ਮੁੱਖ ਮੰਤਰੀ ਕੰਮਿਊਨਿਟੀ ਸੈਂਟਰ ਬਰਵਾਲਾ ਵਿਚ ਪ੍ਰਬੰਧਿਤ ਜਨ ਸੰਵਾਦ ਪ੍ਰੋਗ੍ਰਾਮ ਵਿਚ ਹੋਏ ਲੋਕਾਂ ਨਾਲ ਰੁਬਰੂ , ਨੌਜੁਆਨਾਂ ਦੇ ਨਾਲ -ਨਾਲ ਬਜੁਰਗਾਂ ਅਤੇ ਮਹਿਲਾਵਾਂ ਦੀ ਰਹੀ ਵਿਸ਼ੇਸ਼ ਭਾਗੀਦਾਰੀ
ਸ੍ਰੀ ਮਨੋਹਰ ਲਾਲ ਨੇ ਪਿੰਡ ਬਰਵਾਲਾ ਨਿਵਾਸੀਆਂ ਦੀ ਸਾਲਾਂ ਪੁਰਾਣੀ ਮੰਗ ਨੂੰ ਪੂਰਾ ਕਰਦੇ ਹੋਏ ਪਿੰਡ ਵਿਚ ਜਲਦੀ ਹੀ ਸੀਵਰੇਜ ਸਹੂਲਤ ਉਪਲਬਧ ਕਰਵਾਉਣ ਦਾ ਕੀਤਾ ਐਲਾਨ
ਕੰਮਿਉਨਿਟੀ ਸੈਂਟਰ ਬਰਵਾਲਾ ਹੁਣ ਸ਼ਹੀਦ ਰਾਜਪਾਲ ਰਾਣਾ ਦੇ ਨਾਂਅ ਨਾਲ ਜਾਣਿਆ ਜਾਵੇਗਾ – ਸੀਏਮ
ਪੰਚਕੂਲਾ ਜਿਲ੍ਹਾ ਵਿਚ 605 ਨੌਜੁਆਨਾਂ ਨੂੰ ਮਿਲੀ ਬਿਨ੍ਹਾਂ ਖਰਚੀ ਪਰਚੀ ਦੇ ਸਰਕਾਰੀ ਨੌਕਰੀ ਜਿਸ ਵਿੱਚੋਂ 62 ਲੋਕ ਇਕੱਲੇ ਬਰਵਾਲਾ ਦੇ
ਚੰਡੀਗੜ੍ਹ, 8 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪਿੰਡ ਬਰਵਾਲਾ ਨਿਵਾਸੀਆਂ ਦੀ ਸਾਲਾਂ ਪੁਰਾਣੀ ਮੰਗ ਨੁੰ ਪੂਰਾ ਕਰਦੇ ਹੋਏ ਪਿੰਡ ਵਿਚ ਜਲਦੀ ਹੀ ਸੀਵਰੇਜ ਦੀ ਸਹੂਲਤ ਉਪਲਬਧ ਕਰਵਾਉਣ ਦਾ ਐਲਾਨ ਕੀਤਾ। ਇਸ ਨਾਲ ਪਿੰਡ ਨੇ ਜਲਭਰਾਵ ਦੀ ਸਮਸਿਆ ਦਾ ਨਿਦਾਨ ਹੋਵੇਗਾ ਅਤੇ ਪਾਣੀ ਦੀ ਸਮੂਚੀ ਨਿਕਾਸੀ ਯਕੀਨੀ ਹੋਵੇਗੀ। ਇਸ ਤੋਂ ਇਲਾਵਾ ਸ੍ਰੀ ਮਨੋਹਰ ਲਾਲ ਨੇ ਕੰਮਿਊਨਿਟੀ ਸੈਂਟਰ ਬਰਵਾਲਾ ਦਾ ਨਾਂਅ ਸ਼ਹੀਦ ਰਾਜਪਾਲ ਰਾਣਾ ਦੇ ਨਾਂਅ ਨਾਲ ਕਰਨ ਦਾ ਐਲਾਨ ਕੀਤਾ।
ਸ੍ਰੀ ਮਨੋਹਰ ਲਾਲ ਅੱਜ ਕੰਮਿਊਨਿਟੀ ਸੈਂਟਰ ਬਰਵਾਲਾ ਵਿਚ ਪ੍ਰਬੰਧਿਤ ਜਨ ਸੰਵਾਦ ਪ੍ਰੋਗ੍ਰਾਮ ਵਿਚ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਵਿਧਾਨਸਭਾ ਸਪੀਕਰ ਸ੍ਰੀ ਗਿਆਨਚੰਦ ਗੁਪਤਾ ਅਤੇ ਨਗਰ ਨਿਗਮ ਮੇਅਰ ਸ੍ਰੀ ਕੁਲਭੂਸ਼ਨ ਗੋਇਲ ਵੀ ਮੌਜੁਦ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਬਰਵਾਲਾ ਵਿਚ ਮਹਾਰਾਣਾ ਪ੍ਰਤਾਪ ਦੀ ਪ੍ਰਤਿਮਾ ‘ਤੇ ਪੁਸ਼ਪਾਂਜਲੀ ਅਰਪਿਤ ਕਰ ਨਮਨ ਕੀਤਾ।
ਮੁੱਖ ਮੰਤਰੀ ਨੇ ਲੋਕਾਂ ਨਾਲ ਸਿੱਧਾ ਸੰਵਾਦ ਸਥਾਪਿਤ ਕਰਦੇ ਹੋਏ ਕਿਹਾ ਕਿ 26 ਅਕਤੂਬਰ ਨੂੰ ਮੌਜੂਦਾ ਰਾਜ ਸਰਕਾਰ ਦੇ 9 ਸਾਲ ਪੂਰੇ ਹੋਣ ਜਾ ਰਹੇ ਹਨ ਅਤੇ ਇਸ ਦੌਰਾਨ ਤਹਿਸੀਲ, ਬਲਾਕ ਅਤੇ ਜਿਲ੍ਹਾ ਪੱਧਰ ‘ਤੇ ਭਰਪੂਰ ਵਿਕਾਸ ਕੰਮ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਹਰੇਕ ਵਿਧਾਨਸਭਾ ਵਿਚ ਸੜਕਾਂ ਦੇ ਨਿਰਮਾਣ ਦੇ ਲਈ 25-25 ਕਰੋੜ ਰੁਪਏ ਦੀ ਰਕਮ ਮੰਜੂਰ ਕੀਤੀ ਗਈ ਹੈ ਅਤੇ ਸੜਕਾਂ ਦਾ ਨਿਰਮਾਣ ਕੰਮ ਵੀ ਸ਼ੁਰੂ ਹੋ ਚੁੱਕਾ ਹੈ। ਇਸ ਤੋਂ ਇਲਾਵਾ, ਇਸ ਵਾਰ ਹੋਈ ਭਾਰੀ ਬਰਸਾਤ ਦੇ ਕਾਰਨ ਨੁਕਸਾਨ ਹੋਏ ਪੁੱਲ ਅਤੇ ਸੜਕਾਂ ਦੇ ਸਰਵੇ ਦਾ ਕੰਮ ਵੀ ਪੂਰਾ ਹੋ ਚੁੱਕਾ ਹੈ ਅਤੇ ਇੰਨ੍ਹਾਂ ਦੀ ਮੁਰੰਮਤ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਪਹਿਲਾਂ ਆਬਾਦੀ ਦੇ ਸਹੀ ਆਂਕੜੇ ਨਾ ਹੋਣ ਦੀ ਵਜ੍ਹਾ ਨਾਲ ਇਕ ਅੰਦਾਜੇ ਅਨੁਸਾਰ ਹੀ ਕੰਮ ਕਰਵਾਏ ਜਾਂਦੇ ਸਨ ਪਰ ਅਸੀਂ ਪਰਿਵਾਰ ਪਹਿਚਾਣ ਪੱਤਰ ਦੇ ਨਾਂਅ ਨਾਲ ਇਕ ਨਵੀਂ ਵਿਵਸਥਾ ਸ਼ੁਰੂ ਕੀਤੀ, ਜਿਸ ਦੇ ਰਾਹੀਂ ਕਿਸੇ ਵੀ ਪਿੰਡ ਤੇ ਸ਼ਹਿਰ ਦੀ ਸਹੀ ਆਬਾਦੀ ਦਾ ਪਤਾ ਚੱਲ ਜਾਂਦਾ ਹੈ। ਉਨ੍ਹਾਂ ਨੇ ਉਦਾਹਰਦ ਦਿੰਦੇ ਹੋਏ ਦਸਿਆ ਕਿ 30 ਸਤੰਬਰ ਤਕ ਪਿੰਡ ਬਰਵਾਲਾ ਦੀ ਆਬਾਦੀ 11 ਹਜਾਰ 308 ਸੀ। ਉਨ੍ਹਾਂ ਨੇ ਕਿਹਾ ਕਿ ਪੀਪੀਪੀ ਰਾਹੀਂ ਲੋਕਾਂ ਦੇ ਜਨਮਦਿਨ ਦੀ ਵੀ ਜਾਣਕਾਰੀ ਰੱਖੀ ਜਾਂਦੀ ਹੈ ਅਤੇ ਇਸ ਦਿਨ ਨੂੰ ਯਾਦਗਾਰ ਬਨਾਉਣ ਲਈ ਏਸਏਮਏਸ ਰਾਹੀਂ ਸ਼ੁਭਕਾਮਨਾਵਾਂ ਸੰਦੇਸ਼ ਵੀ ਭੇਜੇ ਜਾਂਦੇ ਹਨ। ਉਨ੍ਹਾਂ ਨੇ ਦਸਿਆ ਕਿ ਅੱਜ 15 ਅਕਤੂਬਰ ਨੂੰ ਬਰਵਾਲਾ ਦੇ 33 ਲੋਕਾਂ ਦਾ ਜਨਮਦਿਨ ਹੈ। ਮੁੰਖ ਮੰਤਰੀ ਨੇ ਇਸ ਮੌਕੇ ‘ਤੇ ਉਨ੍ਹਾਂ ਨੁੰ ਸ਼ੁਭਕਾਮਨਾਵਾਂ ਦਿੱਤੀ ਅਤੇ ਇੰਨ੍ਹਾਂ ਵਿੱਚੋਂ ਮੌਜੂਦਾ ਕੁੱਝ ਲੋਕਾਂ ਨੂੰ ਉਪਹਾਰ ਵੀ ਭੇਂਟ ਕੀਤੇ।
ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਬਜੁਰਗਾਂ ਨੂੰ ਬੁਢਾਪਾ ਸਨਮਾਨ ਪੈਂਸ਼ਨ ਲਈ ਦਫਤਰਾਂ ਦੇ ਚੱਕਰ ਕੱਟਣੇ ਪੈਂਦੇ ਸਨ ਪਰ ਹੁਣ ਲਾਭਕਾਰ ਨੂੰ ਕਿਸੇ ਦਫਤਰ ਵਿਚ ਜਾਣ ਦੀ ਜਰੂਰਤ ਨਈਂ ਸੋਗੋ 60 ਸਾਲ ਦੇ ਹੋ ਚੁੱਕੇ ਹਨ ਅਤੇ ਜਿਨ੍ਹਾਂ ਦੀ ਪੈਂਸ਼ਨ ਨਹੀਂ ਬਣੀ ਹੈ ਉਹ ਮੌਕੇ ‘ਤੇ ਹੀ ਸਬੰਧਿਤ ਵਿਭਾਗ ਵੱਲੋਂ ਲਗਾਏ ਸਟਾਲ ‘ਤੇ ਜਾ ਕੇ ਆਪਣੀ ਪੈਂਸ਼ਨ ਬਣਵਾ ਸਕਦੇ ਹਨ। ਇਸ ਦੇ ਬਾਅਦ ਪ੍ਰੋਗ੍ਰਾਮ ਵਿਚ ਮੌਜੂਦਾ ਸਬੰਧਿਤ ਅਧਿਕਾਰੀਆਂ ਵੱਲੋਂ ਲਾਭਕਾਰਾਂ ਦੀ ਪੈਂਸ਼ਨ ਬਣਾਈ ਗਈ। ਮੁੱਖ ਮੰਤਰੀ ਨੇ ਖੁਦ ਆਪਣੇ ਹੱਥਾਂ ਨਾਲ ਨਰੇਂਦਰ ਪਾਲ, ਮੰਜੂ ਬਾਲਾ ਵਰਮਾ, ਅਨਿਲ ਕੁਮਾਰ, ਰਜਨੀ ਦੇਵੀ, ਮੋਹਿੰਦਰ ਅਤੇ ਜਸਵੰਤ ਕੌਰ ਨੂੰ ਪੈਂਸ਼ਨ ਸਰਟੀਫਿਕੇਟ ਵੰਡੇ। ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਬੁਢਾਪਾ ਸਨਮਾਨ ਭੱਤਾ, ਦਿਵਆਂਗ ਅਤੇ ਹੋਰ ਸਮਾਜਿਕ ਸੁਰੱਖਿਆ ਪੈਂਸ਼ਨਾਂ ਦੇ ਨਾਲ-ਨਾਲ ਵਿਧੁਰ ਅਤੇ ਅਣਵਿਆਹੇ ਵਿਅਕਤੀ ਲਈ ਵਿੱਤੀ ਸਹਾਇਤਾ ਯੋਜਨਾ ਵੀ ਸ਼ੁਰੂ ਕੀਤੀ ਹੈ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਗਰੀਬ ਲੋਕਾਂ ਨੁੰ ਆਪਣਾ ਜਾਂ ਆਪਣੇ ਪਰਿਵਾਰ ਦੇ ਕਿਸੇ ਵੀ ਮੈਂਬਰ ਦਾ ਹਸਪਤਾਲ ਵਿਚ ਇਲਾਜ ਕਰਵਾਉਣ ਦੇ ਲਈ ਪੈਸਾ ਨਾ ਖਰਚ ਕਰਨਾ ਪਵੇ ਇਸ ਦੇ ਲਈ ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤਹ ਸਰਕਾਰੀ ਤੇ ਨਿਜੀ ਹਸਪਤਾਲਾਂ ਵਿਚ 5 ਲੱਖ ਰੁਪਏ ਸਾਾਲਾਨਾ ਤਕ ਦੀ ਫਰੀ ਇਲਾਜ ਸਹੂਲਤ ਉਪਲਬਧ ਕਰਵਾਈ ਗਈ ਹੈ। ਬਰਗਾਲਾ ਵਿਚ 3 ਹਜਾਰ ਲੋਕਾਂ ਦੇ ਆਯੂਸ਼ਮਾਨ ਕਾਰਡ ਬਣੇ ਹਨ ਅਤੇ 74 ਲੋਕ ਇਸ ਸਹੂਲਤ ਦਾ ਲਾਭ ਚੁੱਕੇ ਚੁੱਕੇ ਹਨ, ਜਿਨ੍ਹਾਂ ਦੇ ਇਲਾਜ ‘ਤੇ 16 ਲੱਖ ਰੁਪਏ ਖਰਚ ਹੋਏ ਹਨ। ਸੂਬਾ ਸਰਕਾਰ ਵੱਲੋਂ ਇਸ ਯੋਜਨਾ ਦਾ ਘੇਰਾ ਵਧਾਉਂਦੇ ਹੋਏ ਚਿਰਾਯੂ ਵਿਸਤਾਰ ਯੋਜਨਾ ਲਾਗੂ ਕੀਤੀ ਗਈ ਹੈ ਜਿਸ ਦੇ ਤਹਿਤ 1 ਲੱਖ 80 ਹਜਾਰ ਤੋਂ ਲੈ ਕੇ 3 ਲੱਖ ਰੁਪਏ ਸਾਲਾਨਾ ਆਮਦਨ ਵਾਲੇ ਪਰਿਵਾਰ ਸਿਰਫ 1500 ਰੁਪਏ ਜਮ੍ਹਾ ਕਰਵਾ ਕੇ 5 ਲੱਖ ਰੁਪਏ ਤਕ ਦਾ ਬੀਮਾ ਕਰਵਾ ਸਕਦੇ ਹਨ। ਇਸ ਯੋਜਨਾ ਨਾਲ 8 ਲੱਖ ਵੱਧ ਪਰਿਵਾਰਾਂ ਨੂੰ ਲਾਭ ਹੋਵੇਗਾ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪਿਛਲੀ ਸਰਕਾਰਾਂ ਦੇ ਕਾਰਜਕਾਲ ਵਿਚ ਨੌਕਰੀਆਂ ਵਿਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਸੀ ਅਤੇ ਖਰਚੀ ਅਤੇ ਪਰਚੀ ਦੇ ਆਧਾਰ ‘ਤੇ ਨੌਕਰੀਆਂ ਦਿੱਤੀਆਂ ਜਾਂਦੀਆਂ ਸਨ ਪਰ ਮੌਜੂਦਾ ਰਾਜ ਸਰਕਾਰ ਵੱਲੋਂ ਪਾਰਦਰਸ਼ੀ ਢੰਗ ਨਾਲ ਮੈਰਿਟ ਆਧਾਰ ‘ਤੇ ਨੌਜੁਆਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਰਾਜ ਸਰਕਾਰ ਦੇ ਹੁਣ ਤਕ ਕਾਰਜਕਾਲ ਵਿਚ ਪੰਚਕੂਲਾਜਿਲ੍ਹਾ ਵਿਚ 606 ਨੌਜੁਆਨਾਂ ਨੂੰ ਬਿਨ੍ਹਾਂ ਖਰਚੀ ਪਰਚੀ ਦੇ ਸਰਕਾਰੀ ਨੌਕਰੀ ਮਿਲੀ ਹੈ, ਜਿਸ ਵਿੱਚੋਂ 62 ਲੋਕ ਬਰਵਾਲਾ ਦੇ ਹਨ। ਉਨ੍ਹਾਂ ਨੇ ਦਸਿਆ ਕਿ 1 ਲੱਖ 80 ਹਜਾਰ ਸਾਲਾਨਾ ਤੋਂ ਘੱਟ ਆਮਦਨ ਵਾਲੇ ਗਰੀਬ ਪਰਿਵਾਰਾਂ ਨੂੰ ਸਵੈਰੁਜਗਾਰ ਸਥਾਪਿਤ ਕਰ ਅਨੇਕ ਜੀਵਨ ਪੱਧਰ ਨੁੰ ਬਿਹਤਰ ਬਨਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ ਅੰਤੋਂਦੇਯ ਪਰਿਵਾਰ ਉਥਾਨ ਮੇਲੇ ਲਗਾਏ ਗਏ। ਜਿਲ੍ਹਾ ਵਿਚ ਇੰਨ੍ਹਾਂ ਮੇਲਿਆਂ ਵਿਚ ਪ੍ਰਾਪਤ ਬਿਨਿਆਂ ਵਿੱਚੋਂ 24 ਲੋਕਾਂ ਦੇ ਕਰਜੇ ਮੰਜੂਰ ਹੋਏ ਹਨ ਅਤੇ ਜਿਆਦਾਤਰ ਨੂੰ ਕਰਜਾ ਰਕਮ ਵੀ ਜਾਰੀ ਕੀਤੀ ਗਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਭਾਰੀ ਬਰਸਾਤ ਦੇ ਕਾਰਨ ਜਿਲ੍ਹਾ ਦੇ ਜਿਨ੍ਹਾਂ ਲੋਕਾਂ ਦੀ ਸੰਪਤੀ ਨੂੰ ਨੁਕਸਾਨ ਹੋਇਆ ਹੈ ਅਤੇ ਜਿਨ੍ਹਾਂ ਨੇ ਪੋਰਟਲ ‘ਤੇ ਨੁਕਸਾਨ ਦਾ ਬਿਊਰਾ ਅਪਲੋਡ ਕੀਤਾ ਹੈ, ਉਸ ਦੇ ਲਈ ਰਾਜ ਸਰਕਾਰ ਵੱਲੋਂ 4.50 ਕਰੋੜ ਰੁਪਏ ਦਾ ਮੁਆਵਜਾ ਰਕਮ ਜਾਰੀ ਕਰ ਦਿੱਤੀ ਗਈ ਹੈ। ਅਜਿਹੇ ਵਿਅਕਤੀ ਜਿਨ੍ਹਾਂ ਨੇ ਪੋਰਟਲ ‘ਤੇ ਨੁਕਸਾਨ ਦਾ ਬਿਊਰਾ ਅਪਲੋਡ ਨਈਂ ਕੀਤਾ ਸੀ ਉਹ ਡਿਪਟੀਕਮਿਸ਼ਨਰ ਨੂੰ ਲਿਖਤ ਵਿਚ ਬਿਨੇ ਦੇ ਸਕਦੇ ਹਨ।
ਅਵੈਧ ਖਨਨ ਦੀ ਸਮਸਿਆ ‘ਤੇ ਮੁੱਖ ਮੰਤਰੀ ਨੇ ਸਪਸ਼ਟ ਨਿਰਦੇਸ਼ ਦਿੱਤੇ ਕਿ ਤੈਅ ਸੀਮਾ ਤੋਂ ਵੱਧ ਡੁੰਘਾਈ ਤਕ ਖਨਨ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜਿਲ੍ਹਾ ਪ੍ਰਸਾਸ਼ਨ ਵੱਲੋਂ ਪ੍ਰਤੀ ਮਹੀਨਾ ਖਨਨ ਸਥਾਂਨਾਂ ਦੀ ਡਰੋਨ ਮੈਪਿੰਗ ਕਰਵਾਈ ਜਾਵੇਗੀ। ਉਨ੍ਹਾਂ ਨੇ ਪੁਲਿਸ ਵਿਭਾਗ ਨੂੰ ਓਵਰ ਲੋਡਿੰਗ ਟਿੱਪਰਾਂ ‘ਤੇ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਓਵਰ ਲੋਡਿੰਗ ਵਾਹਨਾਂ ਦੀ ਵਜ੍ਹਾ ਨਾਲ ਜਿੱਥੇ ਸੜਕਾਂ ਟੱਟਦੀਆਂ ਹਨ ਉੱਥੇ ਦੁਰਘਟਨਾਵਾਂ ਦੇ ਮਾਮਲੇ ਵੱਧਦੇ ਹਨ ਵਾਤਾਵਰਣ ਨੂੰ ਵੀ ਨੁਕਸਾਨ ਪਹੁੰਚਦਾ ਹੈ।