ਚੰਡੀਗੜ੍ਹ 9 ਨਵੰਬਰ – ਹਰਿਆਣਾ ਵਿਚ ਡੇਗੂ ਦੇ ਮਾਮਲਿਆਂ ਵਿਚ ਵਾਧੇ ਦੀ ਸੰਭਾਵਨਾ ਨੂੰ ਵੇਖਦੇ ਹੋਏ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਵਿਕਾਸ ਤੇ ਪੰਚਾਇਤ ਮੰਤਰੀ ਕ੍ਰਿਸ਼ਸ਼ ਲਾਲ ਪਵਾਰ ਅਤੇ ਸਥਾਨਕ ਸਰਕਾਰ ਮੰਤਰੀ ਵਿਪੁਲ ਗੋਇਲ ਨੂੰ ਪੱਤਰ ਲਿਖ ਕੇ ਸਥਾਨਕ ਸਰਕਾਰਾਂ ਤੇ ਪਿੰਡਾਂ ਵਿਚ ਫੋਗਿੰਗ ਸਮੇਤ ਡੇਂਗੂ ਕੰਟ੍ਰੋਲ ਗਤੀਵਿਧੀਆਂ ਨੂੰ ਮਜ਼ਬੂਤ ਕਰਨ ਲਈ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਿਰਦੇਸ਼ ਕਰਨ ਦੀ ਅਪੀਲ ਕੀਤੀ ਹੈ।
ਡੇਂਗੂ ਦੇ ਮਾਮਲਿਆਂ ਵਿਚ ਕਮੀ ਲਿਆਉਣ ਲਈ ਸਿਹਤ ਵਿਭਾਗ ਵੱਲੋਂ ਸਾਰੀਆਂ ਤਿਆਰੀਆਂ ਅਮਲ ਵਿਚ ਲਿਆਈ ਜਾ ਰਹੀ ਹੈ। ਇੰਨ੍ਹਾਂ ਯਤਨਾਂ ਦੇ ਨਾਲ-ਨਾਲ ਆਮ ਜਨਤਾ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਘਰ ਜਾਂ ਨੇੜਲੀ ਥਾਂਵਾਂ ਵਿਚ ਪਾਣੀ ਨੂੰ ਜਮ੍ਹਾਂ ਨਾ ਹੋਣ ਦੇਣ। ਮਲੇਰੀਆ ਅਤੇ ਡੇਂਗੂ ਤੋਂ ਬੱਚਣ ਲਈ ਜਾਗਰੂਕਤਾ ਲਾਜਿਮੀ ਹੈ।
ਸਿਹਤ ਮੰਤੀ ਨੇ ਪੱਤਰ ਵਿਚ ਲਿਖਿਆ ਕਿ ਮਾਨਸੂਨ ਤੋਂ ਬਾਅਦ ਦੇ ਸਮੇਂ, ਸੂਬੇ ਵਿਚ ਡੇਂਗੂ ਦੇ ਮਾਮਲੇ ਸਾਹਮਣੇ ਆਉਂਦੇ ਹਨ ਅਤੇ ਆਮ ਤੌਰ ‘ਤੇ ਅਕਤੂਬਰ ਦੇ ਮਹੀਨੇ ਵਿਚ ਇੰਨ੍ਹਾਂ ਵਿਚ ਵਾਧਾ ਦੇਣ ਨੂੰ ਮਿਲਦਾ ਹੈ, ਜਦੋਂ ਕਿ ਨਵੰਬਰ ਵਿਚ ਤਾਪਮਾਨ ਵਿਚ ਗਿਰਾਵਟ ਨਾਲ ਇਸ ਵਿਚ ਤੇਜੀ ਨਾਲ ਗਿਰਾਵਟ ਆਉਂਦੀ ਹੈ। ਪਰ ਇਸ ਸਾਲ, ਅਕਤੂਬਰ ਦੇ ਮੱਧ ਤੋਂ ਨਵੰਬਰ ਦੀ ਸ਼ੁਰੂਆਤ ਤਕ ਤਾਪਮਾਨ ਵਿਚ ਗਿਰਾਵਟ ਨਹੀਂ ਹੋਈ ਹੈ, ਜਿਸ ਨਾਲ ਡੇਂਗੂ ਦੇ ਫੈਲਣ ਲਈ ਅਨੁਕੂਲ ਜਲਵਾਯੂ ਸਥਿਤੀਆਂ ਬਣ ਰਹੀ ਹੈ। ਇਸ ਲਈ, ਵੱਧ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿਚ ਫੋਗਿੰਗ ਨਾਲ ਡੇਂਗੂ ਕੰਟੋ੍ਰਲ ਗਤੀਵਿਧੀਆਂ ਨੂੰ ਮਜ਼ਬੂਤ ਕਰਨ ‘ਤੇ ਤੁਰੰਤ ਧਿਆਨ ਦੇਣ ਦੀ ਲੋਂੜ ਹੈ।
ਸਿਹਤ ਵਿਭਾਗ ਵੱਲੋਂ ਡੇਂਗੂ ਦੇ ਮਾਮਲਿਆਂ ਵਿਚ ਵਾਧਾ ਰੋਕਣ ਲਈ ਵੇਕਟਰ ਕੰਟੋ੍ਰਲ ਗਤੀਵਿਧੀਆਂ ਕੀਤੀ ਜਾ ਰਹੀ ਹੈ ਅਤੇ ਡੇਂਗੂ ਦੇ ਮਾਮਲੇ ਸਾਹਮਣੇ ਆਉਣ ਵਾਲੇ ਘਰਾਂ ਦੇ ਨੇੜਲੇ ਫੋਗਿੰਗ ਵੀ ਕੀਤੀ ਜਾ ਰਹੀ ਹੈ। ਉੱਥੇ ਸ਼ਹਿਰੀ ਖੇਤਰਾਂ ਵਿਚ ਸਥਾਨਕ ਸਰਕਾਰ ਅਤੇ ਪਿੰਡਾਂ ਵਿਚ ਪੰਚਾਇਤ ਰਾਜ ਸੰਸਥਾਨ ਨੂੰ ਫੋਗਿੰਗ ਕਰਵਾਉਣ ਦੀ ਜਿੰਮੇਵਾਰੀ ਸੌਂਪੀ ਗਈ ਹੈ। ਇਸ ਲਈ ਡਿਪਟੀ ਕਮਿਸ਼ਨਰਾਂ, ਸਬੰਧਤ ਨਿਗਮਾਂ ਦੇ ਅਧਿਕਾਰੀਆਂ ਅਤੇ ਪੰਚਾਇਤ ਰਾਜ ਸੰਸਥਾਵਾਂ ਨੂੰ ਰੋਜਾਨਾ ਆਧਾਰ ‘ਤੇ ਡੇਂਗੂ ਕੰਟੋ੍ਰਲ ਗਤੀਵਿਧੀਆਂ ਦੀ ਨਿਗਰਾਨੀ ਕਰਨ ਅਤੇ ਆਪਣੇ-ਆਪਣੇ ਖੇਤਰਾਂ ਵਿਚ ਕੇਸ ਲੋਡ ਅਤੇ ਵੇਕਟਰ ਤੇਜੀ ਨਾਲ ਆਧਾਰ ‘ਤੇ ਲੋਂੜਅਨੁਸਾਰ ਪ੍ਰਭਾਵੀ ਫੋਗਿੰਗ ਗਤੀਵਿਧੀਆਂ ਨੂੰ ਯਕੀਨੀ ਕਰਨ ਲਈ ਨਿੱਜੀ ਰੂਚੀ ਲੈਣ ਦਾ ਨਿਦੇਸ਼ ਦਿੱਤਾ ਜਾਵੇ।
ਸਿਹਤ ਵਿਭਾਗ ਵੱਲੋਂ ਆਮ ਜਨਤਾ ਨੂੰ ਲਗਾਤਾਰ ਡੇਂਗੂ ਤੋਂ ਬਚਾਓ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਡੇਂਗੂ ਜੋ ਕਿ ਮਾਦਾ ਏਡੀਜ ਏਜਿਪਟਾਈ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਅਤੇ ਜ਼ਿਆਦਾਤਰ ਸਾਫ ਪਾਣੀ ਵਿਚ ਹੀ ਪਨਪਤਾ ਹੈ। ਅਜਿਹੇ ਵਿਚ ਸਿਹਤ ਵਿਭਾਗ ਆਮ ਜਨਤਾ ਨੂੰ ਇਸ ਮੱਛਰ ਨਾਲ ਬਚਾਓ ਦੇ ਹਰ ਸੰਭਵ ਯਤਨ ਕਰ ਰਿਹਾ ਹੈ।