No Result
View All Result
Sunday, October 12, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਸਕੂਲ ਦੇ ਸਮਾਗਮ ਵਿੱਚ ਅਬਰਾਮ ਤੇ ਅਰਾਧਿਆ ਨੇ ਖੱਟੀ ਵਾਹ-ਵਾਹੀ

admin by admin
December 18, 2023
in BREAKING, COVER STORY, ENTERTAINMENT
0
ਸਕੂਲ ਦੇ ਸਮਾਗਮ ਵਿੱਚ ਅਬਰਾਮ ਤੇ ਅਰਾਧਿਆ ਨੇ ਖੱਟੀ ਵਾਹ-ਵਾਹੀ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਬੌਲੀਵੁੱਡ ਅਦਾਕਾਰਾਂ ਦੇ ਬੱਚਿਆਂ ਨੇ ਹਾਲ ਹੀ ਵਿੱਚ ਆਪਣੇ ਸਕੂਲ ਦੇ ਸਾਲਾਨਾ ਸਮਾਗਮ ਵਿੱਚ ਹਿੱਸਾ ਲਿਆ। ਇਸ ਮੌਕੇ ਕਈ ਅਦਾਕਾਰਾਂ ਦੇ ਬੱਚਿਆਂ ਨੇ ਪੇਸ਼ਕਾਰੀਆਂ ਵੀ ਦਿੱਤੀਆਂ, ਪਰ ਸਭ ਤੋਂ ਵੱਧ ਵਾਹ-ਵਾਹੀ ਸ਼ਾਹਰੁਖ ਖ਼ਾਨ ਦੇ ਛੋਟੇ ਪੁੱਤਰ ਅਬਰਾਮ ਅਤੇ ਅਭਿਸ਼ੇਕ ਤੇ ਐਸ਼ਵਰਿਆ ਦੀ ਧੀ ਅਰਾਧਿਆ ਨੇ ਖੱਟੀ। ਇਹ ਸਾਰੇ ਬੱਚੇ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਵਿੱਚ ਪੜ੍ਹਦੇ ਹਨ। ਇਸ ਸਮਾਗਮ ਸਬੰਧੀ ਵਾਇਰਲ ਹੋਈ ਵੀਡੀਓ ਵਿੱਚ ਅਬਰਾਮ ਮੱਧਕਾਲ ਦੀ ਪੁਸ਼ਾਕ ਪਹਿਨ ਕੇ ਸਟੇਜ ’ਤੇ ਆਉਂਦਾ ਹੈ ਅਤੇ ਆਪਣੀ ਸਕਿੱਟ ਦੀਆਂ ਕੁਝ ਸਤਰਾਂ ਅੰਗਰੇਜ਼ੀ ਵਿੱਚ ਬੋਲਦਾ ਹੈ। ਉਹ ਆਪਣੇ ਸਹਿ ਕਲਾਕਾਰਾਂ ਨੂੰ ਕਹਿੰਦਾ ਹੈ, ‘‘ਮੈਨੂੰ ਜੱਫੀ ਪਾਓ, ਮੈਨੂੰ ਜੱਫੀਆਂ ਪਸੰਦ ਹਨ।’’ ਇਸ ਮਗਰੋਂ ਅਬਰਾਮ ਦੋਵੇਂ ਬਾਹਵਾਂ ਫੈਲਾ ਕੇ ਆਪਣੇ ਪਿਤਾ ਦੇ ਸਭ ਤੋਂ ਮਸ਼ਹੂਰ ਅੰਦਾਜ਼ ਵਿੱਚ ਖੜ੍ਹਾ ਹੋ ਜਾਂਦਾ ਹੈ ਅਤੇ ਪਿੱਛੇ ਫਿਲਮ ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’ ਦਾ ਸੰਗੀਤ ਵੱਜਣ ਲੱਗਦਾ ਹੈ। ਵੀਡੀਓ ਵਿੱਚ ਅਦਾਕਾਰ ਸ਼ਾਹਰੁਖ ਖਾਨ ਦਰਸ਼ਕਾਂ ਵਿੱਚ ਬੈਠਾ ਤਾੜੀਆਂ ਮਾਰਦਾ ਦਿਖਾਈ ਦਿੰਦਾ ਹੈ। ਇੱਕ ਹੋਰ ਵੀਡੀਓ ਵਿੱਚ ਅਰਾਧਿਆ ਇੱਕ ਡਾਇਨ ਦੇ ਕਿਰਦਾਰ ਵਿੱਚ ਦਿਖਾਈ ਦੇ ਰਹੀ ਹੈ। ਵੀਡੀਓ ਵਿੱਚ ਉਹ ਅੰਗਰੇਜ਼ੀ ਵਿੱਚ ਆਪਣੀਆਂ ਸਤਰਾਂ ਬੋਲਦੀ ਹੈ ਅਤੇ ਇੱਕ ਗੀਤ ’ਤੇ ਨੱਚਦੀ ਦਿਖਾਈ ਦੇ ਰਹੀ ਹੈ। ਇਸ ਵੀਡੀਓ ਵਿੱਚ ਸੈਫ਼ ਅਲੀ ਖ਼ਾਨ ਦਾ ਪੁੱਤਰ ਤੈਮੂਰ ਅਤੇ ਕਰਨ ਜੌਹਰ ਦਾ ਪੁੱਤਰ ਯਸ਼ ਵੀ ਇੱਕੋ ਜਿਹੀਆਂ ਪੁਸ਼ਾਕਾਂ ਪਹਿਨ ਕੇ ਖੜ੍ਹੇ ਦਿਖਾਈ ਦੇ ਰਹੇ ਹਨ।

Post Views: 41
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: aishwarya raiAishwarya Rai Bachchanaishwarya rai moviesek tha tiger actorhollywood movie hindi dubbedhollywood movie in hindiKaran Joharmaitreyi ramakrishnanmaitreyi ramakrishnan dancemaitreyi ramakrishnan editmaitreyi ramakrishnan interviewmaitreyi ramakrishnan never have i evermaitreyi ramakrishnan speaking tamil interviewnandita das full movie hindinaveen andrewsnever have i ever season 4never have i ever trailerrani mukherji
Previous Post

ਮਜੀਠੀਆ ਸਿੱਟ ਅੱਗੇ ਪੇਸ਼ ਹੋਣ ਲਈ ਪਟਿਆਲਾ ਪੁੱਜਾ

Next Post

ਬਿੱਟੂ ਬਜਰੰਗੀ ਦੇ ਭਰਾ ਨੂੰ ਅੱਗ ਲਾਉਣ ਦੇ ਮਾਮਲੇ ਦੀ ਜਾਂਚ ਲਈ ਸਿਟ ਕਾਇਮ

Next Post
ਬਿੱਟੂ ਬਜਰੰਗੀ ਦੇ ਭਰਾ ਨੂੰ ਅੱਗ ਲਾਉਣ ਦੇ ਮਾਮਲੇ ਦੀ ਜਾਂਚ ਲਈ ਸਿਟ ਕਾਇਮ

ਬਿੱਟੂ ਬਜਰੰਗੀ ਦੇ ਭਰਾ ਨੂੰ ਅੱਗ ਲਾਉਣ ਦੇ ਮਾਮਲੇ ਦੀ ਜਾਂਚ ਲਈ ਸਿਟ ਕਾਇਮ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In