ ਕਰਦਿਆਂ ਦਾਨੀ ਸੱਜਣਾ ਨੂੰ ਅਪੀਲ ਕੀਤੀ ਹੈ ਕਿ ਦੱਸੋ ਗਏ ਫੋਨ ਨੰਬਰ ਤੇ ਸਵੇਰੇ 10:00 ਤੋਂ ਸਾਮ 5:00 ਵਜੇ ਤੱਕ ਵਾਟਸਅਪ ਨੰਬਰ ਤੇ ਸੰਦੇਸ਼ ਕਰ ਕੇ ਕਮਰਿਆਂ ਦੀ ਉਸਾਰੀ ਲਈ ਸੇਵਾ ਲਈ ਯੋਗਦਾਨ ਪਾਉਣ ਲਈ ਸੰਪਰਕ ਕੀਤਾ ਜਾ ਸਕਦਾ ਹੈ।