ਪੋਰਟ ਬਲੇਅਰ, 18 ਜੁਲਾਈ (ਪ੍ਰੈਸ ਕਿ ਤਾਕਤ ਬਿਊਰੋ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਰੋਧੀ ਪਾਰਟੀਆਂ ‘ਤੇ ਤਿੱਖੇ ਹਮਲੇ ਕਰਦਿਆਂ ਬੰਗਲੌਰ ‘ਚ ਉਨ੍ਹਾਂ ਦੀ ਮੀਟਿੰਗ ਨੂੰ ‘ਕੱਟੜ ਭ੍ਰਿਸ਼ਟਾਚਾਰੀ ਸੰਮੇਲਨ’ ਕਰਾਰ ਦਿੱਤਾ ਅਤੇ ਦਾਅਵਾ ਕੀਤਾ ਕਿ ਦੇਸ਼ ਦੇ ਲੋਕ ਇਕ ਵਾਰ ਫਿਰ ਤੋਂ ਭਾਰਤੀ ਜਨਤਾ ਪਾਰਟੀ ਨੂੰ ਵੋਟ ਦੇਣਗੇ ਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੂੰ ਮੁੜ ਸੱਤਾ ’ਚ ਲਿਆਉਣਗੇ। ਸ੍ਰੀ ਮੋਦੀ ਨੇ ਇਥੇ ਵੀਰ ਸਾਵਰਕਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਵੇਂ ਸਾਂਝੇ ਟਰਮੀਨਲ ਦਾ ਵੀਡੀਓ ਕਾਨਫਰੰਸ ਰਾਹੀਂ ਉਦਘਾਟਨ ਕਰਨ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਕਿਹਾ ਕਿ ਇੱਕਜੁੱਟ ਵਿਰੋਧੀ ਪਾਰਟੀਆਂ ਲਈ ਦੇਸ਼ ਦੇ ਗਰੀਬਾਂ ਦੇ ਬੱਚਿਆਂ ਦਾ ਵਿਕਾਸ ਨਹੀਂ, ਸਗੋਂ ਆਪਣੇ ਬੱਚਿਆਂ, ਭਰਾ-ਭਤੀਜਿਆਂ ਦਾ ਵਿਕਾਸ ਮਾਇਨੇ ਰੱਖਦਾ ਹੈ ਅਤੇ ਉਨ੍ਹਾਂ ਦੀ ਇੱਕੋ ਇੱਕ ਵਿਚਾਰਧਾਰਾ ਹੈ ‘ਆਪਣੇ ਪਰਿਵਾਰ ਨੂੰ ਬਚਾਓ, ਪਰਿਵਾਰ ਲਈ ਭ੍ਰਿਸ਼ਟਾਚਾਰ ਵਧਾਓ’।
© 2024 www.ozinews.in - Powered by Ozi Broadcasters Private Limited+91093170-88800
© 2024 www.ozinews.in - Powered by Ozi Broadcasters Private Limited+91093170-88800