ਗੰਭੀਰ ਬੀਮਾਰੀ ਨਾਲ ਲੜ੍ਹ ਰਹੇ ਨੌਜੁਆਨ ਨੂੰ ਸਵੇਛਿੱਕ ਕੋਸ਼ ਤੋਂ ਮੁੱਖ ਮੰਤਰੀ ਨੇ ਦਿੱਤੇ 50 ਹਜਾਰ ਰੁਪਏ
ਚੰਡੀਗੜ੍ਹ, 16 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ)- ਹਰਿਆਣਾ ਦੇ ਮੁੱਖ ਮੰਤਰੀ ਹਰ ਦਿਨ ਆਪਣੇ ਜਨ ਭਲਾਈਕਾਰੀ ਕੰਮਾਂ ਨਾਲ ਕੋਈ ਨਾ ਕੋਈ ਮਿਸਾਲ ਪੇਸ਼ ਕਰਦਾ ਹੈ। ਸੋਮਵਾਰ ਨੂੰ ਕੈਥਲ ਵਿਚ ਪ੍ਰਬੰਧਿਤ ਜਨਸੰਵਾਦ ਪ੍ਰੋਗ੍ਰਾਮ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਨੇ ਇਕ ਵਾਰ ਫਿਰ ਅਜਿਹੀ ਹੀ ਮ੍ਰਿਸਾਲ ਪੇਸ਼ ਕਰਦੇ ਹੋਏ ਜਨਸੰਵਾਦ ਵਿਚ ਇਕ-ਇਕ ਵਿਅਕਤੀ ਦੀ ਖੁਦ ਗੇਟ ‘ਤੇ ਖੜੇ ਹੋ ਕੇ ਸਮਸਿਆ ਸੁਣੀਆਂ ਅਤੇ ਉਨ੍ਹਾਂ ਦਾ ਹੱਲ ਕੀਤਾ ਤੇ ਕੁੱਝ ਸ਼ਿਕਾਇਤਾਂ ਵਿਚ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।
ਕੈਥਲ ਦੇ ਇੰਦਰਾਂ ਗਾਂਧੀ ਕਾਲਜ ਦੇ ਓਡੀਟੋਰਿਅਮ ਵਿਚ ਪ੍ਰਬੰਧਿਤ ਪ੍ਰੋਗ੍ਰਾਮ ਵਿਚ ਜਨਸੰਵਾਦ ਪ੍ਰੋਗ੍ਰਾਮ ਦਾ ਪ੍ਰਬੰਧ ਕੀਤਾ ਗਿਆ। ਇਸ ਪ੍ਰੋਗ੍ਰਾਮ ਵਿਚ ਵੱਡੀ ਗਿਣਤੀ ਵਿਚ ਆਮਜਨਤਾ ਪਹੁੰਚੀ ਅਤੇ ਮੁੱਖ ਮੰਤਰੀ ਦੇ ਸਾਹਮਣੇ ਆਪਣੀ ਸ਼ਿਕਾਇਤਾਂ ਰੱਖੀਆਂ। ਮੁੱਖ ਮੰਤਰੀ ਮਨੋਹਰ ਲਾਲ ਨੇ ਸੱਭ ਤੋਂ ਪਹਿਲਾਂ ਆਮਜਨਤਾ ਦੇ ਵਿਚ ਮਾਇਕ ਦੇ ਕੇ ਲੋਕਾਂ ਦੀ ਸ਼ਿਕਾਇਤਾਂ ਨੂੰ ਸੁਣਿਆ। ਇਸ ਦੇ ਬਾਅਦ ਇਹ ਖੁਦ ਓਡੀਟੋਰਿਅਮ ਦੇ ਗੇਟ ‘ਤੇ ਖੜੇ ਹੋ ਗਏ ਅਤੇ ਜਿਨ੍ਹਾਂ ਵੀ ਵਿਅਕਤੀਆਂ ਨੇ ਸ਼ਿਕਾਇਤਾਂ ਦੇਣੀਆਂ ਸਨ, ਉਨ੍ਹਾਂ ਨੂੰ ਇਕ-ਇਕ ਕਰ ਕੇ ਬੁਲਾਇਆ ਗਿਆ। ਮੁੱਖ ਮੰਤਰੀ ਨੇ ਸਾਰਿਆਂ ਦੀ ਸ਼ਿਕਾਇਤਾਂ ਸੁਣੀਆਂ ਅਤੇ ਹੱਲ ਕੀਤਾ। ਇਸ ਦੌਰਾਨ ਕੈਥਲ ਦੇ ਗਜੇਂਦਰ ਕੁਮਾਰ ਨੇ ਆਪਣੇ ਬੇਟੇ ਦੀ ਬੀਮਾਰੀ ਲਈ ਮੁੱਖ ਮੰਤਰੀ ਦੇ ਸਾਹਮਣੇ ਆਪਣੀ ਸ਼ਿਕਾਇਤ ਰੱਖੀ, ਇਸ ‘ਤੇ ਮੁੰਖ ਮੰਤਰੀ ਮਨੋਹਰ ਲਾਲ ਨੇ ਆਪਣੇ ਸਵੈਛਿੱਕ ਕੋਸ਼ ਤੋਂ 50 ਹਜਾਰ ਰੁਪਏ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ, ਸ਼ਹਿਰ ਨਾਲ ਜੁੜੀ ਸਮਸਿਆਵਾਂ ਦੇ ਲਈ ਏਸਪੀ, ਡੀਸੀ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।
ਪਹਿਲਾਂ ਦੀ ਸਰਕਾਰਾਂ ਤੋਂ ਵੱਧ ਕੀਤੇ ਵਿਕਾਸ ਦੇ ਕੰਮ
ਮੁੱਖ ਮੰਤਰੀ ਮਨੋਹਰ ਲਾਲ ਨੇ ਜਨਸੰਵਾਦ ਦੌਰਾਨ ਕਿਹਾ ਕਿ ਸਾਡੀ ਸਰਕਾਰ ਦੇ 9 ਸਾਲ ਪੂਰੇ ਹੋਣ ਜਾ ਰਹੇ ਹਨ, ਮੈਂ ਦਾਵੇ ਦੇ ਨਾਲ ਕਹਿ ਸਕਦਾ ਹਾਂ ਕਿ ਅਸੀਂ ਪਿਛਲੀ ਸਰਕਾਰਾਂ ਦੀ ਤੁਲਣਾ ਵਿਚ ਵੱਧ ਕੰਮ ਕੀਤੇ ਹਨ। ਜੇਕਰ ਕੰਮਾਂ ਨੂੰ ਗਿਣਤੀ ਦੇ ਹਿਸਾਬ ਨਾਲ ਗਿਨਵਾਉਣ ਅੱਗੇ ਜਾਵਾਂ ਤਾਂ ਵਿਕਾਸ ਕੰਮਾਂ ਦੀ ਗਿਣਤੀ ਪਿਛਲੀ ਸਰਕਾਰ ਦੀ ਤੁਲਣਾ ਵਿਚ ਦੁਗਣੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਆਈ ਤਾਂ ਸੂਬੇ ਵਿਚ 6 ਮੈਡੀਕਲ ਕਾਲਜ ਸਨ ਪਰ ਅੱਜ ਸੂਬੇ ਵਿਚ ਮੈਡੀਕਲ ਕਾਲਜਾਂ ਦੀ ਗਿਣਤੀ 15 ਹੈ। ਹੁਣ 2185 ਏਮਬੀਬੀਏਸ ਦੀਆਂ ਸੀਟਾਂ ਹਨ ਜੋ ਆਉਣ ਵਾਲੇ ਸਮੇਂ ਵਿਚ 3 ਹਜਾਰ ਹੋਣਗੀਆਂ।
ਬਿਨ੍ਹਾਂ ਭੇਦਭਾਵ ਦੇ ਹਰ ਖੇਤਰ ਵਿਚ ਹੋਇਆ ਵਿਕਾਸ
ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸਾਡੀ ਸਰਕਾਰ ਨੇ ਬਿਨ੍ਹਾਂ ਭੇਦਭਾਵ ਦੇ ਹਰ ਖੇਤਰ ਵਿਚ ਵਿਕਾਸ ਕੀਤਾ ਹੈ। ਸੂਬੇ ਵਿਚ 72 ਨਵੇਂ ਕਾਲਜ ਖੋਲੇ ਗਏ ਹਨ, ਇੰਨ੍ਹਾਂ ਵਿੱਚੋਂ ਅੱਧੇ ਕਾਲਜ ਕੁੜੀਆਂ ਦੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਭ੍ਰਿਸ਼ਟਾਚਾਰ , ਕ੍ਰਾਇਮ ਅਤੇ ਜਾਤੀ ਅਧਾਰਿਤ ਰਾਜਨੀਤੀ ‘ਤੇ ਵਾਰ ਕੀਤਾ ਹੈ। ਪਹਿਲਾਂ ਸਥਿਤੀ ਇਹ ਸੀ ਕਿ ਆਮ ਲੋਕਾਂ ਨੂੰ ਛੋਟੇ-ਛੋਟੇ ਕੰਮ ਲਈ ਦਫਤਰਾਂ ਦੇ ਚੱਕਰ ਲਗਾਉਣ ਪੈਂਦੇ ਸਨ ਪਰ ਅਸੀਂ ਪਰਿਵਾਰ ਪਹਿਚਾਣ ਪੱਤਰ (ਪੀਪੀਪੀ) ਰਾਹੀਂ ਯੋਜਨਾਵਾਂ ਦਾ ਲਾਭ ਘਰ ਤਕ ਪਹੁੰਚਾਉਣ ਦਾ ਕੰਮ ਕੀਤਾ ਹੈ। ਅੱਜ ਜੋ ਵੀ ਯੋਗ ਪਰਿਵਾਰ ਹੈ, ਉਨ੍ਹਾਂ ਨੂੰ ਯੋਜਨਾਵਾਂ ਦਾ ਲਾਭ ਸਿੱਧੇ ਮਿਲ ਰਿਹਾ ਹੈ। ਇਸ ਵਿਚ ਬੁਢਾਪਾ ਪੈਂਸ਼ਨ ਹੋਵੇ ਜਾਂ ਫਿਰ ਹੋਰ ਯੋਜਨਾਵਾਂ ਸ਼ਾਮਿਲ ਹਨ। ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਯੋਗ ਪਰਿਵਾਰ ਸਰਕਾਰ ਵੱਲੋਂ ਲਾਗੂ ਕੀਤੀ ਗਈ ਆਯੂਸ਼ਮਾਨ ਯੋਜਨਾ ਤੋਂ ਅੱਜ 5 ਲੱਖ ਰੁਪਏ ਤਕ ਦਾ ਇਲਾਜ ਮੁਫਤ ਕਰਵਾ ਰਹੇ ਹਨ। ਆਮਜਨਤਾ ਨੂੰ ਧਿਆਨ ਵਿਚ ਰੱਖ ਕੇ ਯੋਜਨਾਵਾਂ ਨੂੰ ਬਣਾਇਆ ਜਾ ਰਿਹਾ ਹੈ।
ਜਨਸੰਵਾਦ ਦੌਰਾਨ 6 ਲੋਕਾਂ ਦੀ ਬਣਾਈ ਗਈ ਮੌਕੇ ‘ਤੇ ਪੈਂਸ਼ਨ
ਮੁੱਖ ਮੰਤਰੀ ਮਨੋਹਰ ਲਾਲ ਨੇ ਜਨਸੰਵਾਦ ਦੌਰਾਨ 6 ਲੋਕਾਂ ਦੀ ਮੌਕੇ ‘ਤੇ ਪੈਂਸ਼ਨ ਬਣਵਾਈ। ਇਸ ਵਿਚ ਕੈਥਲ ਦੀ ਰਾਜਬਾਲਾ ਅਤੇ ਕੰਨਇਆ ਲਾਲ ਦੀ ਬੁਢਾਪਾ ਸਨਮਾਨ ਪੈਂਸ਼ਨ, ਕੈਥਲ ਦੇ ਪ੍ਰਦੀਪ, ਸਾਈ ਲਾਲ, ਰਾਮਕਰਣ ਅਤੇ ਸਤੀਸ਼ ਕੁਮਾਰ ਦੀ ਵਿਧੁਰ ਅਤੇ ਅਣਵਿਹਾਏ ਵਿਅਕਤੀਆਂ ਨੂੰ ਵਿੱਤੀ ਸਹਾਇਤਾ ਦੀ ਪੈਂਸ਼ਨ ਬਣਾਈ ਗਈ।
ਕੈਥਲ ਵਿਚ ਹਰ ਪਾਸੇ ਹੋ ਰਿਹਾ ਵਿਕਾਸ – ਵਿਧਾਇਕ ਲੀਲਾਰਾਮ
ਕੈਥਲ ਦੇ ਵਿਧਾਇਕ ਲੀਲਾਰਾਮ ਨੇ ਜਨਸੰਵਾਦ ਪ੍ਰੋਗ੍ਰਾਮ ਦੌਰਾਨ ਕਿਹਾ ਕਿ ਕੈਥਲ ਵਿਚ ਹਰ ਪਾਸੇ ਵਿਕਾਸ ਦੇ ਕੰਮ ਹੋ ਰਹੇ ਹਨ। ਉਨ੍ਹਾਂ ਨੇ ਨਰਾਤਿਆਂ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਦੇ ਕੈਥਲ ਵਿਚ ਪਹੁੰਚਣ ‘ਤੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਨੇ ਕੇਥਲ ਨੂੰ ਪਰਸ਼ੂਰਾਮ ਮੈਡੀਕਲ ਕਾਲਜ ਦਾ ਤੋਹਫਾ ਦਿੱਤਾ ਹੈ। ਕੈਥਲ ਵਿਚ ਲੰਬੇ ਸਮੇਂ ਤੋਂ ਪੀਜੀਆਈ ਅਤੇ ਮੈਡੀਕਲ ਕਾਲਜ ਬਨਾਉਣ ਦੀ ਗੱਲਾਂ ਹੁੰਦੀਆਂ ਰਹੀਆਂ ਹਨ ਪਰ ਇਸ ਮੰਗ ਨੁੰ ਮੁੱਖ ਮੰਤਰੀ ਮਨੋਹਰ ਲਾਲ ਨੇ ਆਪਣੇ ਕਾਰਜਕਾਲ ਵਿਚ ਪੂਰਾ ਕੀਤਾ। ਇਸ ਨਾਲ ਕੈਥਲਵਾਸੀਆਂ ਨੂੰ ਬਹੁਤ ਲਾਭ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਕੈਥਲ ਨਾਲ ਜੁੜੀ ਸੜਕਾਂ ਦੇ ਲਈ 25 ਕਰੋੜ ਰੁਪਏ ਦੀ ਰਕਮ ਦਿੱਤੀ ਗਈ, ਉਹ ਵੀ ਮੁੱਖ ਮੰਤਰੀ ਮਨੋਹਰ ਲਾਲ ਨੇ ਦਿੱਤੀ। ਉਨ੍ਹਾਂ ਨੇ ਕੈਥਲ ਸ਼ਹਿਰਵਾਸੀਆਂ, ਸਾਰੇ ਪਾਰਸ਼ਦਾਂ ਵੱਲੋਂ ਮੁੱਖ ਮੰਤਰੀ ਮਨੋਹਰ ਲਾਲ ਦਾ ਸਵਾਗਤ ਤੇ ਧੰਨਵਾਦ ਕੀਤਾ।