No Result
View All Result
Saturday, October 11, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਨਕਾਰਾਤਮਕਤਾ ਅਧਾਰਿਤ ਗੱਠਜੋੜ ਕਦੇ ਸਫ਼ਲ ਨਹੀਂ ਹੋਏ: ਮੋਦੀ

admin by admin
July 19, 2023
in BREAKING, COVER STORY, INDIA, National, POLITICS
0
ਨਕਾਰਾਤਮਕਤਾ ਅਧਾਰਿਤ ਗੱਠਜੋੜ ਕਦੇ ਸਫ਼ਲ ਨਹੀਂ ਹੋਏ: ਮੋਦੀ

New Delhi: Prime Minister Narendra Modi exchanges greetings with Nishad Party leader Sanjay Nishad and other NDA leaders before the meeting of the National Democratic Alliance (NDA) ahead of the next year's Lok Sabha polls, in New Delhi, Tuesday, July 18, 2023. (PTI Photo) (PTI07_18_2023_000364B)

  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
* ਵਿਰੋਧੀ ਧਿਰਾਂ ਉਤੇ ਦੇਸ਼ ’ਚ ਵੰਡੀਆਂ ਪਾਉਣ ਦਾ ਦੋਸ਼ ਲਾਇਆ * ਐੱਨਡੀਏ ਨੂੰ ਖੇਤਰੀ ਖਾਹਿਸ਼ਾਂ ਦਾ ਖੂਬਸੂਰਤ ਇੰਦਰਧਨੁਸ਼ ਦੱਸਿਆ

* ਗ਼ੈਰ-ਭਾਜਪਾ ਸ਼ਾਿਸਤ ਰਾਜਾਂ ’ਤੇ ਕੇਂਦਰੀ ਸਕੀਮਾਂ ’ਚ ਅੜਿੱਕੇ ਡਾਹੁਣ ਦਾ ਲਾਇਆ ਦੋਸ਼

ਨਵੀਂ ਦਿੱਲੀ, 19 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ)
ਵਿਰੋਧੀ ਧਿਰਾਂ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਐੱਨਡੀਏ ਦੇ ਟਾਕਰੇ ਲਈ ‘ਇੰਡੀਆ’ ਨਾਂ ਦਾ ਗੱਠਜੋੜ ਕਾਇਮ ਕੀਤੇ ਜਾਣ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਸੱਤਾ ਹਾਸਲ ਕਰਨ ਦੀ ਲਾਲਸਾ ਨਾਲ ਕਾਇਮ ਗੱਠਜੋੜ, ਜੋ ਪਰਿਵਾਰਵਾਦ ਦੀ ਸਿਆਸਤ ’ਤੇ ਅਧਾਰਿਤ ਹੋਵੇ ਤੇ ਜਿਸ ਨੂੰ ਜਾਤੀਵਾਦ ਤੇ ਖੇਤਰਵਾਦ ਜ਼ਿਹਨ ਵਿੱਚ ਰੱਖ ਕੇ ਬਣਾਇਆ ਗਿਆ ਹੋਵੇ, ਦੇਸ਼ ਲਈ ਨੁਕਸਾਨਦੇਹ ਹੈ।

ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ ਵਿੱਚ ਸ਼ਾਮਲ ਪਾਰਟੀਆਂ ਦੀ ਇਥੇ ਅਹਿਮ ਬੈਠਕ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਐੱਨਡੀਏ ਨੇ ਦੇਸ਼ ਦੇ ਲੋਕਾਂ ਨੂੰ ਜੋੜਿਆ ਹੈ ਜਦੋਂਕਿ ਵਿਰੋਧੀ ਧਿਰਾਂ ਨੇ ਵੰਡਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਐੱਨਡੀਏ ਨੇ ਹਾਲ ਹੀ ਵਿੱਚ 25 ਸਾਲ ਪੂਰੇ ਕੀਤੇ ਹਨ ਤੇ ਇਹ ਇਕ ਅਰਸਾ ਹੈ, ਜਿਸ ਨੇ ਦੇਸ਼ ਦੀ ਤਰੱਕੀ ਨੂੰ ਰਫ਼ਤਾਰ ਦਿੱਤੀ ਤੇ ਖੇਤਰੀ ਖਾਹਿਸ਼ਾਂ ਨੂੰ ਪੂਰਾ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, ‘‘ਐੱਨਡੀਏ ਖੇਤਰੀ ਖਾਹਿਸ਼ਾਂ ਦਾ ਖੂਬਸੂਰਤ ਇੰਦਰਧਨੁਸ਼ ਹੈ…ਰਾਸ਼ਟਰ ਦਾ ਵਿਕਾਸ ਰਾਜਾਂ ਦੇ ਵਿਕਾਸ ਦੀ ਹੋ ਕੇ ਲੰਘਦਾ ਹੈ…ਹੁਣ ਜਦੋਂ ਅਸੀਂ ਵਿਕਸਤ ਭਾਰਤ ਲਈ ਕੰਮ ਕਰ ਰਹੇ ਹਾਂ, ਐੱਨਡੀਏ ਨੇ ‘ਸਬਕਾ ਪ੍ਰਯਾਸ’ ਦੇ ਜੋਸ਼ ਦਾ ਮੂਹਰੇ ਹੋ ਕੇ ਮੁਜ਼ਾਹਰਾ ਕੀਤਾ ਹੈ।’’
ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਵਿੱਚ ਸਿਆਸੀ ਗੱਠਜੋੜਾਂ ਦੀ ਲੰਮੇ ਸਮੇਂ ਤੋਂ ਰਵਾਇਤ ਰਹੀ ਹੈ, ਪਰ ਜਿਹੜਾ ਵੀ ਗੱਠਜੋੜ ਨਕਾਰਾਤਮਕਤਾ ’ਤੇ ਅਧਾਰਿਤ ਰਿਹਾ, ਉਹ ਕਦੇ ਸਫ਼ਲ ਨਹੀਂ ਹੋਇਆ। ਪ੍ਰਧਾਨ ਮੰਤਰੀ ਨੇ ਕਿਹਾ, ‘‘1990ਵਿਆਂ ਵਿੱਚ ਕਾਂਗਰਸ ਨੇ ਦੇਸ਼ ਵਿੱਚ ਸਥਿਰਤਾ ਲਿਆਉਣ ਲਈ ਗੱਠਜੋੜਾਂ ਵੀ ਵਰਤੋਂ ਕੀਤੀ। ਉਨ੍ਹਾਂ ਸਰਕਾਰਾਂ ਬਣਾਈਆਂ ਤੇ ਸਰਕਾਰਾਂ ਡੇਗੀਆਂ। ਇਸ ਅਰਸੇ ਦੌਰਾਨ 1998 ਵਿੱਚ ਐੱਨਡੀਏ ਦਾ ਗਠਨ ਹੋਇਆ…ੲਿਹ ਕਿਸੇ ਦੇ ਖਿਲਾਫ਼ ਨਹੀਂ ਸੀ ਤੇ ਨਾ ਹੀ ਕਿਸੇ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਸੀ, ਪਰ ਇਹ ਦੇਸ਼ ਵਿੱਚ ਸਥਿਰਤਾ ਲਿਆਉਣ ਲਈ ਬਣਾਇਆ ਗਿਆ ਸੀ।’’ ਸ੍ਰੀ ਮੋਦੀ ਨੇ ਕਿਹਾ ਕਿ ਕਈ ਵਿਰੋਧੀ ਸਰਕਾਰਾਂ ਆਪਣੇ ਰਾਜਾਂ ਵਿੱਚ ਕੇਂਦਰੀ ਸਕੀਮਾਂ ਨੂੰ ਲਾਗੂ ਕਰਨ ਦੀ ਇਜਾਜ਼ਤ ਨਹੀਂ ਦਿੰਦੀਆਂ, ਅਤੇ ਜੇਕਰ ਲਾਗੂ ਹੋ ਵੀ ਗਈਆਂ ਤਾਂ ਉਨ੍ਹਾਂ ਨੂੰ ਰਫ਼ਤਾਰ ਫੜਨ ਦੀ ਖੁੱਲ੍ਹ ਨਹੀਂ ਮਿਲਦੀ। ਉਨ੍ਹਾਂ ਕਿਹਾ, ‘‘ਜਦੋਂ ਸੱਤਾ ਦੀ ਮਜਬੂਰੀ ਕਰਕੇ ਕੋਈ ਗੱਠਜੋੜ ਬਣਦਾ ਹੈ, ਜਦੋਂ ਭ੍ਰਿਸ਼ਟਾਚਾਰ ਦੇ ਇਰਾਦੇ ਨਾਲ ਗੱਠਜੋੜ ਬਣਦਾ ਹੈ, ਜਦੋਂ ਕੋਈ ਗੱਠਜੋੜ ਪਰਿਵਾਰਵਾਦ ਦੀ ਸਿਆਸਤ ’ਤੇ ਅਧਾਰਿਤ ਹੋਵੇ, ਜਦੋਂ ਜਾਤੀਵਾਦ ਤੇ ਖੇਤਰਵਾਦ ਨੂੰ ਜ਼ਿਹਨ ਵਿੱਚ ਰੱਖ ਕੇ ਗੱਠਜੋੜ ਕਾਇਮ ਕੀਤਾ ਜਾਵੇ, ਤਾਂ ੲਿਹ ਗੱਠਜੋੜ ਦੇਸ਼ ਲਈ ਬਹੁਤ ਨੁਕਸਾਨਦੇਹ ਹੁੰਦਾ ਹੈ।’’
ਐੱਨਡੀਏ ਦੀ ਮੀਟਿੰਗ ਵਿੱਚ 38 ਪਾਰਟੀਆਂ ਦੇ ਆਗੂ ਸ਼ਾਮਲ ਹੋਏ। ਭਾਜਪਾ ਪ੍ਰਧਾਨ ਜੇ.ਪੀ.ਨੱਢਾ, ਸ਼ਿਵ ਸੈਨਾ ਆਗੂ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ, ਤਾਮਿਲ ਨਾਡੂ ਦੇ ਸਾਬਕਾ ਮੁੱਖ ਮੰਤਰੀ ਤੇ ਅੰਨਾ ਡੀਐੱਮਕੇ ਆਗੂ ਕੇ.ਪਲਾਨੀਸਵਾਮੀ ਨਾਗਾਲੈਂਡ ਦੇ ਮੁੱਖ ਮੰਤਰੀ ਨੇਫਿਊ ਰੀਓ, ਬਿਹਾਰ ਦੇ ਸਾਬਕਾ ਮੁੱਖ ਮੰਤਰੀ ਤੇ ਹਿੰਦੁਸਤਾਨੀ ਅਵਾਮ ਮੋਰਚਾ ਦੇ ਆਗੂ ਜੀਤਨ ਰਾਮ ਮਾਂਝੀ ਨੇ ਪ੍ਰਧਾਨ ਮੰਤਰੀ ਮੋਦੀ ਦਾ ਐੱਨਡੀਏ ਬੈਠਕ ਵਿੱਚ ਸਵਾਗਤ ਕੀਤਾ। ਸ੍ਰੀ ਮੋਦੀ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਆਗੂ ਚਿਰਾਗ ਪਾਸਵਾਨ ਨੂੰ ਜੱਫੀ ਪਾ ਕੇ ਮਿਲੇ। ਪਾਸਵਾਨ ਨੇੇ ਸ੍ਰੀ ਮੋਦੀ ਦੇ ਪੈਰੀਂ ਹੱਥ ਲਾ ਕੇ ਅਸ਼ੀਰਵਾਦ ਲਿਆ। ਇਸ ਤੋਂ ਪਹਿਲਾਂ ਅੱਜ ਦਿਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਨੂੰ ਹੰਢਿਆ ਵਰਤਿਆ ਗੱਠਜੋੜ ਕਰਾਰ ਦਿੰਦਿਆਂ ਕਿਹਾ ਕਿ 38 ਪਾਰਟੀਆਂ ਦਾ ਇਹ ਸਮੂਹ ਦੇਸ਼ ਦੀ ਤਰੱਕੀ ਤੇ ਖੇਤਰੀ ਖਾਹਿਸ਼ਾਂ ਨੂੰ ਪੂਰਾ ਕਰਨ ਦੀ ਇੱਛਾਸ਼ਕਤੀ ਰੱਖਦਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਐੱਨਡੀਏ ਭਾਈਵਾਲਾਂ ਦਾ ਇਕਜੁੱਟ ਹੋਣਾ ‘ਵੱਡੀ ਖੁਸ਼ੀ’ ਦਾ ਵਿਸ਼ਾ ਹੈ। ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਤੇ ਭਾਜਪਾ ਦੇ ਜਨਰਲ ਸਕੱਤਰ ਵਿਨੋਦ ਤਾਵੜੇ ਨੇ ਮੀਟਿੰਗ ਵਿਚ ਪੁੱਜੇ ਭਾਜਪਾ ਸਣੇ ਹੋਰਨਾਂ ਭਾਈਵਾਲਾਂ ਨੂੰ ਜੀ ਆਇਆਂ ਆਖਿਆ। ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਵਿੱਚ ਕੌਮੀ ਜਮਹੂਰੀ ਗੱਠਜੋੜ ਦੀ ਇਹ ਪਹਿਲੀ ਅਜਿਹੀ ਮੀਟਿੰਗ ਹੈ। -ਪੀਟੀਆਈ

‘ਸਥਿਰ ਸਰਕਾਰ ਕਰਕੇ ਦੇਸ਼ ਦੀ ਦਿਸ਼ਾ ਬਦਲਣ ਵਾਲੇ ਫੈਸਲੇ ਲਏ’

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਆਖਿਆ ਕਿ ਜਦੋਂ ਸਥਿਰ ਸਰਕਾਰ ਹੁੰਦੀ ਹੈ, ਦੇੇਸ਼ ਦੀ ਦਿਸ਼ਾ ਬਦਲਣ ਵਾਲੇ ਫੈਸਲੇ ਲਏ ਜਾਂਦੇ ਹਨ। ਉਨ੍ਹਾਂ ਕਿਹਾ, ‘‘ਅਸੀਂ ਅਟਲ (ਬਿਹਾਰੀ ਵਾਜਪਾਈ) ਜੀ ਦੇ ਕਾਰਜਕਾਲ ਦੌਰਾਨ ਇਹ ਦੇਖਿਆ ਹੈ ਤੇ ਅਸੀਂ ਪਿਛਲੇ ਨੌਂ ਸਾਲਾਂ ਵਿੱਚ ਇਸ ਨੂੰ ਦੇਖ ਰਹੇ ਹਾਂ। ਸਥਿਰ ਸਰਕਾਰ ਕਰਕੇ ਕੁੱਲ ਆਲਮ ਦਾ ਭਾਰਤ ਵਿੱਚ ਵਿਸ਼ਵਾਸ ਵਧਿਆ ਹੈ।’’ਪ੍ਰਧਾਨ ਮੰਤਰੀ ਨੇ ਕਿਹਾ, ‘‘ਜਦੋਂ ਅਸੀਂ ਵਿਰੋਧੀ ਧਿਰ ਵਿਚ ਵੀ ਸੀ, ਅਸੀਂ ਉਸਾਰੂ ਸਿਆਸਤ ਕੀਤੀ ਤੇ ਨਕਾਰਾਤਮਕ ਸਿਆਸਤ ਵਿੱਚ ਨਹੀਂ ਪਏ। ਅਸੀਂ ਸਰਕਾਰ ਦਾ ਵਿਰੋਧ ਕੀਤਾ ਤੇ ਉਨ੍ਹਾਂ ਦੇ ਘੁਟਾਲੇ ਸਾਹਮਣੇ ਲਿਆਂਦੇ, ਪਰ ਅਸੀਂ ਕਦੇ ਉਨ੍ਹਾਂ ਨੂੰ ਮਿਲੇ ਫ਼ਤਵੇ ਦਾ ਨਿਰਾਦਰ ਨਹੀਂ ਕੀਤਾ। ਸਰਕਾਰਾਂ ਦਾ ਵਿਰੋਧ ਕਰਨ ਲਈ ਕਦੇ ਵਿਦੇਸ਼ੀ ਮੁਲਕਾਂ ਤੋਂ ਮਦਦ ਨਹੀਂ ਮੰਗੀ।’’ ਉਨ੍ਹਾਂ ਕਿਹਾ ਕਿ ਐੱਨਡੀਏ ਨੇ ਵਿਰੋਧੀ ਧਿਰ ਵਿੱਚ ਰਹਿੰਦੇ ਹੋਏ ਕਦੇ ਵੀ ਦੇਸ਼ ਦੇ ਵਿਕਾਸ ਵਿੱਚ ਅੜਿੱਕੇ ਨਹੀਂ ਡਾਹੇ।

Post Views: 62
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: 3rd national emergency in indiadiscovery channel indiaelection 2019 indiahow to clear nda in 90Indiaindia allianceindia alliance 2024india alliance vs ndaindia newsindia todayindia today liveindia today newsindia vs ndaIndian Armyindian constitutionindian defencelatest news indiamamata banerjee challenge ndamarcos training india documentarynda vs indianda vs india alliancenews indiapresident election in indiaupa india
Previous Post

ਐੱਨਡੀਏ ਨੂੰ ਚੁਣੌਤੀ ਦੇਣ ਲਈ ਡਟਿਆ ਇੰਡੀਆ

Next Post

ਵਿਰੋਧੀ ਧਿਰਾਂ ਦੀ ਬੰਗਲੂਰੂ ਮੀਟਿੰਗ ‘ਕੱਟੜ ਭ੍ਰਿਸ਼ਟਾਚਾਰੀ ਸੰਮੇਲਨ

Next Post
ਵਿਰੋਧੀ ਧਿਰਾਂ ਦੀ ਬੰਗਲੂਰੂ ਮੀਟਿੰਗ ‘ਕੱਟੜ ਭ੍ਰਿਸ਼ਟਾਚਾਰੀ ਸੰਮੇਲਨ

ਵਿਰੋਧੀ ਧਿਰਾਂ ਦੀ ਬੰਗਲੂਰੂ ਮੀਟਿੰਗ ‘ਕੱਟੜ ਭ੍ਰਿਸ਼ਟਾਚਾਰੀ ਸੰਮੇਲਨ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In