ਅੱਜ ਸਵੇਰੇ ਰਾਘਵ ਚੱਢਾ ਮਾਨਸੂਨ ਸੈਸ਼ਨ ‘ਚ ਹਿੱਸਾ ਲੈਣ ਲਈ ਸੰਸਦ ਪਹੁੰਚੇ ਹਨ। ਇਸ ਦੌਰਾਨ ਸੰਸਦ ਕੰਪਲੈਕਸ ਵਿੱਚ ਇੱਕ ਕਾਂ ਨੇ ਰਾਘਵ ਚੱਢਾ ‘ਤੇ ਹਮਲਾ ਕਰ ਦਿੱਤਾ। ਰਾਘਵ ਚੱਢਾ ਹੱਥਾਂ
Crow Attack on Raghav Chadha Photos ਦੇਸ਼ ਦੀ ਸੰਸਦ ਤੋਂ ਅੱਜ ਇੱਕ ਵੱਖਰੀ ਤਸਵੀਰ ਦੇਖਣ ਨੂੰ ਮਿਲੀ ਹੈ। ਇਹ ਤਸਵੀਰ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨਾਲ ਜੁੜੀ ਹੋਈ ਹੈ। ਦਰਅਸਲ ਅੱਜ ਸਵੇਰੇ ਰਾਘਵ ਚੱਢਾ ਮਾਨਸੂਨ ਸੈਸ਼ਨ ‘ਚ ਹਿੱਸਾ ਲੈਣ ਲਈ ਸੰਸਦ ਪਹੁੰਚੇ ਹਨ। ਇਸ ਦੌਰਾਨ ਸੰਸਦ ਕੰਪਲੈਕਸ ਵਿੱਚ ਇੱਕ ਕਾਂ ਨੇ ਰਾਘਵ ਚੱਢਾ ‘ਤੇ ਹਮਲਾ ਕਰ ਦਿੱਤਾ। ਰਾਘਵ ਚੱਢਾ ਹੱਥਾਂ ਵਿੱਚ ਫਾਇਲਾਂ ਲੈ ਕੇ ਸੰਸਦ ਵੱਲ ਨੂੰ ਜਾ ਰਹੇ ਹੁੰਦੇ ਹਨ ਤਾਂ ਇਸ ਦੌਰਾਨ ਕਾਂ ਉਹਨਾਂ ‘ਤੇ ਸਿਰ ‘ਤੇ ਚੁੰਝ ਮਾਰ ਜਾਂਦਾ ਹੈ।
ਇਸ ਘਟਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਸੋਸ਼ਲ ਮੀਡੀਆ ‘ਤੇ ਇਸ ਘਟਨਾ ਦੀ ਵਾਇਰਲ ਹੋਈ ਤਸਵੀਰ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਰਾਘਵ ਚੱਢਾ ਕਾਂਵਾਂ ਦੇ ਹਮਲੇ ਤੋਂ ਬਚਦੇ ਹੋਏ ਨਜ਼ਰ ਆ ਰਹੇ ਹਨ।
ਰਾਘਵ ਚੱਢਾ ‘ਤੇ ਕਾਂ ਦੇ ਹਮਲੇ ਤੋਂ ਬਾਅਦ ਦਿੱਲੀ ਭਾਰਤੀ ਜਨਤਾ ਪਾਰਟੀ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ਰਾਹੀਂ ਇਸ ਤਸਵੀਰ ਨੂੰ ਸਾਰਿਆਂ ਨਾਲ ਸਾਂਝਾ ਕੀਤਾ ਹੈ। ਦਿੱਲੀ ਭਾਜਪਾ ਨੇ ਤੰਜ ਕਸਦੇ ਹੋਏ ਲਿਖਿਆ ਹੈ ਕਿ ਝੂਠ ਬੋਲੇ ਕਊਆ ਕਾਟੇ। ਅੱਜ ਤੱਕ ਮੈਂ ਸਿਰਫ ਸੁਣਿਆ ਸੀ, ਅੱਜ ਮੈਂ ਇਹ ਵੀ ਦੇਖਿਆ ਕਿ ਕਾਂ ਨੇ ਝੂਠੇ ਨੂੰ ਚੁੰਝ ਮਾਰੀ!ਮਨੀਪੁਰ ਹਿੰਸਾ ਦੇ ਮੁੱਦੇ ‘ਤੇ ‘ਆਪ’ ਦੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਪੂਰੇ ਮਾਨਸੂਨ ਸੈਸ਼ਨ ਲਈ ਮੁਅੱਤਲ ਕਰਨ ‘ਤੇ ਰਾਘਵ ਚੱਢਾ ਨੇ ਕਿਹਾ ਸੀ ਕਿ ਮਣੀਪੁਰ ‘ਚ ਨਾ ਸਿਰਫ ਸੰਵਿਧਾਨ ਦੀ ਧਾਰਾ 355 ਅਤੇ 356 ਦੀ ਉਲੰਘਣਾ ਹੋਈ ਹੈ, ਸਗੋਂ ਉੱਥੇ ਮਨੁੱਖਤਾ ਨੂੰ ਵੀ ਸ਼ਰਮਸਾਰ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਅਮਨ-ਕਾਨੂੰਨ ਬਣਾਈ ਰੱਖਣ ਵਿੱਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਕਾਨੂੰਨ ਵਿਵਸਥਾ ਕੇਂਦਰ ਅਤੇ ਰਾਜ ਸਰਕਾਰ ਦੇ ਕਾਬੂ ਤੋਂ ਬਾਹਰ ਹੋ ਗਈ ਹੈ। ਕੇਂਦਰ ਸਰਕਾਰ ਨੂੰ ਮਨੀਪੁਰ ਦੀ ਬੀਰੇਨ ਸਿੰਘ ਸਰਕਾਰ ਨੂੰ ਤੁਰੰਤ ਬਰਖਾਸਤ ਕਰਕੇ ਉਥੇ ਰਾਸ਼ਟਰਪਤੀ ਰਾਜ ਲਾਗੂ ਕਰਨਾ ਚਾਹੀਦਾ ਹੈ।