ਕਪੂਰਥਲਾ 15 ਜਨਵਰੀ,
ਕਪੂਰਥਲਾ ਤੋਂ ਕਾਂਗਰਸ ਦੇ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਭਾਰਤੀ ਸੈਨਾ ਦਿਵਸ ਦੇ ‘ਤੇ ਦੇਸ਼ ਵਾਸੀਆਂ ਅਤੇ ਦੇਸ਼ ਦੀ ਸਰਹੱਦਾਂ ਦੀ ਰਾਖੀ ਕਰ ਰਹੇ ਬਹਾਦੁਰ ਸੈਨਿਕਾਂ ਨੂੰ ਦਿਲੋਂ ਵਧਾਈ ਦਿੰਦੇ ਹੋਏ ਭਾਰਤੀ ਸੈਨਾ ਦੀ ਅਟੱਲ ਨਿਸ਼ਠਾ, ਅਡੋਲ ਹੌਸਲੇ ਅਤੇ ਬੇਮਿਸਾਲ ਬਹਾਦੁਰੀ ਨੂੰ ਸਲਾਮ ਕੀਤਾ।
ਉਨ੍ਹਾਂ ਆਪਣੇ ਸੰਦੇਸ਼ ਵਿੱਚ ਕਿਹਾ ਕਿ ਭਾਰਤੀ ਸੈਨਾ ਦੇ ਜਵਾਨਾਂ ਦੀ ਕੁਰਬਾਨੀ, ਤਿਆਗ ਅਤੇ ਦੇਸ਼ ਪ੍ਰਤੀ ਅਟੁੱਟ ਸਮਰਪਣ ਹੀ ਭਾਰਤ ਦੇਸ਼ ਦੀ ਅਖੰਡਤਾ, ਸੰਪ੍ਰਭੂਤਾ ਅਤੇ ਸੁਰੱਖਿਆ ਦੀ ਮਜ਼ਬੂਤ ਨੀਹ ਹੈ। ਦੇਸ਼ ਦੇ ਸੈਨਿਕ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਹਰ ਸਮੇਂ ਮਾਂ ਭਾਰਤ ਦੀ ਰੱਖਿਆ ਲਈ ਤਤਪਰ ਰਹਿੰਦੇ ਹਨ, ਜੋ ਹਰ ਭਾਰਤੀ ਲਈ ਮਾਣ ਦੀ ਗੱਲ ਹੈ।
ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਭਾਰਤੀ ਸੈਨਾ ਸਿਰਫ਼ ਹਥਿਆਰਾਂ ਨਾਲ ਹੀ ਨਹੀਂ, ਸਗੋਂ ਆਪਣੇ ਅਨੁਸ਼ਾਸਨ, ਮਨੁੱਖਤਾ ਅਤੇ ਰਾਸ਼ਟਰ ਪ੍ਰਤੀ ਅਟੱਲ ਵਿਸ਼ਵਾਸ ਨਾਲ ਵੀ ਦੁਨੀਆ ਭਰ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰ ਰਹੀ ਹੈ। ਉਨ੍ਹਾਂ ਸੈਨਿਕਾਂ ਦੇ ਪਰਿਵਾਰਾਂ ਦੀ ਵੀ ਭਰਭੂਰ ਸ਼ਲਾਘਾ ਕੀਤੀ, ਜਿਨ੍ਹਾਂ ਦਾ ਤਿਆਗ ਅਤੇ ਹੌਸਲਾ ਵੀ ਸੈਨਿਕਾਂ ਦੀ ਤਾਕਤ ਦਾ ਮਜ਼ਬੂਤ ਆਧਾਰ ਹੈ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਦੇਸ਼ ਦੀ ਅਮਨ-ਅਮਾਨ, ਏਕਤਾ ਅਤੇ ਸੁਰੱਖਿਆ ਲਈ ਭਾਰਤੀ ਸੈਨਾ ਦਾ ਯੋਗਦਾਨ ਅਮੂਲ ਹੈ ਅਤੇ ਹਰ ਦੇਸ਼ਵਾਸੀ ਦਾ ਫਰਜ਼ ਹੈ ਕਿ ਉਹ ਸੈਨਿਕਾਂ ਦੇ ਸਨਮਾਨ ਅਤੇ ਮਰਿਆਦਾ ਨੂੰ ਸਦਾ ਉੱਚਾ ਰੱਖੇ।

