12-01-23(Press Ki Taquat): ਪੰਜਾਬ ਵਿੱਚ ਰਾਹੁਲ ਗਾਂਧੀ ਜੀ ਸਾਬਕਾ ਪ੍ਰਧਾਨ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਸ਼ੁਰੂ ਕੀਤੀ ਭਾਰਤ ਜੋੜੋ ਯਾਤਰਾ ਵਿੱਚ ਐਡਵੋਕੇਟ ਹਰਿੰਦਰਪਾਲ ਸ਼ਰਮਾ ਕੌਰਜੀਵਾਲਾ, ਸਾਬਕਾ ਚੇਅਰਮੈਨ ਪੰਜਾਬ ਅਤੇ ਭੂਸ਼ਨ ਸ਼ਰਮਾ ਮੀਤ ਪ੍ਰਧਾਨ (ਜਿਲਾ ਕਾਂਗਰਸ) ਵਲੋਂ ਜੋਗਿੰਦਰ ਯਾਦਵ, ਕਿਸਾਨ ਨੇਤਾ ਦੀ ਟੀਮ ਨਾਲ ਪੈਦਲ ਯਾਤਰਾ ਵਿੱਚ ਸ਼ਮੂਲੀਅਤ ਕੀਤੀ। ਯਾਦਵ ਜੀ ਨੇ ਕਿਹਾ ਕਿ ਭਾਰਤ ਦੇ ਹਾਲਾਤਾਂ ਬਾਰੇ ਜਨਤਾ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਜਿਵੇਂ ਭਾਰਤ ਵਿੱਚ ਕਿਸਾਨ ਅੰਦੋਲਨ ਸਰਕਾਰ ਅਤੇ ਕਾਰਪੋਰੇਟ ਸੰਸਾਰ ਦੁਆਰਾ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਦੇ ਸੰਕਟ ਨੂੰ ਸਮਝਣ ਤੇ ਸਵੀਕਾਰ ਕਰਨ ਤੋਂ ਬਾਅਦ ਹੀ ਉਭਰਿਆ ਸੀ।
ਇਸੇ ਤਰ੍ਹਾਂ ਭਾਰਤ ਦੀ ਜਨਤਾ ਨੂੰ ਭਾਰਤ ਦੇ ਹਾਲਾਤਾਂ ਬਾਰੇ ਜਾਗਰੂਕ ਹੋ ਕੇ ਭਾਰਤ ਦੇ ਲੋਕ ਆਪਣੇ ਭਵਿੱਖ ਵਿੱਚ ਵਿਸ਼ਵਾਸ਼ ਨੂੰ ਕਾਇਮ ਰੱਖਣ ਲਈ ਲੋਕ ਏਕੇ ਵੱਲ ਵੱਧਣ। ਇਸ ਮੌਕੇ ਤੇ ਡਾ. ਧਰਮਵੀਰ ਗਾਂਧੀ ਸਾਬਕਾ ਪਾਰਲੀਮੈਂਟ ਮੈਂਬਰ, ਪਟਿਆਲਾ, ਨਰਿੰਦਰ ਭਉ, ਦੀਪਕ ਲਾਂਬਾ, ਪ੍ਰੋ. ਮਨਜੀਤ ਸਿੰਘ ਅਤੇ ਕੰਵਰ ਹਰਪ੍ਰੀਤ ਸਿੰਘ ਕੋਆਰਡੀਨੇਟਰ (ਭਾਰਤ ਜੋੜੋ ਯਾਤਰਾ ਪੰਜਾਬ) ਨੇ ਕੋਵਿਡ ਦੀ ਭਿਆਨਕ ਬੀਮਾਰੀ / ਮਹਿੰਗਾਈ / ਬੇਰੋਜਗਾਰੀ ਅਤੇ ਭਾਈਚਾਰਕ ਸਾਂਝ ਵਰਗਿਆਂ ਮੁੱਦਿਆਂ ਤੇ ਵਿਚਾਰ ਚਰਚਾ ਹੋਈ, ਤੇ ਕੇਂਦਰ ਸਰਕਾਰ ਵਲੋਂ ਉਪਰੋਕਤ ਮੁੱਦਿਆਂ ਨੂੰ ਗੰਭੀਰਤਾ ਨਾਲ ਹੱਲ ਨਹੀਂ ਕੀਤਾ। ਜਿਸ ਕਾਰਨ ਭਾਰਤ ਵਿੱਚ ਲੋਕਾਂ ਦੇ ਅਸੁਰੱਖਿਅਤ ਵਰਗੇ ਹਾਲਾਤ ਪੈਦਾ ਹੋ ਰਹੇ ਹਨ। ਸ੍ਰੀ ਰਾਹੁਲ ਗਾਂਧੀ ਜੀ ਦੀ ਭਾਰਤ ਜੋੜੋ ਯਾਤਰਾ ਨਾਲ ਭਾਰਤ ਦੀ ਜਨਤਾ ਵਿੱਚ ਸਵੈ—ਵਿਸ਼ਵਾਸ਼ ਵਧੇਗਾ। ਸਾਬਕਾ ਚੇਅਰਮੈਨ ਹਰਿੰਦਰਪਾਲ ਕੌਰਜੀਵਾਲਾ ਤੇ ਭੂਸ਼ਨ ਸ਼ਰਮਾ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਦੌਰਾਨ ਪਟਿਆਲਾ ਤੋਂ ਸਮੂਹ ਕਾਂਗਰਸ ਦੀ ਲੀਡਰਸ਼ਿਪ, ਕਾਂਗਰਸੀ ਵਰਕਰਾਂ ਅਤੇ ਪੰਜਾਬ ਦੇ ਲੋਕਾਂ ਦੀ ਭਰਵੀਂ ਸ਼ਮੂਲੀਅਤ ਅਤੇ ਜਜਬਾਤਾਂ ਨੂੰ ਵੇਖਕੇ ਮਹਿਸੂਸ ਹੋ ਰਿਹਾ ਹੈ ਕਿ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਪੂਰੀ ਸ਼ਾਨ ਨਾਲ ਜਿੱਤੇਗੀ। ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਅਤੇ ਉਹਨਾਂ ਦੀ ਟੀਮ ਵੱਲੋਂ ਜਮੀਨੀ ਪੱਧਰ ਤੇ ਕੀਤੇ ਜਾ ਰਹੇ ਕੰਮਾਂ ਦੀ ਪ੍ਰੋੜਤਾ ਕੀਤੀ ਅਤੇ ਲੋਕਾਂ ਦੇ ਭਾਰੀ ਸਮਰਥਨ ਨੂੰ ਵੇਖਦੇ ਹੋਏ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਉਨ੍ਹਾਂ ਦੀ ਟੀਮ ਨੂੰ ਸਾਬਕਾ ਚੇਅਰਮੈਨ ਕੌਰਜੀਵਾਲਾ ਅਤੇ ਭੂਸ਼ਨ ਸ਼ਰਮਾ ਵਲੋਂ ਮੁਬਾਰਕਬਾਦ ਦਿੱਤੀ ਗਈ।