ਜਲੰਧਰ,14-01-22(press Ki taquat): ਏ.ਪੀ.ਜੇ ਕਾਲਜ ਆਫ਼ ਫਾਈਨ ਆਰਟਸ, ਜਲੰਧਰ ਦੀ ਐਮ.ਏ. ਅੰਗਰੇਜ਼ੀ ਪਹਿਲੇ ਸਮੈਸਟਰ ਦੀ ਵਿਦਿਆਰਥਣ ਜੈਸਿਕਾ ਜਗਦੇਵ ਨੇ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਹੋਈ ਇੰਟਰ ਕਾਲਜ ਐਥਲੀਟ ਮੀਟ ਵਿੱਚ ਹੈਮਰ ਥਰੋਅ ਵਿੱਚ ਦੂਜਾ ਸਥਾਨ ਹਾਸਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਦੂਜਾ ਸਥਾਨ ਹਾਸਲ ਕਰਨ 'ਤੇ ਜੈਸਿਕਾ ਜਗਦੇਵ ਨੇ ਭੁਵਨੇਸ਼ਵਰ ਉੜੀਸਾ ਵਿਖੇ ਆਯੋਜਿਤ ਨਾਰਥ ਈਸਟ ਜ਼ੋਨ ਇੰਟਰ ਯੂਨੀਵਰਸਿਟੀ ਚੈਂਪੀਅਨਸ਼ਿਪ 2022-2023 ਵਿੱਚ ਵੀ ਭਾਗ ਲਿਆ। ਪਿ੍ੰਸੀਪਲ ਡਾ: ਨੀਰਜਾ ਢੀਂਗਰਾ ਨੇ ਜੈਸਿਕਾ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਲਗਾਤਾਰ ਅਭਿਆਸ ਕਰਦੇ ਰਹਿਣ ਅਤੇ ਵਧੀਆ ਪ੍ਰਾਪਤੀਆਂ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ |ਉਨ੍ਹਾਂ ਜੈਸਿਕਾ ਦੀ ਇਸ ਪ੍ਰਾਪਤੀ 'ਤੇ ਫਿਜੀਕਲ ਐਜੂਕੇਸ਼ਨ ਵਿਭਾਗ ਦੀ ਮੁਖੀ ਮੈਡਮ ਮਾਨਸੀ ਸ਼ੂਰ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ |